
ਸੀਆਈਏ ਸਟਾਫ਼ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੋ ਮੁਲਜ਼ਮਾਂ ਪਾਸੋਂ 600 ਗ੍ਰਾਮ ਹੈਰੋਇਨ ਅਤੇ 5 ਜਿੰਦਾ ਕਾਰਤੂਸ............
ਜਲੰਧਰ : ਸੀਆਈਏ ਸਟਾਫ਼ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੋ ਮੁਲਜ਼ਮਾਂ ਪਾਸੋਂ 600 ਗ੍ਰਾਮ ਹੈਰੋਇਨ ਅਤੇ 5 ਜਿੰਦਾ ਕਾਰਤੂਸ 315 ਬੋਰ ਬ੍ਰਾਮਦ ਕਰ ਕੇ ਕਾਬੂ ਕੀਤਾ ਹੈ। ਨਵਜੋਤ ਸਿੰਘ ਮਾਹਲ ਐਸਐਸਪੀ ਨੇ ਦਸਿਆ ਕਿ ਇੰਚਾਰਜ ਸੀ.ਆਈ.ਏ ਸਟਾਫ-ਜਲੰਧਰ (ਦਿਹਾਤੀ) ਦੇ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਪਧਿਆਣਾ ਆਦਮਪੁਰ 'ਤੇ ਨਾਕਾਬੰਦੀ ਦੌਰਾਨ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਹੁਸ਼ਿਆਰਪੁਰ (32) ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 100 ਗ੍ਰਾਮ ਹੈਰੋਇਨ ਅਤੇ 5 ਜਿੰਦਾ ਕਾਰਤੂਸ 315 ਬੋਰ ਬ੍ਰਾਮਦ ਕੀਤੇ।
ਉਕਤ ਵਿਰੁਧ ਮੁਕੱਦਮਾ 21 ਐੈਨ.ਡੀ.ਪੀ.ਐੈਸ. ਐਕਟ ਤੇ ਅਸਲਾ ਐਕਟ ਥਾਣਾ ਆਦਮਪੁਰ ਦਰਜ ਰਜਿਸਟਰ ਕੀਤਾ ਗਿਆ। ਪੁੱਛ-ਗਿੱਛ ਦੌਰਾਨ ਸੁੱਖਵਿੰਦਰ ਸਿੰਘ ਉਰਫ ਸੁੱਖਾ ਨੇ ਦਸਿਆ ਕਿ ਹੈਰੋਇਨ ਸਮਿੱਥ ਵਾਸੀ ਨਵੀ ਦਿੱਲੀ ਤੋਂ ਖਰੀਦ ਕੇ ਲਿਆਉਂਦਾ ਸੀ। ਪੁਲਿਸ ਟੀਮ ਨੇ ਜੋਸ਼ੂਆ ਓਮਾਗਵਾ ਉੋਰਫ ਸਮਿੱਥ ਨੂੰ ਕਰਨਾਲ ਬਾਈ ਪਾਸ ਨਵੀ ਦਿੱਲੀ ਤੋਂ 8 ਅਗੱਸਤ ਨੂੰ ਗ੍ਰਿਫ਼ਤਾਰ ਕਰ ਕੇ 500 ਗ੍ਰਾਮ ਹੈਰੋਇਨ ਬ੍ਰਮਾਦ ਕਰ ਕੇ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।