ਭਾਜਪਾ ਵਿਧਾਇਕਾਂ ਤੋਂ ਵਾਟਸਐਪ ਉੱਤੇ ਮੰਗੀ 10-10 ਲੱਖ ਦੀ ਫਿਰੌਤੀ
Published : May 23, 2018, 3:06 pm IST
Updated : May 23, 2018, 3:06 pm IST
SHARE ARTICLE
Whatsapp msg
Whatsapp msg

ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਕਰੀਬ 25 ਵਿਧਾਇਕਾਂ ਤੋਂ ਵਾਟਸਐਪ ਦੇ ਜ਼ਰੀਏ 10-10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ........

ਲਖਨਊ, 23 ਮਈ (ਏਜੰਸੀ) : ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਕਰੀਬ 25 ਵਿਧਾਇਕਾਂ ਤੋਂ ਵਾਟਸਐਪ ਦੇ ਜ਼ਰੀਏ 10-10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ| ਪੈਸੇ ਨਾ ਦੇਣ ਉੱਤੇ ਵਿਧਾਇਕਾਂ ਦੇ ਪਰਿਵਾਰਾਂ ਦੀ ਹੱਤਿਆ ਦੀ ਧਮਕੀ ਦਿੱਤੀ ਗਈ ਹੈ| ਲਖਨਊ, ਸੀਤਾਪੁਰ, ਬੁਲੰਦ ਸ਼ਹਿਰ ਅਤੇ ਸ਼ਾਹਜਹਾਂਪੁਰ ਸਮੇਤ ਵੱਖਰੇ ਜਿਲ੍ਹਿਆਂ ਤੋਂ ਭਾਜਪਾ ਵਿਧਾਇਕਾਂ ਨੂੰ ਅਜਿਹੇ ਧਮਕੀ ਭਰੇ ਮੈਸੇਜ ਮਿਲੇ ਹਨ| ਪੁਲਿਸ ਨੇ ਐਫਆਈਆਰ ਦਰਜ ਕਰ ਕੇ ਵਿਧਾਇਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ| 

LucknowLucknowਮੈਸੇਜ +1(903) 3294240 ਨੰਬਰ ਤੋਂ ਭੇਜਿਆ ਗਿਆ ਹੈ| ਭੇਜਣ ਵਾਲੇ ਨੇ ਅਪਣਾ ਨਾਮ ਅਲੀ  ਬੁਦੇਸ਼ ਭਾਈ ਦੱਸਿਆ ਹੈ| ਦੱਸਿਆ ਜਾ ਰਿਹਾ ਹੈ ਕਿ ਇਹ ਨੰਬਰ ਦੁਬਈ ਦਾ ਹੈ| ਮੈਸੇਜ ਹਿੰਦੀ ਵਿਚ ਭੇਜਿਆ ਗਿਆ ਹੈ ਪਰ ਇਸ ਵਿਚ ਕਈ ਸ਼ਬਦਾਂ ਦਾ ਇਸਤੇਮਾਲ ਠੀਕ ਨਹੀਂ ਹੈ, ਜਿਵੇਂ- ਸਭ ਤੋਂ ਪਹਿਲੇ ਵਾਕ ਵਿਚ ਲਿਖਿਆ ਹੈ, ਅਸੀਂ ਤੁਹਾਨੂੰ ਗੱਪਸ਼ੱਪ ਬਣਾਉਣ ਲਈ ਇੱਥੇ ਨਹੀਂ ਹਾਂ| ਇਸੇ ਤਰ੍ਹ੍ਹਾਂ ਇਕ ਜਗ੍ਹਾ ਸਮਾਂ ਬੀਤ ਜਾਣ ਨੂੰ ਸਮਾਂ ਉਤੀਰਣ ਹੋ ਜਾਣਾ ਲਿਖਿਆ ਹੈ| ਸੰਭਵ ਹੈ ਕਿ ਇਸਨੂੰ ਕਿਸੇ ਸਾਫਟਵੇਅਰ ਤੋਂ ਹਿੰਦੀ ਵਿਚ ਟਰਾਂਸਲੇਟ ਕੀਤਾ ਗਿਆ ਹੈ| 

Crime BranchCrime Branchਡੀਆਈਜੀ ਲਾ ਐਂਡ ਆਰਡਰ ਪ੍ਰਵੀਣ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ, ਐਸਟੀਐਫ ਅਤੇ ਸਾਈਬਰ ਕ੍ਰਾਈਮ ਸੇਲ ਨੂੰ ਸੌਂਪੀ ਗਈ ਹੈ| ਹੁਣ ਤੱਕ 12 ਵਿਧਾਇਕ ਇਸ ਬਾਰੇ ਵਿਚ ਐਫਆਈਆਰ ਕਰਾ ਚੁੱਕੇ ਹਨ|
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement