ਪੰਜਾਬ ਵਾਸੀਆਂ ਲਈ ਅੱਜ ਦੀ ਰਾਤ ਖ਼ਤਰਨਾਕ
Published : Aug 18, 2019, 9:33 pm IST
Updated : Aug 18, 2019, 9:43 pm IST
SHARE ARTICLE
Punjab on alert after heavy discharge of water in Sutlej
Punjab on alert after heavy discharge of water in Sutlej

ਸਤਲੁਜ ਦਰਿਆ 'ਚ ਛੱਡਿਆ ਜਾਵੇਗਾ ਹੋਰ 1.50 ਲੱਖ ਕਿਊਸਿਕ ਪਾਣੀ

ਚੰਡੀਗੜ੍ਹ : ਪੰਜਾਬ ਅਤੇ ਹਿਮਾਚਲ  ਪ੍ਰਦੇਸ਼ ਅੰਦਰ ਲਗਾਤਾਰ ਹੋ ਰਹੀ ਬਾਰਸ਼ ਅਤੇ ਭਾਖੜਾ ਤੋਂ ਨਿਰੰਤਰ ਛੱਡੇ ਜਾ ਰਹੇ ਵਾਧੂ ਪਾਣੀ ਕਾਰਨ ਸੂਬੇ ਅੰਦਰ ਹੜ੍ਹ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਭਾਖੜਾ ਡੈਮ ਤੋਂ ਛੱਡੇ ਗਏ 2 ਲੱਖ 40 ਹਜ਼ਾਰ ਕਿਊਸਕ ਪਾਣੀ ਨੇ ਹੇਠਲੇ ਇਲਾਕਿਆਂ ਦੇ ਲੋਕਾਂ ਦੇ ਨੱਕ 'ਚ ਦਮ ਕਰ ਦਿਤਾ ਹੈ। ਇਸ ਦੇ ਮਦੇਨਜ਼ਰ ਜਲੰਧਰ ਜ਼ਿਲ੍ਹੇ ਦੇ 81 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦੇ ਦਿਤੇ ਗਏ ਹਨ।

Heavy rainfall in PunjabHeavy rainfall in Punjab

ਫਿਲੌਰ ਅੰਦਰ ਵੀ 20 ਦੇ ਕਰੀਬ ਪਿੰਡਾਂ ਨੂੰ ਖ਼ਤਰਨਾਕ ਜ਼ੋਨ 'ਚ ਰਖਿਆ ਗਿਆ ਹੈ। ਸੰਭਾਵਨਾ ਹੈ ਕਿ ਦੇਰ ਰਾਤ ਤਕ ਦਰਿਆ ਵਿਚ ਹੋਰ 1.50 ਲੱਖ ਕਿਊਸਿਕ ਤੋਂ ਵੱਧ ਪਾਣੀ ਆ ਸਕਦਾ ਹੈ ਜਿਸ ਕਾਰਨ ਪ੍ਰਸ਼ਾਸਨ ਵਲੋਂ ਦਰਿਆ ਕਿਨਾਰੇ ਵੱਸਦੇ ਪਿੰਡਾਂ ਨੂੰ ਲਗਾਤਾਰ ਖਾਲੀ ਕਰਵਾਇਆ ਜਾ ਰਿਹਾ ਹੈ।

Heavy rainfall in PunjabHeavy rainfall in Punjab

ਹੜ੍ਹ ਕਾਰਨ ਰੋਪੜ, ਲੁਧਿਆਣਾ, ਸ੍ਰੀ ਆਨੰਦਪੁਰ ਸਾਹਿਬ, ਨੰਗਲ, ਫ਼ਿਲੌਰ, ਸ਼ਾਹਕੋਟ, ਨਕੋਦਰ, ਮੋਗਾ, ਹੁਸ਼ਿਆਰਪੁਰ, ਮਾਛੀਵਾੜਾ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਮੀਂਹ ਦਾ ਪਾਣੀ ਭਰ ਚੁੱਕਾ ਹੈ। ਪਾਣੀ ਨੇ ਫ਼ਸਲਾਂ ਬਰਬਾਦ ਕਰ ਕੇ ਰੱਖ ਦਿੱਤੀਆਂ ਹਨ। ਲੋਕਾਂ ਦੇ ਘਰਾਂ 2 ਤੋਂ 3 ਫ਼ੁਟ ਤਕ ਪਾਣੀ ਭਰ ਚੁੱਕਾ ਹੈ। ਉਧਰ ਇਸ ਤੋਂ ਇਲਾਵਾ ਮਾਛੀਵਾੜਾ ਇਲਾਕੇ 'ਚ ਪਿਛਲੇ 16 ਘੰਟੇ ਲਗਾਤਾਰ ਮੀਂਹ ਪੈਣ ਕਾਰਨ ਪਿੰਡਾਂ 'ਚ ਫਸਲਾਂ ਦੀ ਕਾਫ਼ੀ ਤਬਾਹੀ ਹੋਈ ਹੈ ਅਤੇ ਕਈ ਥਾਵਾਂ 'ਤੇ ਸੜਕਾਂ ਨੂੰ ਪਾੜ ਪੈ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਰਤੀਪੁਰ ਤੋਂ ਪਵਾਤ ਨੂੰ ਜਾਂਦੀ ਸੜਕ ਅਤੇ ਮਾਛੀਵਾੜਾ ਸ਼ਹਿਰ ਦੇ ਸ਼ਾਂਤੀ ਨਗਰ ਨੂੰ ਜਾਂਦੀ ਸੜਕ 'ਚ ਪਾੜ ਪੈਣ ਨਾਲ ਮੀਂਹ ਦਾ ਪਾਣੀ ਖੇਤਾਂ ਤੇ ਆਸ-ਪਾਸ ਕੁੱਝ ਘਰਾਂ ਵਿਚ ਵੀ ਵੜ ਗਿਆ ਜਿਸ ਨਾਲ ਕਾਫ਼ੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

Heavy rainfall in PunjabHeavy rainfall in Punjab

ਕੁਰਾਲੀ ਵਿਖੇ ਡਬਲਿਊਡਬਲਿਊਆਈਸੀਐਸ ਅਤੇ  ਬਾਰਾ ਮੰਦਰ ਕਾਲੋਨੀਆਂ ਵਿਚ ਪਾਣੀ ਵੜਨ ਕਾਰਨ ਤਿੰਨ ਮਕਾਨ ਡਿੱਗ ਗਏ। ਭਾਖੜਾ ਡੈਮ ਤੋਂ ਛੱਡਿਆ ਪਾਣੀ ਲੁਧਿਆਣਾ ਤਕ ਪਹੁੰਚ ਜਾਣ ਕਾਰਨ ਲੁਧਿਆਣਾ ਦੇ ਲਾਡੂਵਾਲ ਨਾਲ ਲਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ । ਪਿੰਡ ਕਾਸਾਬਦ ਦੇ ਖੇਤਾਂ 'ਚ ਦੋ-ਦੋ ਫ਼ੁੱਟ ਸਤਲੁਜ ਦਰਿਆ ਦਾ ਪਾਣੀ ਭਰ ਗਿਆ ਹੈ ਅਤੇ ਜਦੋਂ ਭਾਖੜਾ ਡੈਮ ਤੋਂ ਛਡਿਆ ਹੋਰ ਪਾਣੀ ਪਹੁੰਚੇਗਾ ਤਾਂ ਹਾਲਾਤ ਵਿਗੜ ਸਕਦੇ ਹਨ।

Heavy rainfall in PunjabHeavy rainfall in Punjab

ਲੁਧਿਆਣਾ ਦੇ ਡੀ.ਸੀ. ਪ੍ਰਦੀਪ ਅਗਰਵਾਲ ਨੇ ਦਸਿਆ ਕਿ ਰੋਪੜ ਤੋਂ 2 ਲੱਖ ਕਿਊਸਿਕ ਪਾਣੀ ਅਗਲੇ 5-6 ਘੰਟਿਆਂ ਦੌਰਾਨ ਲੁਧਿਆਣਾ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ ਹੈ ਤੇ ਫ਼ੌਜ ਤੇ ਐਨ.ਡੀ.ਆਰ.ਐਫ਼ ਨੂੰ ਅਲਰਟ 'ਤੇ ਰਖਿਆ ਗਿਆ ਹੈ। 

Heavy rainfall in PunjabHeavy rainfall in Punjab

ਉਧਰ ਮੋਗਾ ਦੇ ਧਰਮਕੋਟ 'ਚ ਸਤਲੁਜ ਦਰਿਆ ਨਾਲ ਲਗਦੇ 22 ਪਿੰਡਾਂ ਦੀ 12,000 ਏਕੜ ਦੇ ਕਰੀਬ ਫ਼ਸਲ ਪਾਣੀ 'ਚ ਡੁੱਬ ਗਈ ਹੈ। ਪ੍ਰਸ਼ਾਸਨ ਵਲੋਂ ਸਤਲੁਜ ਦੇ ਨਾਲ ਲਗਦੇ 3 ਪਿੰਡਾਂ ਨੂੰ ਖ਼ਾਲੀ ਕਰਨ ਲਈ ਵੀ ਕਿਹਾ ਹੈ। ਪਿੰਡਾਂ ਦੇ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਹੈ ਕਿਉਂਕਿ ਸਤਲੁਜ 'ਤੇ ਬਣੇ ਬੰਨ੍ਹ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ।

Heavy rainfall in Punjab, 81 Villages Evacuated in PunjabHeavy rainfall in Punjab

ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਚੌਕਸ ਕਰ ਦਿਤਾ ਗਿਆ ਹੈ। ਜ਼ਿਲ੍ਹਾ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਜਿਥੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ ਉਥੇ ਹੀ ਫ਼ੌਜ ਤੇ ਐਨ.ਡੀ.ਆਰ.ਐਫ਼ ਨੂੰ ਬੁਲਾ ਲਿਆ ਗਿਆ ਹੈ।

Heavy rainfall in Punjab, 81 Villages Evacuated in PunjabHeavy rainfall in Punjab, 81 Villages Evacuated in Punjab

ਉਧਰ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਪੈ ਰਹੀ ਲਗਾਤਾਰ ਬਾਰਸ਼ ਕਾਰਨ ਘੱਗਰ 'ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਦੂਜਾ ਭਾਖੜਾ ਡੈਮ 'ਚੋਂ ਢਾਈ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਵੀ ਹੜ੍ਹ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪਟਿਆਲਾ 'ਚ 1989 ਆਏ ਹੜ੍ਹ ਦੌਰਾਨ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਵਾਰ ਢਾਈ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨਾਲ ਹੜ੍ਹ ਵਰਗੀ ਆਉਣ ਸੰਭਾਵਨਾ ਵੱਧ ਗਈਆਂ ਹਨ।

Heavy rainfall in Punjab, 81 Villages Evacuated in PunjabHeavy rainfall in Punjab, 81 Villages Evacuated in Punjab

ਰੇਲਵੇ ਵਿਭਾਗ ਨੇ ਰੱਦ ਕੀਤੀਆਂ ਰੇਲਾਂ ਗੱਡੀਆਂ :
ਪੰਜਾਬ ਦੇ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਨਾਲ ਨੰਗਲ ਰੇਲਵੇ ਟਰੈਕ ਵਿਚ ਜ਼ਬਰਦਸਤ ਪਾਣੀ ਭਰ ਜਾਣ ਨਾਲ ਹਿਮਾਚਲ ਦੇ ਊਨਾ ਨੰਗਲ ਸਟੇਸ਼ਨ ਤਕ ਆਉਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਠੱਪ ਹੋ ਗਈਆਂ ਹਨ। ਰੱਦ ਕੀਤੇ ਗਏ 13 ਰੇਲਵੇ ਰੂਟਾਂ ਵਿਚ ਦਿੱਲੀ ਤੋਂ ਰਾਤ ਨੂੰ ਚੱਲਣ ਵਾਲੀ ਹਿਮਾਚਲ ਐਕਸਪ੍ਰੈਸ ਗੱਡੀ ਨੰਬਰ 14554 ਨੂੰ ਸਵੇਰੇ ਰੋਪੜ ਰੋਕ ਲਿਆ ਗਿਆ ਸੀ ਜਦੋਂ ਕਿ ਇਥੋ ਜਾਣ ਵਾਲੀ ਜਨਸ਼ਤਾਬਦੀ ਐਕਸਪ੍ਰੈੱਸ ਗੱਡੀ ਨੰਬਰ 12058 ਨੂੰ ਨੰਗਲ ਰੋਕਿਆ ਗਿਆ। ਇਸ ਤੋਂ ਇਲਾਵਾ ਦੋਲਤਪੁਰ ਉੂਨਾ ਹਿਮਾਚਲ ਤੋਂ ਵਾਇਆ ਨੰਗਲ ਹੋ ਕੇ ਅੰਬਾਲਾ ਤਕ ਜਾਣ ਵਾਲੀ ਪਸੈਜ਼ਰ ਗੱਡੀ ਨੰਬਰ 74991 ਨੂੰ ਵੀ ਸਵੇਰੇ ਰੋਕ ਦਿਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਰੇਲ ਗੱਡੀਆਂ ਨੂੰ ਵੀ ਇਸ ਟਰੈਕ 'ਤੇ ਚੱਲਣ ਨਹੀ ਦਿਤਾ ਗਿਆ।

Heavy rainfall in Punjab, 81 Villages Evacuated in PunjabHeavy rainfall in Punjab

ਇਸ ਤੋਂ ਇਲਾਵਾ ਰੇਲ ਗੱਡੀ ਨੰਬਰ 14506 ਨੰਗਲ ਅਮ੍ਰਿਤਸਰ ਐਕਸਪ੍ਰੈੱਸ, 64514 ਨੰਗਲ ਤੋਂ ਅੰਬਾਲਾ, 64517 ਅੰਬਾਲਾ ਤੋਂ ਨੰਗਲ, 64518 ਨੰਗਲ ਤੋਂ ਅੰਬਾਲਾ ਦੋਨੋ ਪਸੈਜ਼ਰ ਗੱਡੀਆਂ, 14553 ਦਿੱਲੀ ਤੋਂ ਵਾਇਆ ਨੰਗਲ ਦੋਲਤਪੁਰ ਊਨਾ, 74992 ਦੋਲਤਪੁਰ ਤੋਂ ਵਾਇਆ ਨੰਗਲ ਅੰਬਾਲਾ ਤਕ ਚੱਲਣ ਵਾਲੀ ਪਸੈਜ਼ਰ, 64515 ਅੰਬਾਲਾ ਨੰਗਲ ਪਸੈਜ਼ਰ, 64511 ਸਹਾਰਨਪੁਰ ਤੋਂ ਨੰਗਲ ਊਨਾ, 64512 ਊਨਾ ਤੋਂ ਨੰਗਲ ਹੁੰਦੇ ਹੋਏ ਸਹਾਰਨਪੁਰ, 64563 ਅੰਬਾਲਾ ਤੋਂ ਨੰਗਲ ਹੁੰਦੇ ਹੋਏ ਅੰਬ ਊਨਾ, 64516 ਨੰਗਲ ਤੋਂ ਅੰਬਾਲਾ ਪਸੈਜ਼ਰ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement