ਮਨਪ੍ਰੀਤ ਬਾਦਲ ਦਾ ਦਾਅਵਾ : ਛੇਤੀ ਹੀ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰੇਗਾ 
Published : Aug 18, 2019, 4:49 pm IST
Updated : Aug 18, 2019, 4:49 pm IST
SHARE ARTICLE
Punjab would soon emerge as the most favoured investment destination : Manpreet Badal
Punjab would soon emerge as the most favoured investment destination : Manpreet Badal

ਵਿੱਤ ਮੰਤਰੀ ਨੇ ਪੰਜਾਬ ਨਾਲ ਜੁੜੇ ਉਦਮੀਆਂ ਨੂੰ ਸੂਬੇ ਦਾ ਦੂਤ ਦਸਦਿਆਂ ਸੂਬੇ ਵਿਚ ਹੋਰ ਨਿਵੇਸ਼ ਕਰਨ ਲਈ ਪ੍ਰੇਰਿਆ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਲ ਉਤੇ ਪੂਰਨ ਤੌਰ ਉਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿਛਲੇ ਢਾਈ ਸਾਲਾਂ ਦੌਰਾਨ ਰੱਖੀ ਮਜ਼ਬੂਤ ਨੀਂਹ ਸਦਕਾ ਸੂਬਾ ਵਿਕਾਸ ਦੀ ਲੀਹ ਉਤੇ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰੇਗਾ ਜਿਸ ਨਾਲ ਸੂਬੇ ਦੀ ਤਕਦੀਰ ਬਦਲੇਗੀ ਅਤੇ ਇਸ ਦਾ ਸਿੱਧਾ ਸਕਰਾਤਮਕ ਅਸਰ ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ਉਪਰ ਪਵੇਗਾ।

Punjab would soon emerge as the most favoured investment destination : Manpreet BadalPunjab would soon emerge as the most favoured investment destination : Manpreet Badal

ਵਿੱਤ ਮੰਤਰੀ ਮੰਤਰੀ ਇਹ ਗੱਲ ਬੀਤੀ ਦੇਰ ਸ਼ਾਮ ਉਦਯੋਗ ਭਵਨ ਵਿਖੇ ਪੰਜਾਬ ਨਾਲ ਜੁੜੇ ਉਦਮੀਆਂ ਦੇ ਇਕ ਗਰੁੱਪ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਹਿ ਰਹੇ ਸਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਰਵਾਇਤੀ ਖੇਤਰਾਂ ਦੇ ਨਾਲ ਸੂਚਨਾ ਤਕਨਾਲੋਜੀ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਵਾਲੇ ਖੇਤਰ ਵਿੱਚ ਚੰਗੀ ਤਰੱਕੀ ਕਰ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਹੀ ਰਾਹ 'ਤੇ ਚੱਲ ਰਿਹਾ ਹੈ ਅਤੇ ਚੰਗੇ ਕੰਮਾਂ ਦਾ ਲਾਭ ਉਠਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕ ਪੱਖੀ ਨੀਤੀਆਂ ਸਦਕਾ ਸਾਡੀ ਸਰਕਾਰ ਵੱਲੋਂ ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਢਾਈ ਸਾਲ ਦੇ ਅਰਸੇ ਦੌਰਾਨ ਸੂਬੇ ਵਿਚ 50 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ।

Punjab would soon emerge as the most favoured investment destination : Manpreet BadalPunjab would soon emerge as the most favoured investment destination : Manpreet Badal

ਉਦਮੀਆਂ ਦੇ ਵਫਦ ਨੇ ਸੂਬੇ ਵਿੱਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸਲਾਹੁਤਾ ਕਰਦਿਆਂ ਇਸ ਗੱਲ 'ਤੇ ਵੀ ਆਸ ਪ੍ਰਗਟਾਈ ਕਿ ਇਸ ਨਾਲ ਪੰਜਾਬ ਵਿਚ ਨਿਵੇਸ਼ ਦੀ ਨਵੀਂ ਲਹਿਰ ਆਵੇਗੀ। ਇਸ ਤੋਂ ਪਹਿਲਾ ਵਫਦ ਦਾ ਸਵਾਗਤ ਕਰਦਿਆਂ ਨਿਵੇਸ਼ ਪ੍ਰੋਤਸਾਹਨ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪੰਜਾਬ ਵਿੱਚ ਹੁਣ ਉਦਯੋਗੀਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਪੰਜਾਬ ਦੀ ਰਵਾਇਤੀ ਅਰਥ ਵਿਵਥਥਾ ਖੇਤੀਬਾੜੀ ਪਹਿਲਾਂ ਹੀ ਆਪਣਾ ਸਿਖਰ ਛੂਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਅੱਗੇ ਲਿਜਾਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਉਦਮੀ ਨੌਜਵਾਨ ਪੰਜਾਬ ਵਿਚ ਰਵਾਇਤੀ ਖੇਤੀਬਾੜੀ ਨੂੰ ਹਾਈ ਟੈਕ ਐਗਰੋ ਇੰਡਸਰੀ ਵਿਚ ਬਦਲਣ ਲਈ ਅਹਿਮ ਰੋਲ ਨਿਭਾ ਰਹੇ ਹਨ।

Manpreet Singh BadalManpreet Singh Badal

ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਉਦਮੀਆਂ ਦੇ ਵਫ਼ਦ ਅੱਗੇ ਸੰਖੇਪ ਜਿਹੀ ਪਾਵਰ ਪੁਆਇੰਟ ਪੇਸ਼ਕਾਰੀ ਦਿਖਾਉਂਦਿਆਂ ਦੱਸਿਆ ਕਿ ਕਿਵੇਂ ਸੂਬੇ ਦੇ ਉਦਯੋਗਾਂ ਨੂੰ ਉਤਪਾਦਨ ਤੋਂ ਵੱਡੀ ਸਨਅਤ ਤੱਕ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਇਨਵੈਸਟ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਉਦਮੀਆਂ ਨੂੰ ਸੂਬਾ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਰਿਆਇਤਾਂ ਬਾਰੇ ਵੀ ਜਾਣੂੰ ਕਰਵਾਇਆ। ਇਸ ਮੌਕੇ ਉਦਯੋਗ ਤੇ ਕਾਮਰਸ ਵਿਭਾਗ ਦੇ ਡਾਇਰੈਕਟਰ ਸੀ. ਸਿਬਨ ਤੇ ਇਨਵੈਸਟ ਪੰਜਾਬ ਦੀ ਜੁਆਇੰਟ ਸੀ.ਈ.ਓ. ਸ੍ਰੀਮਤੀ ਅਵਨੀਤ ਕੌਰ ਵੀ ਹਾਜ਼ਰ ਸਨ।

Punjab would soon emerge as the most favoured investment destination : Manpreet BadalPunjab would soon emerge as the most favoured investment destination : Manpreet Badal

ਉਦਮੀਆਂ ਦੇ ਵਫ਼ਦ ਵਿਚ ਜੇ.ਪੀ. ਮੌਰਗਨ ਪ੍ਰਾਈਵੇਟ ਇਕੂਅਟੀ ਗਰੁੱਪ ਦੇ ਖੇਤਰੀ ਸਲਾਹਕਾਰ ਅਵਨੀਤ ਸਿੰਘ ਕੋਛੜ, ਈਕੋਲਾਈਨ ਦੇ ਸੀ.ਈ.ਓ. ਸ੍ਰੀ ਸੁਰਿੰਦਰ ਲਾਲੀ ਸਾਹਨੀ, ਭਾਰਤ ਲਾਈਟ ਐਂਡ ਪਾਵਰ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਸੀ.ਈ.ਓ. ਤੇਜਪ੍ਰੀਤ ਸਿੰਘ ਚੋਪੜਾ, ਡੀ.ਏ.ਯੂ. ਡਬਲਿਊ.ਏ.ਯੂ. ਦੇ ਸੰਸਥਾਪਕ ਤੇ ਸੀ.ਈ.ਓ. ਗੁਰਮੀਤ ਸਿੰਘ, ਮਾਊਂਟਟੇਨ ਟਰੇਲ ਫੂਡਜ਼ (ਚਾਹ ਪੁਆਇੰਟ) ਦੇ ਸੰਸਥਾਪਕ ਤੇ ਸੀ.ਈ.ਓ. ਅਮੂਲੀਕ ਸਿੰਘ ਬਿਜਰਲ, ਥਿੰਕਸਟਾਰ ਦੇ ਸੰਸਥਾਪਕ ਤੇ ਸੀ.ਈ.ਓ. ਸਤਬੀਰ ਸਿੰਘ, ਫੋਰਟਿਸ ਹੈਲਥਕੇਅਰ ਦੇ ਸਾਬਕਾ ਸੀ.ਈ.ਓ. ਭਵਦੀਪ ਸਿੰਘ, ਅਮੁਲ ਦੇ ਐਮ.ਡੀ. ਆਰ.ਐਸ.ਸੋਢੀ, ਮੋਬੀਵਿਕ ਦੇ ਸਹਿ ਸੰਸਥਾਪਕ ਤੇ ਐਮ.ਡੀ. ਬਿਪਿਨ ਪ੍ਰੀਤ ਸਿੰਘ, ਸੋਲਾਰੌਨ ਹੋਮਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਐਮ.ਡੀ. ਹਰਪ੍ਰੀਤ ਸਿੰਘ ਟਿੱਬ, ਨਾਇਰ ਗਰੁੱਪ ਦੇ ਸਹਿ ਸੰਸਥਾਪਕ ਤੇ ਐਮ.ਡੀ. ਰਾਜਬਿਕਰਮ ਸਿੰਘ ਨਾਇਰ, ਮੈਟਿਊਨਿਕਸ ਦੇ ਐਮ.ਡੀ. ਮਨਦੀਪ ਸਿੰਘ ਅਤੇ ਡਾਇਰੈਕਟਰ ਸੰਦੀਪ ਸਿੰਘ ਤੇ ਗਗਨਦੀਪ ਸਿੰਘ ਸ਼ਾਮਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement