ਹੜ੍ਹ ਕਾਰਨ ਹੋਰ 67 ਪਿੰਡ ਛੇਤੀ ਖਾਲੀ ਕਰਨ ਦੇ ਹੁਕਮ ਜਾਰੀ
Published : Aug 18, 2019, 6:05 pm IST
Updated : Aug 18, 2019, 6:05 pm IST
SHARE ARTICLE
Torrential Rains Lash Northern States, more 67 Villages Evacuated In Punjab
Torrential Rains Lash Northern States, more 67 Villages Evacuated In Punjab

ਲੋਕਾਂ ਦੀ ਮਦਦ ਲਈ ਫ਼ੌਜ ਨੂੰ ਸੱਦਿਆ

ਨਵਾਂਸ਼ਹਿਰ : ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਭਾਰੀ ਮੀਂਹ ਪੈ ਰਿਹਾ ਹੈ। ਦੋ ਦਿਨ ਪਹਿਲਾਂ ਮੌਸਮ ਵਿਭਾਗ ਵਲੋਂ ਇਸ ਸਬੰਧੀ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ 72 ਘੰਟਿਆਂ 'ਚ ਤੇਜ਼ ਮੀਂਹ ਪੈ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਵੀ ਕਿਹਾ ਸੀ। ਉਧਰ ਹਿਮਾਚਲ ਤੇ ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਰੋਪੜ ਹੈੱਡ ਵਰਕਸ ਤੋਂ 2,40,000 ਕਿਊਸਿਕ ਪਾਣੀ ਛੱਡਣ ਨਾਲ ਦਰਿਆ ਦੀ ਮਾਰ ਹੇਠ ਆਉਂਦੇ ਪਿੰਡਾਂ 'ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ।

Heavy rainfall in PunjabHeavy rainfall in Punjab

ਪਹਿਲਾਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਤੁਲਜ ਦਰਿਆ ਦੇ ਨਾਲ ਲਗਦੇ 81 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ ਦਿੱਤੇ ਹਨ। ਹੁਣ ਸਤਲੁਜ ਦਰਿਆ 'ਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦਰਿਆ ਦੀ ਮਾਰ ਹੇਠ 67 ਪਿੰਡ ਖਾਲੀ ਕਰਾਉਣ ਦੇ ਹੁਕਮ ਦਿੱਤੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਐਸਡੀਐਮ ਨਵਾਂ ਸ਼ਹਿਰ ਤੇ ਐਸਡੀਐਮ ਬਲਾਚੌਰ ਨੂੰ ਦਰਿਆ ਨੇੜਲੇ 67 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।  ਹਾਲਾਤ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਫ਼ੌਜ ਨੂੰ ਵੀ ਸੱਦਿਆ ਗਿਆ ਹੈ।

Heavy rainfall in PunjabHeavy rainfall in Punjab

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸਐਸਪੀ ਅਲਕਾ ਮੀਨਾ ਨਾਲ ਸਲਤੁਜ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਣ ਨਵਾਂਸ਼ਹਿਰ ਦੇ ਪਿੰਡ ਤਾਜੋਵਾਲ-ਮੰਢਾਲਾ ਅਤੇ ਬਲਾਚੌਰ ਦੇ ਪਿੰਡ ਬੇਲਾ-ਤਾਜੋਵਾਲ ਪੁੱਜੇ ਸਨ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਇਸੇ ਲਈ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦਿਆਂ ਜਿਥੇ ਜਲੰਧਰ ਤੋਂ ਫ਼ੌਜ ਨੂੰ ਸੱਦ ਲਿਆ ਗਿਆ ਹੈ। ਉੱਥੇ ਜ਼ਿਲ੍ਹੇ ਦੇ ਸਿਵਲ, ਪੁਲਿਸ, ਮਾਲ, ਪੰਚਾਇਤ, ਡਰੇਨੇਜ਼, ਖੁਰਾਕ ਤੇ ਸਪਲਾਈ, ਪਸ਼ੂ ਪਾਲਣ, ਸਿਹਤ ਵਿਭਾਗ ਤੇ ਹੋਰਨਾਂ ਮਹਿਕਮਿਆਂ ਨੂੰ ਖਬਰਦਾਰ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ।

Heavy rainfall in PunjabHeavy rainfall in Punjab

ਨਵਾਂਸ਼ਹਿਰ ਸਬ ਡਵੀਜ਼ਨ ਦੇ ਦਰਿਆ ਦੀ ਮਾਰ ਹੇਠ ਆਉਂਦੇ 41 ਪਿੰਡਾਂ ’ਚ ਪੰਦਰਾਵਲ, ਨੰਗਲ ਜੱਟਾਂ, ਬੁਰਜ ਟਹਿਲ ਦਾਸ, ਫਾਂਬੜਾ, ਬੇਗੋਵਾਲ, ਖੜਕੂਵਾਲ, ਜੁਲਾਜ ਮਾਜਰਾ, ਤਾਜਪੁਰ, ਖੋਜਾ, ਮਿਰਜਾਪੁਰ, ਤਲਵੰਡੀ ਸਿੱਬੂ, ਦਰਿਆਪੁਰ, ਬੈਰਸਾਲ, ਲਾਲੇਵਾਲ, ਮਹੱਦੀਪੁਰ ਕਲਾਂ, ਮਹੱਦੀਪੁਰ ਖੁਰਦ, ਮੰਢਾਲਾ, ਮਹਿੰਦੀਪੁਰ, ਸੈਦਾਪੁਰ ਕਲਾਂ/ਸੈਦਪੁਰ ਖੁਰਦ, ਨਿਆਮਤਪੁਰ, ਸ਼ੇਖਾ ਮਜਾਰਾ, ਗੜ੍ਹੀ ਫ਼ਤਿਹ ਖਾਂ, ਉਧੋਵਾਲ, ਰਤਨਾਣਾ, ਠਠਿਆਲਾ, ਹੁਸੈਨਪੁਰ, ਸੁਲਤਾਨਪੁਰ, ਨੀਲੋਵਾਲ, ਦਿਲਾਵਰਪੁਰ, ਬਹਿਲੂਰ ਕਲਾਂ, ਨੰਗਲ ਛਾਂਗਾ, ਫੂਲ ਮਕੌੜੀ, ਚਕਲੀ ਸੁਜਾਇਤ, ਸਬੱਲਪੁਰ, ਤਾਜੋਵਾਲ, ਆਲੋਵਾਲ, ਧੈਂਗੜਪੁਰ, ਮਲਕਪੁਰ, ਝੂੰਗੀਆਂ, ਬਹਿਲੂਰ ਖੁਰਦ, ਚੱਕ ਇਲਾਹੀ ਬਖਸ਼ ਸ਼ਾਮਲ ਹਨ।

Heavy rainfall in PunjabHeavy rainfall in Punjab

ਬਲਾਚੌਰ ਸਬ ਡਵੀਜ਼ਨ ਦੇ 26 ਪਿੰਡ ਦਰਿਆ ਸਤਲੁਜ ਦੀ ਮਾਰ ’ਚ ਆਉਂਦੇ ਹਨ ਅਤੇ ਉੱਥੇ ਵੀ ਐਸਡੀਐਮ ਬਲਾਚੌਰ ਨੂੰ ਪੂਰਾ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਬਲਾਚੌਰ ਸਬ ਡਵੀਜ਼ਨ ਦੇ ਇਨ੍ਹਾਂ ਪਿੰਡਾਂ ’ਚ ਅਰਾਜੀ ਦਰਿਆ ਬਰਾਮਦ ਰੈਲ, ਅਰਾਜੀ ਦਰਿਆ ਬਰਾਮਦ ਬੇਲਾ ਤਾਜੋਵਾਲ, ਬੇਲਾ ਤਾਜੋਵਾਲ, ਐਮਾ, ਚਾਹਲ, ਕੁਹਾਰ, ਭੇਡੀਆ, ਘੁੜਕਾਂ, ਹਸਨਪੁਰ ਕਲਾਂ, ਹਸਨਪੁਰ ਖੁਰਦ, ਮੰਡੇਰ, ਦੁਭਾਲੀ, ਅਰਾਜ਼ੀ ਦਰਿਆ ਬਰਾਮਦ ਪਰਾਗਪੁਰ, ਪਰਾਗਪੁਰ, ਮੁਬਾਰਕਪੁਰ, ਸਰੰਗਪੁਰ ਪੰਜ ਪੇਡਾ, ਹੇਡੋਂ, ਭਾਈਪੁਰ, ਠਠਿਆਲਾ ਬੇਟ, ਡੁਗਰੀ, ਨਾਨੋਵਾਲ, ਔਲੀਆਪੁਰ, ਖੋਜਾ ਬੇਟ, ਨਿਆਣਾ, ਬੰਗਾ ਬੇਟ ਸ਼ਾਮਲ ਹਨ।

Heavy rainfall in PunjabHeavy rainfall in Punjab

ਫ਼ਿਰੋਜ਼ਪੁਰ 'ਚ ਵੀ ਹੜ੍ਹ ਦਾ ਖ਼ਤਰਾ :
ਪੰਜਾਬ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਾਣੀ ਦਾ ਪੱਧਰ ਵੱਧ ਗਿਆ, ਜਿਸ ਕਰ ਕੇ ਭਾਖੜਾ ਡੈਮ ਤੋਂ ਪਾਣੀਆਂ ਛੱਡਿਆ ਗਿਆ। ਪਾਣੀ ਦਾ ਪੱਧਰ ਵੱਧਣ ਕਾਰਨ ਹਰੀਕੇ ਦਰਿਆ ਦਾ ਵੀ ਗੇਟਾਂ ਨੂੰ ਖੋਲ੍ਹ ਦਿਤਾ ਗਿਆ, ਜਿਸ ਕਾਰਨ ਹਰੀਕੇ ਦਰਿਆ ਆਲੇ-ਦੁਆਲੇ ਪਿੰਡਾਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਦੀਆਂ ਫਸਲਾਂ ਵੀ ਤਬਾਹ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਹੜ੍ਹ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਫਸਲਾਂ ਸਭ ਤੋਂ ਪਹਿਲਾਂ ਪਾਣੀ ਦੀ ਮਾਰ ਝੱਲਦੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ। 

Heavy rainfall in PunjabHeavy rainfall in Punjab

ਦਰਿਆ ਕੰਢੇ ਵੱਸੇ ਪਿੰਡਾਂ 'ਚ ਫਸਲ ਬਰਬਾਦ :
ਭਾਖੜਾ ਡੈਮ ਵੱਲੋਂ ਛੱਡੇ ਜਾ ਰਹੇ 53000 ਕਿਊਸਿਕ ਪਾਣੀ 'ਚੋਂ 30700 ਕਿਊਸਿਕ ਪਾਣੀ ਇਕੱਲੇ ਸਤਲੁਜ ਦਰਿਆ 'ਚ ਆ ਰਿਹਾ ਹੈ ਅਤੇ ਬਾਕੀ ਪਾਣੀ ਨਾਲ ਲਗਦੀਆਂ ਦੋ ਨਹਿਰਾਂ 'ਚ ਜਾ ਰਿਹਾ ਹੈ। ਇਸੇ ਤਰ੍ਹਾਂ ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ 'ਚ 12350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਲਡ ਨਹਿਰ 'ਚ 10150 ਅਤੇ ਸਤਲੁਜ ਦਰਿਆ 'ਚ 30700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਪ੍ਰਬੰਧਕਾਂ ਵਲੋਂ ਸਤਲੁਜ ਦਰਿਆ 'ਚ ਛੱਡੇ ਪਾਣੀ ਕਾਰਨ ਸ੍ਰੀ ਕੀਰਤਪੁਰ ਸਾਹਿਬ ਅਤੇ ਇਸ ਦੇ ਨਾਲ ਲਗਦੇ ਸਤਲੁਜ ਦਰਿਆ ਕੰਢੇ ਵੱਸਦੇ ਪਿੰਡਾਂ ਚੰਦਪੁਰ ਬੇਲਾ, ਗੱਜਪੁਰ ਬੇਲਾ, ਹਰੀਵਾਲ, ਮਹਿੰਦਲੀ ਕਲਾਂ, ਸ਼ਾਹਪੁਰ ਬੇਲਾ, ਨੌਂ ਲੱਖਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਅਤੇ ਮੱਕੀ ਦੀ ਫਸਲ ਪਾਣੀ 'ਚ ਡੁੱਬ ਚੁੱਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement