ਖ਼ਬਰਾਂ |

ਤਾਜ਼ਾ |

ਅੰਗਰੇਜ਼ਾਂ ਵੇਲੇ ਦੀ ਚਲਦੀ ਆ ਰਹੀ ਹੈ ਇਹ ਪਾਣੀ ਵਾਲੀ ਘਰਾਟ ਚੱਕੀ
Published : Aug 18, 2021, 3:05 pm IST
Updated : Aug 18, 2021, 3:05 pm IST
SHARE ARTICLE
Gharat
Gharat

ਪਾਣੀ ਵਾਲੀ ਘਰਾਟ ਚੱਕੀ ਤੋਂ ਆਟਾ ਪੀਸਿਆ ਜਾਂਦਾ

 

ਗੁਰਦਾਸਪੁਰ (ਨਿਤਿਨ ਲੂਥਰਾ) ਅੱਜ ਦੇ ਮਸ਼ੀਨੀ ਯੁੱਗ ਵਿਚ ਇਨਸਾਨ ਮਸ਼ੀਨਾਂ ਦਾ ਗੁਲਾਮ ਹੋਕੇ ਆਪਣੇ ਪੁਰਾਣੇ ਰਹਿਣ ਸਹਿਣ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਕਿਤੇ ਨਾ ਕਿਤੇ ਇਸੇ ਦੇ ਕਾਰਨ ਬਿਮਾਰੀਆਂ ਨਾਲ ਘਿਰਦਾ ਨਜ਼ਰ ਆ ਰਿਹਾ ਹੈ। ਇਸੇ ਮਸ਼ੀਨੀ ਯੁੱਗ ਨੇ ਸਾਨੂੰ ਘਰਾਟਾ (Gharat)   ਤੋਂ ਵੀ ਦੂਰ ਕਰ ਦਿੱਤਾ ਹੈ।

Gharat Gharat

 

ਹੋਰ ਪੜ੍ਹੋ: ਸੁਨੰਦਾ ਪੁਸ਼ਕਰ ਮੌਤ ਮਾਮਲੇ ਵਿਚ ਬਰੀ ਹੋਏ ਸ਼ਸ਼ੀ ਥਰੂਰ, ਸਾਢੇ ਸੱਤ ਸਾਲ ਬਾਅਦ ਮਿਲੀ ਰਾਹਤ

ਘਰਾਟਾ (Gharat)  ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਹੀ ਪਤੀ ਹੋਵੇ ਪਰ ਪੁਰਾਣੀ ਪੀੜ੍ਹੀ ਇਹਨਾਂ ਘਰਾਟਾ ਦੇ ਬਾਰੇ ਅਤੇ ਇਹਨਾਂ ਦੇ ਫਾਇਦੇ ਤੋਂ ਭਲੀਭਾਂਤ ਜਾਣੂ ਹੈ। ਘਰਾਟ ਆਟਾ ਪੀਸਣ ਵਾਲੀਆਂ ਚੱਕੀਆਂ ਨੂੰ ਕਿਹਾ ਜਾਂਦਾ ਹੈ ਅਤੇ ਇਹ ਘਰਾਟ (Gharat)  ਚੱਕੀਆਂ ਬਿਜਲੀ ਨਾਲ ਨਹੀਂ ਬਲਕਿ ਨਹਿਰੀ ਪਾਣੀ ਨਾਲ ਚਲਦੀਆਂ ਹਨ। ਇਹਨਾਂ ਦੁਆਰਾ ਪੀਸਿਆ ਆਟਾ ਗੁਣਵੱਤਾ ਨਾਲ ਭਰਪੂਰ ਹੁੰਦਾ ਹੈ। ਇਸਦੀ ਪਿਸਾਈ ਵੀ ਸਸਤੀ ਹੁੰਦੀ ਹੈ ।

 

Gharat Gharat

 

ਹੋਰ ਪੜ੍ਹੋ: ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ CJI, ਜਸਟਿਸ ਬੀਵੀ ਨਾਗਰਤਨਾ 2027 ਵਿਚ ਬਣ ਸਕਦੀ ਹੈ ਮੁੱਖ ਜੱਜ

 

ਆਟਾ ਪੀਸਣ ਤੇ ਕੋਈ ਕਾਟ ਵੀ ਨਹੀਂ ਲਗਦੀ ਜੋ ਗ੍ਰਾਹਕ ਦੇ ਫਾਇਦੇ ਵਿਚ ਹੁੰਦੀ ਹੈ। ਬਿਜਲੀ ਚੱਕੀ ਦਾ ਪੀਸਿਆ ਆਟਾ ਗਰਮ ਹੁੰਦਾ ਹੈ ਅਤੇ ਉਸਦੇ ਗੁਣ ਵੀ ਖਤਮ ਹੋ ਜਾਂਦੇ ਹਨ ਪਰ ਘਰਾਟ ਚੱਕੀ ਤੇ ਪੀਸਿਆ ਆਟਾ ਠੰਡਾ ਹੁੰਦਾ ਹੈ ਅਤੇ ਆਟੇ ਦੇ ਸਾਰੇ ਗੁਣ ਵੀ ਪੂਰੇ ਕਾਇਮ ਰਹਿੰਦੇ ਹਨ।

Gharat Gharat

 

ਅੰਗਰੇਜ਼ਾਂ ਦੇ ਸਮੇ 1911 ਵਿਚ ਬਣਾਏ ਗਏ ਇਹਨਾਂ ਘਰਾਟ (Gharat)  ਚੱਕੀਆਂ ਤੇ ਕਦੇ ਗ੍ਰਾਹਕਾਂ ਦੀਆਂ ਲਾਈਨਾਂ ਲੱਗੀਆ ਰਹਿੰਦੀਆਂ ਸਨ ਅਤੇ ਲੋਕ ਛੇ-ਛੇ ਮਹੀਨਿਆਂ ਦਾ ਆਟਾ ਇਕੱਠਾ ਹੀ ਪਿਸਵਾ ਲੈਂਦੇ ਸਨ ਪਰ ਹੁਣ ਮਸ਼ੀਨੀ ਯੁੱਗ ਵਿਚ ਬਿਜਲੀ ਚੱਕੀਆਂ (Gharat)  ਵੱਲ ਆਕਰਸ਼ਿਤ ਹੋ ਗਏ। ਜਿਸ ਕਾਰਨ ਇਹਨਾਂ ਘਰਾਟ ਚੱਕੀਆਂ ਤੇ ਗ੍ਰਾਹਕ ਦੀ ਲਾਈਨਾਂ ਤਾਂ ਨਜ਼ਰ ਨਹੀਂ ਆਉਂਦੀਆਂ ਪਰ ਫਿਰ ਵੀ ਜਿਹੜੇ ਲੋਕ ਅਜੇ ਵੀ ਇਹਨਾਂ ਘਰਾਟ (Gharat)  ਚੱਕੀਆਂ ਦੇ ਕਾਇਲ ਹਨ ਉਹ ਆਟਾ ਇਹਨਾਂ ਤੋਂ ਹੀ ਪਿਸਵਾਉਂਦੇ ਹਨ।

 

Gharat Gharat

 

ਹੋਰ ਪੜ੍ਹੋ: ਸੰਗਰੂਰ:ਇਸ ਸਰਪੰਚ ਨੇ ਪਿੰਡ ਨੂੰ ਬਣਾ ਦਿੱਤਾ ਮਿੰਨੀ ਚੰਡੀਗੜ੍ਹ, ਕਰ ਦਿੱਤੇ ਪਿੰਡ ਦੇ ਅਧੂਰੇ ਕੰਮ ਪੂਰੇ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement