ਸੁਲਤਾਨਪੁਰ ਲੋਧੀ ਤੇ ਚਮਕੌਰ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ...
Published : Sep 18, 2018, 6:11 pm IST
Updated : Sep 18, 2018, 6:11 pm IST
SHARE ARTICLE
Channi
Channi

ਸੁਲਤਾਨਪੁਰ ਲੋਧੀ ਤੇ ਚਮਕੌਰ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਨਵੀਨਤਾ, ਖੋਜ ਤੇ ਵਿਕਾਸ ਕੇਂਦਰ ਖੋਲੇ ਜਾਣਗੇ: ਚੰਨੀ

ਚੰਡੀਗੜ : ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਤਕਨੀਕੀ ਸਿੱਖਿਆ ਤੇ ਹੁਨਰ ਵਿਕਾਸ ਨੂੰ ਪ੍ਰਫੁੱਲਿਤ ਕਰਨ ਲਈ ਟਾਟਾ ਟੈਕਨਾਲੌਜੀ ਤੇ ਆਈ.ਕੇ.ਪੀ.ਟੀ.ਯੂ. ਦੇ ਸਾਂਝੇ ਯਤਨਾਂ ਨਾਲ 5 ਨਵੇਂ .ਆਈ.ਆਈ.ਆਈ.ਟੀ. ਕੇਂਦਰ ਖੋਲ•ੇ ਜਾਣਗੇ। ਉਨ•ਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੇਂਦਰ ਸੁਲਤਾਨਪੁਰ ਲੋਧੀ ਤੇ ਆਈ.ਕੇ.ਜੀ.ਪੀ.ਟੀ.ਯੂ. ਮੇਨ ਕੈਂਪਸ, ਕਪੂਰਥਲਾ ਜਦਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਰਪਿਤ ਕੇਂਦਰ ਚਮਕੌਰ ਸਾਹਿਬ ਤੇ ਆਈ.ਕੇ.ਜੀ.ਪੀ.ਟੀ.ਯੂ. ਕੈਂਪਸ ਲਾਡੋਵਾਲੀ, ਜਲੰਧਰ ਵਿੱਚ ਖੋਲਿਆ ਜਾਵੇਗਾ।

ਇਨਾਂ ਕੇਂਦਰਾਂ ਦੀ ਸਥਾਪਨਾ ਲਈ ਅੱਜ ਟਾਟਾ ਟੈਕਨਾਲੌਜੀ ਤੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵਿਚਕਾਰ ਸਮਝੌਤਾ ਆਨੰਦ ਭਾਦੇ, ਪ੍ਰਧਾਨ, ਏ.ਪੀ.ਏ.ਸੀ. ਸੇਲਜ਼, ਗਲੋਬਲ ਮਾਰਕਿਟਿੰਗ ਅਤੇ ਕਮਿਊਨੀਕੇਸ਼ਨਜ਼, ਟਾਟਾ ਟੈਕਨਾਲੌਜੀ ਅਤੇ ਪ੍ਰੋ (ਡਾ.) ਅਜੇ.ਕੇ. ਸ਼ਰਮਾ, ਉਪ ਕੁਲਪਤੀ, ਆਈ.ਕੇ.ਜੀ.ਪੀ.ਟੀ.ਯੂ. ਵੱਲੋਂ ਸ੍ਰੀ ਚਰਨਜੀਤ ਸਿੰਘ ਚੰਨੀ, ਸ੍ਰੀ ਡੀ.ਕੇ. ਤਿਵਾੜੀ, ਸਕੱਤਰ, ਤਕਨੀਕੀ ਸਿੱਖਿਆ ਅਤੇ ਸ੍ਰੀ ਪ੍ਰਵੀਨ ਥਿੰਦ, ਡਾਇਰੈਕਟਰ ਤਕਨੀਕੀ ਸਿੱਖਿਆ ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਗਿਆ।

cc
 

ਸ੍ਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬੇ ਵਿੱਚ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਹੋਰ ਉÎੱਚਾ ਚੁੱਕਣ ਲਈ ਟਾਟਾ ਟੈਕਨਾਲੌਜੀ ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਹੱਥ ਮਿਲਾਇਆ ਗਿਆ ਹੈ। ਉਨਾਂ ਦੱਸਿਆ ਕਿ ਇਹ ਸੀ.ਆਈ.ਆਈ.ਆਈ.ਟੀ. ਕੇਂਦਰ ਤਕਨੀਕੀ ਸਿੱਖਿਆ ਵਿੱਚ ਨਵੀਆਂ ਸੰਭਾਵਨਾ ਤਲਾਸ਼ਣ ਅਤੇ ਇਸ ਖੇਤਰ ਵਿੱਚ ਨਵੀਨਤਮ ਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਵਾ ਕੇ ਵਿਦਿਆਰਥੀ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ•ਣ ਵਿੱਚ ਸਹਾਈ ਹੋਣਗੇ।ਸ੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਤਕਨੀਕੀ ਖੇਤਰ ਵਿੱਚ ਅਜਿਹੀ ਭਾਈਵਾਲੀ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁਕੇਗੀ ਤਾਂ ਜੋ ਪੰਜਾਬ ਲਈ ਉਤਪਾਦਨ ਖੇਤਰ ਵਿੱਚ ਨਿਵੇਸ਼ ਦੇ ਰਾਹ ਨੂੰ ਪੱਧਰਾ ਕੀਤਾ ਜਾ ਸਕੇ।

ਆਈ.ਕੇ.ਪੀ.ਟੀ.ਯੂ. ਦੇ ਉਪ ਕੁਲਪਤੀ ਡਾ. ਅਜੇ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਖ਼ੁਸ਼ਨੁਮਾ ਮਾਹੌਲ ਸਿਰਜਣ ਦੇ ਸਾਡੇ ਸੁਪਨਿਆਂ ਲਈ ਇੰਜਨੀਅਰਿੰਗ ਦੇ ਖੇਤਰ ਵਿੱਚ ਮੋਹਰੀ ਟਾਟਾ ਟੈਕਨਾਲੌਜੀ ਸਭ ਤੋਂ ਸਹੀ ਕੰਪਨੀ ਹੈ। ਉਹਨਾਂ ਕਿਹਾ ਕਿ ਇਹਨਾਂ  ਕੇਂਦਰਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਰੋਜ਼ਗਾਰ, ਨਿਵੇਸ਼ ਤੇ ਉਦਮੀਆਂ ਨੂੰ ਭਰਪੂਰ ਹੁਲਾਰਾ ਮਿਲੇਗਾ।

ਇਸ ਐਸੋਸੀਏਸ਼ਨ ਬਾਰੇ ਬੋਲਦਿਆਂ ਸ੍ਰੀ ਆਨੰਦ ਭਾਦੇ, ਪ੍ਰਧਾਨ, ਏ.ਪੀ.ਏ.ਸੀ. ਸੇਲਜ਼, ਗਲੋਬਲ ਮਾਰਕਿਟਿੰਗ ਅਤੇ ਕਮਿਊਨੀਕੇਸ਼ਨਜ਼, ਟਾਟਾ ਟੈਕਨਾਲੌਜੀ ਨੇ ਦੱਸਿਆ ਕਿ ਇਹ ਕੇਂਦਰ ਪੰਜਾਬ ਦੇ ਇੱਕ ਲੱਖ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ ਰੋਜ਼ਗਾਰ ਲੈਣ ਵਿੱਚ ਸਹਾਇਤਾ ਪ੍ਰਦਾਨ ਕਰਨਗੇ। ਉਨ•ਾਂ ਕਿਹਾ ਕਿ ਇਸ ਉਪਰਾਲੇ ਵਿੱਚ ਪੀ.ਟੀ.ਸੀ., ਐਮ.ਐਸ.ਸੀ. ਸਾਫ਼ਟਵੇਅਰ ਆਦਿ ਕੰਪਨੀਆਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਨ•ਾਂ ਕੇਂਦਰਾਂ ਵਿੱਚ ਅੱਗੇ 'ਪ੍ਰੋਡਕਟ ਡਿਜ਼ਾਈਨ ਤੇ ਵਿਕਾਸ', 'ਡੋਮੇਨ ਐਕਸਪਲੋਰੇਸ਼ਨ','ਮੈਕਾਟ੍ਰੋਨਿਕਸ ਤੇ ਆਈਓਟੀ' ਅਤੇ 'ਐਡਵਾਂਸ ਇੰਟੇਗ੍ਰੇਟਿਡ ਉਤਪਾਦਨ ਕੇਂਦਰ' ਵੀ ਸਥਾਪਤ ਕੀਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement