
ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਐਸ. ਐਸ. ਪੀ. ਗੌਰਵ ਗਰਗ ਨੇ ਜ਼ਿਲੇ ਦੇ 8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ।
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਵਿਚ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਐਸ. ਐਸ. ਪੀ. ਗੌਰਵ ਗਰਗ ਨੇ ਜ਼ਿਲੇ ਦੇ 8 ਪੁਲਿਸ ਕਰਮਚਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ ਮੁਅੱਤਲ ਕੀਤੇ ਗਏ ਇਨ੍ਹਾਂ ਕਰਮਚਾਰੀਆਂ ਦੀ ਡਿਊਟੀ ਸੀਐਮ ਸਕਿਓਰਟੀ 'ਚ ਲਗਾਈ ਗਈ ਸੀ, ਜਿਥੇ ਇਹ ਲੋਕ ਨਹੀਂ ਪਹੁੰਚੇ ਸਨ, ਜਿਸ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਡਿਊਟੀ 'ਚ ਕੁਤਾਹੀ ਵਰਤਣ ਕਾਰਨ ਮੁਅੱਤਲ ਕੀਤਾ ਗਿਆ ਹੈ।
ਪੁਲਸ ਦੇ ਵਿਭਾਗੀ ਸੂਤਰਾਂ ਮੁਤਾਬਕ ਮੁਅੱਤਲ ਕੀਤੇ ਗਏ ਪੁਲਸ ਮੁਲਾਜ਼ਮਾਂ 'ਚ ਲੋਕਲ ਰੈਂਕ ਦੇ ਏ. ਐਸ. ਆਈ. ਜਸਵੰਤ ਸਿੰਘ ਥਾਣਾ ਸਦਰ, ਕਾਂਸਟੇਬਲ ਰੂਬੀ ਕੁਮਾਰ ਤੇ ਪੀ. ਆਰ./ਹੈਡ ਕਾਂਸਟੇਬਲ ਸੁਭਾਸ਼ ਚੰਦਰ ਦੋਵੇਂ ਥਾਣਾ ਟਾਂਡਾ, ਲੇਡੀ ਕਾਂਸਟੇਬਲ ਸੁਖਵਿੰਦਰ ਕੌਰ ਸਹਾਇਕ ਸੀ. ਐਚ. ਸੀ. ਪੀ. ਐਲ, ਲੇਡੀ ਕਾਂਸਟੇਬਲ ਪੁਸ਼ਪਾ ਪੁਲਸ ਲਾਈਨ, ਸੀ-2 ਵਿਜੇ ਕੁਮਾਰ ਤੇ ਲੋਕਲ ਰੈਂਕ ਏ. ਐਸ. ਆਈ. ਬਲਵਿੰਦਰ ਸਿੰਘ ਥਾਣਾ ਮੇਹਟਿਆਣਾ ਤੇ ਪੀ. ਆਰ. ਹੈਡ ਕਾਂਸਟੇਬਲ ਨਰਿੰਦਰ ਸਿੰਘ ਤਮੀਲੀ ਬ੍ਰਾਂਚ ਦੇ ਨਾਮ ਸ਼ਾਮਲ ਹਨ।
ਦੱਸ ਦਈਏ ਕਿ ਜਦੋਂ ਇਸ ਸਬੰਧ 'ਚ ਐਸ. ਐਸ. ਪੀ. ਗੌਰਵ ਗਰਗ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀ ਡਿਊਟੀ ਸੀਐਮ ਸਕਿਓਰਟੀ 'ਚ ਲਗਾਈ ਗਈ ਸੀ, ਜਿਥੇ ਇਹ ਲੋਕ ਨਹੀਂ ਪਹੁੰਚੇ ਸਨ। ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ 'ਚ ਅਨੁਸ਼ਾਸਨਹੀਨਤਾ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਸਪੈਂਡ ਪੁਲਿਸ ਕਰਮਚਾਰੀ ਆਪਣੇ ਮੁਅੱਤਲੀ ਕਾਲ 'ਚ ਪੁਲਸ ਲਾਈਨਜ਼ 'ਚ ਹਾਜ਼ਰੀ ਲਗਾਉਣਗੇ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।