
ਨਾਜਾਇਜ਼ ਸਬੰਧਾਂ ਕਰਕੇ ਇੱਕ ਮਕਾਨ ਮਾਲਕਣ ਨੇ ਆਪਣੀ ਕਿਰਾਏਦਾਰ ਤੇ ਉਸ ਦੀ 7 ਸਾਲਾਂ ਦੀ ਬੱਚੀ ਦਾ ਕਤਲ ਕਰ ਦਿੱਤਾ।
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਪ੍ਰੀਤ ਨਗਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਜਾਇਜ਼ ਸਬੰਧਾਂ ਕਰਕੇ ਇੱਕ ਮਕਾਨ ਮਾਲਕਣ ਨੇ ਆਪਣੀ ਕਿਰਾਏਦਾਰ ਤੇ ਉਸ ਦੀ 7 ਸਾਲਾਂ ਦੀ ਬੱਚੀ ਦਾ ਕਤਲ ਕਰ ਦਿੱਤਾ। ਦਰਅਸਲ ਮ੍ਰਿਤਕਾ ਸੁਮਨ ਦੇਵੀ ਦਾ ਪਤੀ ITBP ਵਿੱਚ ਤਾਇਨਾਤ ਸੀ। ਮੁਲਜ਼ਮ ਮਹਿਲਾ ਕਮਲੇਸ਼ ਦੇ ਸੁਮਨ ਦੇ ਪਤੀ ਨਾਲ ਸਬੰਧ ਬਣ ਗਏ ਸੀ।
Amritsar woman kills paramour's wife, child
ਇਸੇ ਗੱਲ ਨੂੰ ਲੈ ਕੇ ਸੋਮਵਾਰ ਦੀ ਰਾਤ ਕਮਲੇਸ਼ ਤੇ ਸੁਮਨ ਵਿਚਾਲੇ ਝਗੜਾ ਹੋ ਗਿਆ ਸੀ। ਮੰਗਲਵਾਰ ਤੜਕੇ 4 ਵਜੇ ਕਮਲੇਸ਼ ਸੁਮਨ ਦੇ ਕਮਰੇ ਵਿੱਚ ਗਈ ਤੇ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਸੁਮਨ ਦੀ ਬੱਚੀ ਨੇ ਕਤਲ ਹੁੰਦਾ ਵੇਖ ਲਿਆ ਸੀ। ਇਸ ਲਈ ਉਸ ਨੇ ਬੱਚੀ ਦਾ ਵੀ ਕਤਲ ਕਰ ਦਿੱਤਾ। ਮੁਲਜ਼ਮ ਮਹਿਲਾ ਖ਼ੁਦ ਭੱਜਣ ਦੀ ਫਿਰਾਕ ਵਿਚ ਸੀ ਪਰ ਪੁਲਿਸ ਨੇ ਉਸ ਨੂੰ ਰੇਲਵੇ ਸਟੇਸ਼ਨ ਤੋਂ ਦਬੋਚ ਲਿਆ।
Murder
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਪੁਲਿਸ ਨੇ ਫਰਾਰ ਹੋ ਰਹੀ ਮਹਿਲਾ ਮੁਲਜ਼ਮ ਨੂੰ ਹਿਰਾਸਤ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦ ਕਿ ਮ੍ਰਿਤਕ ਔਰਤ ਦੇ ਪਤੀ ਦੀ ਭਾਲ ਕੀਤੀ ਜਾ ਰਹੀ ਹੈ,ਜਿਸ ਤੋ ਬਾਅਦ ਸਾਰੀ ਸਥਿਤੀ ਸ਼ਪਸ਼ਟ ਹੋ ਜਾਵੇਗੀ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।