
ਕੈਪਟਨ ਨੇ ਕਿਹਾ, ਜੋ ਹਾਈਕਮਾਨ ਨੂੰ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਕਈ ਮਹੀਨਿਆਂ ਤੋਂ ਚੱਲ ਰਹੇ ਕਲੇਸ਼ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ (Resign) ਸੌਂਪ ਦਿੱਤਾ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ, “ਮੈਂ ਆਪਣੇ ਅਸਤੀਫ਼ੇ ਬਾਰੇ ਪਾਰਟੀ ਨੂੰ ਸਵੇਰੇ ਹੀ ਦੱਸ ਦਿੱਤਾ ਸੀ। ਅੱਜ ਮੈਂ ਖੁਦ ਨੂੰ ਬਹੁਤ ਬੇਇਜ਼ੱਤ ਮਹਿਸੂਸ ਕਰ ਰਿਹਾ ਹਾਂ, ਵਾਰ-ਵਾਰ ਮੇਰਾ ਅਪਮਾਨ ਕੀਤਾ ਗਿਆ ਹੈ। ਹੁਣ ਹਾਈਕਮਾਨ ਜਿਸ ਨੂੰ ਚਾਹੇ, ਉਸ ਨੂੰ ਮੁੱਖ ਮੰਤਰੀ ਬਣਾ ਦੇਵੇ।”
ਇਹ ਵੀ ਪੜ੍ਹੋ: ਵਿਜੀਲੈਂਸ ਨੇ ਏ.ਐਸ.ਆਈ. ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚਿਆ
Captain Amarinder Singh Resigns
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ, “ਮੇਰੇ ਕੋਲ ਭਵਿੱਖ 'ਚ ਰਾਜਨੀਤਕ ਵਿਕਲਪ ਹੈ ਜੋ ਮੈਂ ਸਮਾਂ ਆਉਣ 'ਤੇ ਵਰਤਾਂਗਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਭਵਿੱਖ ਲਈ ਅਗਲਾ ਫ਼ੈਸਲਾ ਲਵਾਂਗਾ।" ਉਨ੍ਹਾਂ ਕਿਹਾ ਕਿ ਜ਼ਾਹਿਰ ਹੈ, ਹਾਈਕਮਾਨ (High Command) ਨੂੰ ਮੇਰੇ 'ਤੇ ਸ਼ੱਕ ਸੀ ਕਿ ਮੈਂ ਸਰਕਾਰ ਚਲਾਉਣ ਦੇ ਕਾਬਲ ਨਹੀਂ ਹਾਂ। ਤੀਜੀ ਵਾਰ ਮੇਰੇ ਖਿਲਾਫ਼ ਬਗਾਵਤ ਕੀਤੀ ਗਈ ਅਤੇ ਮੈਂ ਇਸ ’ਤੇ ਬੇਇੱਜ਼ਤ ਮਹਿਸੂਸ ਕੀਤਾ, ਜਿਸ ਕਰ ਕੇ ਮੈਂ ਆਪਣੇ ਸਮਰਥਕ ਮੰਤਰੀਆਂ ਸਮੇਤ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ: BJP ਛੱਡ ਕੇ ਟੀਐਮਸੀ ਵਿੱਚ ਸ਼ਾਮਲ ਹੋਏ ਬਾਬੁਲ ਸੁਪ੍ਰਿਯੋ
Captain Amarinder Singh
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਅੱਜ ਹੀ ਦੇਣਗੇ ਅਸਤੀਫ਼ਾ : ਸੂਤਰ
ਇਸ ਦੇ ਨਾਲ ਹੀ, ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਅਤੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ, ਪੁੱਤਰ ਰਣਇੰਦਰ ਸਿੰਘ, ਸੰਸਦ ਮੈਂਬਰ ਗੁਰਜੀਤ ਔਜਲਾ, ਰਵਨੀਤ ਬਿੱਟੂ ਅਤੇ ਮੁੱਖ ਸਕੱਤਰ ਸੁਰੇਸ਼ ਕੁਮਾਰ ਉਨ੍ਹਾਂ ਦੇ ਨਾਲ ਰਾਜਪਾਲ ਭਵਨ ਪਹੁੰਚੇ ਸਨ।