ਕੈਪਟਨ ਦੇ ਰੋਡ ਸ਼ੋਅ ਨੇ ਕੈਪਟਨ ਸੰਦੀਪ ਸੰਧੂ ਦੀ ਜਿੱਤ 'ਤੇ ਮੋਹਰ ਲਗਾਈ
Published : Oct 18, 2019, 5:28 pm IST
Updated : Oct 18, 2019, 5:28 pm IST
SHARE ARTICLE
Road show at Dakha
Road show at Dakha

ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਦਾਖਾ 'ਚ ਦੂਜਾ ਰੋਡ ਸ਼ੋਅ ਕੱਢਿਆ

ਜਗਰਾਉਂ : ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਨੂੰ ਜਿਸ ਤਰ੍ਹਾਂ ਭਰਵਾਂ ਹੁੰਗਾਰਾ ਮਿਲਿਆ, ਉਸ ਨੇ ਕੈਪਟਨ ਸੰਦੀਪ ਸੰਧੂ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ। ਅੱਜ ਆਪਣੇ ਦੂਜੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਦਾ ਕਾਫ਼ਲਾ ਸਰਾਭਾ ਤੋਂ ਅਗਲੇ ਪੜਾਅ ਵੱਲ ਵੱਧਦਾ ਹੋਇਆ, ਪਿੰਡ ਢੈਪਈ, ਜੋਧਾਂ, ਖੰਡੂਰ, ਮੋਹੀ ਅਤੇ ਜਾਂਗਪੁਰ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਆਪਣੇ ਅਗਲੇ ਪੜਾਅ ਵੱਲ ਵਧਿਆ।

Road show at DakhaRoad show at Dakha

ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੋਂ ਇਲਾਵਾ ਐਮਪੀ ਰਵਨੀਤ ਸਿੰਘ ਬਿੱਟੂ, ਐਮਪੀ ਡਾ. ਅਮਰ ਸਿੰਘ, ਐਮਪੀ ਮੁਹੰਮਦ ਸਦੀਕ, ਮੰਤਰੀ ਭਾਰਤ ਭੂਸ਼ਨ ਆਸ਼ੂ, ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਅਨੰਦਸਰੂਪ ਸਿੰਘ ਮੋਹੀ, ਅਮਰੀਕ ਸਿੰਘ ਆਲੀਵਾਲ ਵੱਡੀ ਗਿਣਤੀ 'ਚ ਸੀਨੀਅਰ ਨੇਤਾ ਹਾਜਰ ਸਨ। ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਨੇ ਪੂਰੀ ਗਰਮਜੋਸ਼ੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਪਟਨ ਸੰਦੀਪ ਸੰਧੂ ਦਾ ਸਵਾਗਤ ਕੀਤਾ। ਖੁੱਲ੍ਹੀ ਬੱਸ 'ਚ ਸਵਾਰ ਮੁੱਖ ਮੰਤਰੀ ਕੈਪਟਨ ਨੇ ਲੋਕਾਂ ਪਿਆਰ-ਸਤਿਕਾਰ ਕਬੂਲਿਆ।

Road show at DakhaRoad show at Dakha

ਇਸ ਮੌਕੇ ਜੋਧਾਂ ਵਿਖੇ ਵਿਧਾਇਕ ਕੁਲਦੀਪ ਸਿੰਘ ਵੈਦ, ਪਿੰਡ ਢੈਪਈ ਤੋਂ ਜਗਦੀਪ ਕੌਰ ਬਲਾਕ ਸੰਮਤੀ ਗੁਰਤੇਜ ਸਿੰਘ ਚੇਅਰਮੈਨ, ਸੁਰਜੀਤ ਕੌਰ ਸਰਪੰਚ, ਹਰਜੀਤ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਪੰਚ, ਜਸਵੰਤ ਸਿੰਘ, ਸਵਰਨਜੀਤ ਕੌਰ ਸਾਬਕਾ ਬਲਾਕ ਸੰਮਤੀ, ਅਮਰਿੰਦਰ ਸਿੰਘ ਜੱਸੋਵਾਲ, ਕੇਪੀ ਰਾਣਾ, ਬਲਜਿੰਦਰ ਸਿੰਘ ਮਲਕਪੁਰ, ਹਰਪ੍ਰੀਤ ਸਿੰਘ ਬਲਾਕ ਸੰਮਤੀ, ਸੋਨੀ ਹੰਬੜਾਂ, ਗਾਬੀ ਪੋਹੀੜ, ਅਮਰਜੀਤ ਸਿੰਘ ਸਰਪੰਚ, ਅਮਨਜੀਤ ਸਿੰਘ ਪੰਚ, ਇਸੇ ਤਰਾਂ ਪਿੰਡ ਖੰਡਰ ਤੋਂ ਸਰਪੰਚ ਜਸਵੀਰ ਸਿੰਘ ਕੋਠੇ, ਦੀਪਕ ਖੰਡੂਰ, ਗੁਰਮੇਲ ਸਿੰਘ ਚਾਹਲ ਹਾਜ਼ਰ ਸਨ।

Road show at DakhaRoad show at Dakha

ਇਸ ਤੋਂ ਇਲਾਵਾ ਦਰਸ਼ਨ ਸਿੰਘ ਗੋਗੀ, ਕੁਲਦੀਪ ਸਿੰਘ ਖੰਡੂਰੀਆ, ਤਰਸੇਮ ਸਿੰਘ, ਚਰਨਜੀਤ ਸਿੰਘ ਬਿੱਟੂ, ਰਮਿੰਦਰ ਸਿੰਘ ਗੋਲੂ, ਦਲਜੀਤ ਸਿੰਘ ਦਿਓਲ ਪੰਚ, ਕਰਮਜੀਤ ਸਿੰਘ ਪੰਮਾ ਪੰਚ, ਸ਼ਮਸ਼ੇਰ ਸਿੰਘ ਕਾਲਾ, ਇੰਦਰਜੀਤ ਸਿੰਘ, ਪਿੰਡ ਮੋਹੀ ਵਿਖੇ ਸਰਪੰਚ ਗੁਰਚਰਨ ਕੌਰ, ਜਗਜੀਵਨ ਪਾਲ ਸਿੰਘ, ਸਤਿੰਦਰ ਸਿੰਘ ਤਾਜਪੁਰੀ, ਕਮਿੱਕਰ ਸਿੰਘ,ਪਿੰਡ ਜਾਂਗਪੁਰ ਬਲਾਕ ਸੰਮਤੀ ਦਲਜੀਤ ਸਿੰਘ, ਹਰਮਿੰਦਰ ਸਿੰਘ ਜਾਂਗਪੁਰ, ਮਲਕੀਤ ਸਿੰਘ, ਜਗਤਾਰ ਸਿੰਘ ਜੱਗੀ, ਦਵਿੰਦਰ ਸਿੰਘ ਪੰਚ, ਹਰਿੰਦਰਪਾਲ ਸਿੰਘ, ਮਨਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement