
ਸੰਧੂ ਨੇ ਲੋਕਾਂ ਨੂੰ 21 ਅਕਤੂਬਰ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
ਜਗਰਾਉਂ : ਹਲਕਾ ਦਾਖਾ ਦੇ ਅੰਬੇਡਕਰ ਭਵਨ ਮੁੱਲਾਂਪੁਰ ਵਿਖੇ ਅੱਜ ਆਲ ਇੰਡੀਆ ਪ੍ਰਜਾਪਤ ਸਮਾਜ ਵੱਲੋੰ ਇਕ ਵੱਡੇ ਤੇ ਪ੍ਰਭਾਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ 'ਚ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਅਤੇ ਉਨ੍ਹਾਂ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
Captain Sandeep Singh Sandhu during election campaign
ਇਸ ਮੌਕੇ ਪ੍ਰਜਾਪਤ ਸਮਾਜ ਦੇ ਆਗੂ ਗੁਰਿੰਦਰ ਸਿੰਘ ਰਿਸ਼ੀ, ਮਨਜੀਤ ਸਿੰਘ ਵੇਰਕਾ ਸਮੇਤ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਵਿਚ ਜਿੱਥੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਬਿਨਾ ਸ਼ਰਤ ਕੈਪਟਨ ਸੰਦੀਪ ਸੰਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਆਗੂਆਂ ਨੇ ਬੋਲਦਿਆ ਕਿਹਾ ਕਿ ਜਿਸ ਤਰਾਂ ਸਾਡੇ ਸਮਾਜ ਵੱਲੋਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਪ੍ਰਚਾਰ ਕੀਤਾ, ਉਸੇ ਤਰਾਂ ਅਸੀ ਵਿਕਾਸ ਅਤੇ ਤਰੱਕੀ ਲਈ ਕੈਪਟਨ ਸੰਦੀਪ ਸੰਧੂ ਲਈ ਦਿਨ-ਰਾਤ ਇਕ ਕਰ ਦੇਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਕਾਰਜਕਾਲ 'ਚ ਪੰਜਾਬ ਨੂੰ ਚਿੱਟੇ ਅਤੇ ਵਿਨਾਸ਼ ਤੋਂ ਬਿਨਾ ਕੁੱਝ ਨਹੀਂ ਦਿੱਤਾ। ਡਰ ਦਾ ਮਾਹੌਲ ਬਣਾ ਕੇ ਚੋਣਾਂ ਜਿੱਤਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ।
Captain Sandeep Singh Sandhu during election campaign
ਇਸ ਮੌਕੇ ਬੋਲਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਇਕਠੀ ਹੋਈ ਸੰਗਤ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਸੰਧੂ ਨੇ ਕਿਹਾ ਕਿ ਤੁਹਾਡੇ ਵਿਸ਼ਵਾਸ਼ ਦਾ ਮੁੱਲ ਮੈਂ ਹਲਕੇ ਦਾ ਸਰਵਪੱਖੀ ਵਿਕਾਸ ਕਰਕੇ ਮੋੜਾਂਗਾ। ਸੰਧੂ ਨੇ ਹਾਜ਼ਰ ਲੋਕਾਂ ਨੂੰ 21 ਅਕਤੂਬਰ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਰੁਪੀਤ ਕੌਰ, ਪ੍ਰਧਾਨ ਬਲਜੀਤ ਸਿੰਘ, ਦਿਨੇਸ਼ ਬਸੀ, ਸੋਨੂੰ ਬਸੀ, ਬਲਜੀਤ ਸਿੰਘ ਸਿੱਧਵਾਂ, ਬਲਵੀਰ ਸਿੱਧਵਾਂ, ਕੁਲਬੀਰ ਸਿੱਧਵਾਂ, ਸਿਕਰਮਜੀਤ ਸਿੰਘ ਨਾਰੰਗਵਾਲ, ਅਲਕਾ ਮਲਹੋਤਰਾ ਆਦਿ ਹਾਜ਼ਰ ਸਨ।