
ਲੁਧਿਆਣਾ ਵਿਚ 94 ਨਵੇਂ ਮਾਮਲੇ ਆਏ ਸਾਹਮਣੇ
ਮੁਹਾਲੀ: ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਦੇ ਲੁਧਿਆਣਾ-ਅੰਮ੍ਰਿਤਸਰ ਵਿੱਚ ਕੋਰੋਨਾ ਨਾਲ ਦੋ-ਦੋ ਮੌਤਾਂ ਹੋ ਗਈਆਂ। ਲੁਧਿਆਣਾ ਵਿਚ 94 ਨਵੇਂ ਮਾਮਲੇ ਸਾਹਮਣੇ ਆਏ।
coronavirus
ਜਦਕਿ ਅੰਮ੍ਰਿਤਸਰ ਵਿਚ 31 ਨਵੇਂ ਮਾਮਲੇ ਪਾਜ਼ੀਟਿਵ ਆਏ ਹਨ। ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 11430 ਹੋ ਗਈ ਹੈ, ਇਨ੍ਹਾਂ 'ਚੋਂ 10,632 ਠੀਕ ਹੋ ਚੁੱਕੇ ਹਨ ਤੇ 367 ਐਕਟਿਵ ਕੇਸ ਹਨ। ਅੰਮ੍ਰਿਤਸਰ ਕੋਰੋਨਾ ਕਾਰਨ ਮੌਤਾਂ ਦੀ ਕੁੱਲ ਗਿਣਤੀ 431 ਹੋ ਗਈ ਹੈ।
Coronavirus
24 ਘੰਟਿਆਂ 'ਚ 72,614 ਮਰੀਜ਼ ਹੋਏ ਠੀਕ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 61,871 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ, ਜਦਕਿ 72,614 ਮਰੀਜ਼ ਵੀ ਠੀਕ ਹੋਏ ਹਨ। ਹਾਲਾਂਕਿ 1033 ਮਰੀਜ਼ਾਂ ਨੇ ਆਪਣੀ ਜਾਨ ਵੀ ਗੁਆਈ।