
ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਕਿਸ ਤਰ੍ਹਾਂ ਫ਼ੌਜ ਨੂੰ ਮਜਬੂਤ ਕੀਤਾ ਜਾ ਰਿਹਾ ਹੈ ?
ਕਿਹਾ,ਮੋਦੀ ਸਰਕਾਰ ਰੌਲਾ ਪਾਉਣ ਵਾਲੀ ਅਤੇ ਨਿਰ੍ਹੀਆਂ ਗੱਪਾਂ ਮਾਰਨ ਵਾਲੀ ਸਰਕਾਰ ਹੈ ਜਿਨ੍ਹੇ ਕੀਤਾ ਕੁਝ ਵੀ ਨਹੀਂ ਹੈ
ਸਰਹਿੰਦ (ਸੁਰਖ਼ਾਬ ਚੰਨ) : ਲਖੀਮਪੁਰ ਖੇੜੀ ਘਟਨਾ ਦੇ ਵਿਰੋਧ ਵਿਚ ਅੱਜ ਕਿਸਾਨਾਂ ਵਲੋਂ ਰੇਲਾਂ ਰੋਕਿਆਂ ਗਈਆਂ ਹਨ। ਇਸ ਮੌਕੇ ਧਰਨੇ ਵਿਚ ਸ਼ਾਮਲ ਇੱਕ ਸਾਬਕਾ ਫ਼ੌਜੀ ਨੇ ਮੋਦੀ ਸਰਕਾਰ ਦੀਆਂ ਪੋਲਾਂ ਖੋਲ੍ਹੀਆਂ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਮੋਦੀ ਸਰਕਾਰ ਨੇ ਕਈ ਲਿਮਟਡ ਕੰਪਨੀਆਂ ਡਿਫੈਂਸ ਵਿਚ ਸ਼ਾਮਲ ਕੀਤੀਆਂ ਹਨ ਅਤੇ ਆਰਡੀਨੈਂਸ ਕੋਰ ਨੂੰ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇੱਕ ਲੱਖ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਕਿਸ ਤਰ੍ਹਾਂ ਫ਼ੌਜ ਨੂੰ ਮਜਬੂਤ ਕੀਤਾ ਜਾ ਰਿਹਾ ਹੈ ?
rail roko andolan
ਸਾਬਕਾ ਫ਼ੌਜੀ ਨੇ ਕਿਹਾ ਕਿ ਅਜੇ ਬੀਤੇ ਦਿਨੀ ਸਾਡੇ ਪੰਜ ਜਵਾਨ ਸ਼ਹੀਦ ਹੋਏ ਜਿਨ੍ਹਾਂ ਵਿਚੋਂ ਚਾਰ ਪੰਜਾਬ ਦੇ ਸਨ ਅਤੇ ਅਗਲੇ ਹੀ ਦਿਨ ਤਿੰਨ ਹੋਰ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਪੁੱਛਿਆ ਕਿ ਮੋਦੀ ਸਰਕਾਰ ਜਵਾਬ ਦੇਵੇ ਕਿ ਅਤਿਵਾਦ ਕਿੱਥੇ ਘਟਿਆ ਹੈ? ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਰੌਲਾ ਪਾਉਣ ਵਾਲੀ ਅਤੇ ਨਿਰ੍ਹੀਆਂ ਗੱਪਾਂ ਮਾਰਨ ਵਾਲੀ ਸਰਕਾਰ ਹੈ ਜਿਨ੍ਹੇ ਕੀਤਾ ਕੁਝ ਵੀ ਨਹੀਂ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਪੁਲਿਸ ਸਟੇਸ਼ਨ ਨੇੜੇ ਮਿਲੀ ਦਰੱਖ਼ਤ ਨਾਲ ਲਟਕਦੀ ਲਾਸ਼
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਸਿਰਫ ਝੂਠੇ ਲਾਰੇ ਲਗਾ ਕੇ ਲੋਕਾਂ ਤੋਂ ਵੋਟਾਂ ਲਈਆਂ ਗਈਆਂ ਪਹਿਲਾਂ 15 -15 ਲੱਖ ਦਾ ਤੇ ਫਿਰ ਸਰਜੀਕਲ ਸਟ੍ਰਾਈਕ ਦੇ ਨਾਮ 'ਤੇ ਲੋਕਾਂ ਨੂੰ ਧੋਖੇ ਵਿਚ ਰੱਖਿਆ। ਸਾਬਕਾ ਫ਼ੌਜੀ ਨੇ ਕਿਹਾ ਕਿ ਅਤਿਵਾਦ ਦਿਨ-ਬ-ਦਿਨ ਵਧ ਰਿਹਾ ਹੈ ਘਟਿਆ ਨਹੀਂ, ਮੋਦੀ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ।
Sabka Fauji
ਭਾਰਤ ਚੀਨ ਮੁੱਦੇ 'ਤੇ ਗੱਲ ਕਰਦਿਆਂ ਸਾਬਕਾ ਫ਼ੌਜੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਵੇਲੇ ਫ਼ੌਜ ਵਿਚ ਕਾਫ਼ੀ ਚੰਗੀਆਂ ਤਬਦੀਲੀਆਂ ਆਈਆਂ ਸਨ। ਉਨ੍ਹਾਂ ਨੇ ਉੱਤਰ-ਪੂਰਬ ਵਿਚ ਮੀਸਾ ਮਾਰੀਆ ਆਦਿ ਤਿੰਨ ਨਵੇਂ ਡਿਬ ਖੜ੍ਹੇ ਕੀਤੇ ਸਨ ਜਿਸ ਨਾਲ ਅੱਗੇ ਇਕ ਕੋਰ ਬਣਿਆ ਅਤੇ ਫ਼ੌਜ ਨੂੰ ਕਾਫ਼ੀ ਮਜਬੂਤੀ ਮਿਲੀ।
ਉਨ੍ਹਾਂ ਕਿਹਾ ਕਿ ਫ਼ੌਜ ਲਈ ਜਿੰਨੇ ਕੰਮ ਡਾ. ਮਨਮੋਹਨ ਸਿੰਘ ਨੇ ਕਰਵਾਏ ਸਨ ਅਤੇ ਜਿੰਨੀਆਂ ਸਰਜੀਕਲ ਸਟ੍ਰਾਇਕਾਂ ਉਨ੍ਹਾਂ ਵੇਲੇ ਹੋਈਆਂ ਸਨ ਉਨੀਆਂ ਕਦੇ ਵੀ ਨਹੀਂ ਹੋਈਆਂ ਪਰ ਉਨ੍ਹਾਂ ਨੇ ਕਦੀ ਵੀ ਰੌਲਾ ਨਹੀਂ ਪਾਇਆ ਜਦਕਿ ਮੋਦੀ ਦੀ ਭਾਜਪਾ ਸਰਕਾਰ ਕੰਮ ਘਟ 'ਤੇ ਰੌਲਾ ਜ਼ਿਆਦਾ ਪਾਉਂਦੀ ਹੈ।
ਇਹ ਵੀ ਪੜ੍ਹੋ : ਸਿੰਘੂ ਘਟਨਾ ਦੀ ਆੜ 'ਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ :ਪੰਧੇਰ
ਦੱਸ ਦਈਏ ਕਿ ਇਹ ਸਾਬਕਾ ਫ਼ੌਜੀ ਬੰਗਾਲ ਇੰਜੀਨੀਅਰਸ ਤੋਂ ਸੂਬੇਦਾਰ ਮੇਜਰ ਰਿਟਾਇਰਡ ਹਨ ਅਤੇ ਉਨ੍ਹਾਂ ਨੇ ਲੰਕਾ ਅਤੇ ਕਾਰਗਿਲ ਦੀ ਲੜਾਈ ਵਿਚ ਵੀ ਯੋਗਦਾਨ ਪਾਇਆ ਸੀ।
ਫ਼ੌਜ 'ਤੇ ਹੋ ਰਹੀ ਸਿਆਸਤ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਫ਼ੌਜੀ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਡੇਢ ਸਾਲ ਤੋਂ ਮੁਲਾਜ਼ਮਾਂ ਦਾ ਡੀ.ਏ. ਬੰਦ ਕਰ ਕੇ ਰੱਖਿਆ ਗਿਆ ਅਤੇ ਆਪਣੇ ਲਈ ਜਹਾਜ਼ ਵੀ ਲੈ ਲਿਆ ਤੇ ਆਪਣੇ ਖ਼ਰਚੇ ਵੀ ਵਧਾ ਲਏ। ਉਨ੍ਹਾਂ ਕਿਹਾ ਕਿ ਫ਼ੌਜ ਸਿਰਫ ਬੋਲਦੀ ਨਹੀਂ ਹੈ ਪਰ ਅੰਦਰੋਂ ਦੁਖੀ ਬਹੁਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮੁਲਾਜ਼ਮਾਂ ਦਾ ਦਮਨ ਕਰ ਰਹੀ ਹੈ।