ਫੁੱਲਾਂ ਵਾਲੀ ਗੱਡੀ 'ਚ ਅਬੋਹਰ ਪਹੁੰਚੇ ਸੁਖਬੀਰ ਬਾਦਲ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
Published : Oct 18, 2021, 1:53 pm IST
Updated : Oct 18, 2021, 1:53 pm IST
SHARE ARTICLE
People raise black flags and slogans against Sukhbir Badal at Abohar
People raise black flags and slogans against Sukhbir Badal at Abohar

ਅਬੋਹਰ ਮਲੋਟ ਬਾਈਪਾਸ ਨੇੜਿਓਂ ਲੰਘਦਿਆਂ ਸੁਖਬੀਰ ਬਾਦਲ ਦੇ ਕਾਫਿਲੇ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਦੇ ਰੋਸ ਪ੍ਰਗਟਾਇਆ।

ਅਬੋਹਰ (ਅਵਤਾਰ ਸਿੰਘ): ਅਬੋਹਰ ਦੌਰੇ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਬੋਹਰ ਮਲੋਟ ਬਾਈਪਾਸ ਨੇੜਿਓਂ ਲੰਘਦਿਆਂ ਸੁਖਬੀਰ ਬਾਦਲ ਦੇ ਕਾਫਿਲੇ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਦੇ ਰੋਸ ਪ੍ਰਗਟਾਇਆ।

People raise black flags and slogans against Sukhbir BadalPeople raise black flags and slogans against Sukhbir Badal

ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਹਵਾਈ ਚੱਪਲ ਵਾਲਿਆਂ ਦਾ ਸੜਕ ’ਤੇ ਚੱਲਣਾ ਵੀ ਹੋਇਆ ਮੁਸ਼ਕਿਲ’

ਸਥਾਨਕ ਲੋਕਾਂ ਨੇ ਸੁਖਬੀਰ ਬਾਦਲ ਵਿਰੁੱਧ 'ਕੌਮ ਦੇ ਗੱਦਾਰ' ਅਤੇ ‘ਮਰੀਆਂ ਜ਼ਮੀਰਾਂ ਵਾਲੇ’ ਕਹਿ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਅਕਾਲੀ ਦਲ ਦੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਨਾਲ ਸੁਖਬੀਰ ਬਾਦਲ ਦਾ ਅਬੋਹਰ ਪਹੁੰਚਣ ’ਤੇ ਸਵਾਗਤ ਕੀਤਾ।

People raise black flags and slogans against Sukhbir BadalPeople raise black flags and slogans against Sukhbir Badal

ਹੋਰ ਪੜ੍ਹੋ: ਸੀਐੱਮ ਚੰਨੀ ਨੇ ਕੀਤੇ ਪੰਜਾਬ ਦੇ ਲੋਕਾਂ ਲਈ ਅਹਿਮ ਐਲਾਨ, ਹੁਣ ਨਹੀਂ ਭਰਨੇ ਪੈਣਗੇ ਕੋਈ ਬਿੱਲ 

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਲ 2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨਿਹੱਥੇ ਸਿੱਖਾਂ ਉੱਤੇ ਪੁਲਿਸ ਵਲੋਂ ਗੋਲੀ ਚਲਾਈ ਗਈ। ਇਹ ਸਭ ਬਾਦਲ ਸਰਕਾਰ ਦੇ ਕਹਿਣ ’ਤੇ ਹੋਇਆ ਸੀ। 6 ਸਾਲ ਬੀਤਣ ਦੇ ਬਾਵਜੂਦ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ।

People raise black flags and slogans against Sukhbir BadalPeople raise black flags and slogans against Sukhbir Badal

ਹੋਰ ਪੜ੍ਹੋ: ਦਰਦਨਾਕ : ਸੜਕ ਪਾਰ ਕਰ ਰਹੀਆਂ ਦੋ ਕੁੜੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਚੱਕਰ, ਇਕ ਦੀ ਮੌਤ

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿ ’ਤੇ ਬਣੇ। ਉਹਨਾਂ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਇਸ ਦੌਰਾਨ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਵਲੋਂ ਅਬੋਹਰ ਅਤੇ ਫ਼ਾਜ਼ਿਲਕਾ ਦੌਰੇ ਦੌਰਾਨ ਕਈ ਪ੍ਰੋਗਰਾਮ ਰੱਖੇ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement