ਅਮਰੀਕਾ ਦੀ ਸਟੇਟ ਮੈਸਾਚੂਟਸ ਦੇ ਸ਼ਹਿਰ ਹੌਲੀਓਕ 'ਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ
Published : Nov 17, 2018, 10:18 am IST
Updated : Nov 17, 2018, 10:18 am IST
SHARE ARTICLE
Mayor Council during Passing a resolution to be a Sikh Genocide
Mayor Council during Passing a resolution to be a Sikh Genocide

ਅਮਰੀਕਾ ਦੇ ਸੂਬੇ ਮੈਸਾਚੂਟਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿਲੀ 'ਚ ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ........

ਕੋਟਕਪੂਰਾ : ਅਮਰੀਕਾ ਦੇ ਸੂਬੇ ਮੈਸਾਚੂਟਸ ਦੀ ਹੌਲੀਓਕ ਸ਼ਹਿਰ ਦੀ ਮੇਅਰ ਕੌਂਸਲ ਨੇ ਵੀ ਦਿਲੀ 'ਚ ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਹੋਣ ਦਾ ਮਤਾ ਪਾ ਦਿੱਤਾ ਹੈ। ਇਹ ਮਤਾ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਗੁਰਨਿੰਦਰ ਸਿੰਘ ਧਾਲੀਵਾਲ ਦੀ ਮਿਹਨਤ ਸਦਕਾ ਪਿਆ ਹੈ ਅਤੇ ਇਸ ਮਤੇ ਨੂੰ ਵਿਸ਼ੇਸ਼ ਕਰ ਕੇ ਮੇਅਰ ਅਲੈਕਸ ਬੀ ਮੋਰਸ ਵੱਲੋਂ ਪੜ੍ਹਿਆ ਗਿਆ ਹੈ ਤੇ ਸਾਰੇ ਹਾਊਸ ਨੇ ਇਸ ਨੂੰ ਪ੍ਰਵਾਨ ਕੀਤਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਨੈਕਟੀਕਟ ਤੇ ਪੈਨਸਲਵੇਨੀਆ ਸਟੇਟ ਨੇ ਵੀ ਇਹ ਮਤਾ ਪਾਇਆ ਸੀ। 

ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਹੁਣ ਅਮਰੀਕਾ ਵਿਚ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਵਿਚ ਇਹ ਮਤੇ ਸਰਕਾਰੀ ਤੌਰ 'ਤੇ ਪੈਣ ਲੱਗੇ ਹਨ ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਮਾਮਲਾ ਹੁਣ ਯੂਐਨਓ ਤੱਕ ਵੀ ਪੁੱਜੇਗਾ। ਇਸ ਸਬੰਧੀ ਗੁਰਨਿੰਦਰ ਸਿੰਘ ਧਾਲੀਵਾਲ, ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਬਲਜਿੰਦਰ ਸਿੰਘ ਅਤੇ ਮੋਹਨ ਸਿੰਘ ਭਰਾੜਾ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਂਹੀ ਭੇਜੇ ਪ੍ਰੇੈਸ ਨੋਟ 'ਚ ਦਸਿਆ ਕਿ ਭਾਰਤ ਵਿਚ ਨਵੰਬਰ 1984 'ਚ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦੇਣ ਦੇ ਮਤੇ ਪੈਣ ਦੀ ਅਮਰੀਕਾ 'ਚ ਲਹਿਰ ਚੱਲ ਪਈ ਹੈ।

ਹੌਲੀਓਕ ਸ਼ਹਿਰ ਐਮਏ ਵਿਚ ਮਤਾ ਮੇਅਰ ਅਲੈਕਸ ਬੀ ਮੋਰਸ ਨੇ ਪੜ੍ਹਿਆ, ਜਦਕਿ ਇਨ੍ਹਾਂ ਦਾ ਸਾਥ ਸਿਟੀ ਕੌਂਸਲ ਪੇਟਰ ਆਰ ਟੇਲਮਾਨ ਤੇ ਡੈਵਿਟ ਬਰਟੱਲੀ, ਸਟੇਟ ਪ੍ਰਤੀਨਿਧ ਅਰੌਨ ਵੇਗਾ ਸਨ, ਜੋ ਹਾਊਸ ਦੇ ਸਪੀਕਰ ਰੌਬਰਟ ਏ ਡੇਲਿਓ ਦੀ ਹਾਜਰੀ ਵਿਚ ਪੜ੍ਹਿਆ ਗਿਆ। ਉਕਤ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਵਿਸ਼ੇਸ਼ ਰੋਲ ਨਿਭਾਇਆ ਹੈ। ਇਹ ਮਤਾ ਪਾਉਣ ਲਈ ਪੂਰਾ ਸਿੱਖ ਜਗਤ ਇਸ ਮੇਅਰ ਕੌਂਸਲ ਦਾ ਰਿਣੀ ਹੈ ਕਿਉਂਕਿ ਇਹ ਸਾਡੇ ਲਈ ਵੱਡੀ ਪ੍ਰਾਪਤੀ ਹੈ ਕਿ ਭਾਰਤੀ ਸਰਕਾਰ ਵੱਲੋਂ 1984 ਵਿਚ ਕਰਾਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਗਿਆ ਹੈ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਮਤੇ 'ਚ ਅੜਿੱਕਾ ਪਾਉਣ ਸਬੰਧੀ ਇੱਥੇ ਦੇ ਭਾਰਤੀ ਸਫਾਰਤਖਾਨੇ ਦੇ ਸਫੀਰ ਵੱਲੋਂ ਮੇਅਰ ਕੌਂਸਲ ਨੂੰ ਈਮੇਲ ਕਰ ਕੇ ਕਿਹਾ ਸੀ ਕਿ ਇਹ ਮਤਾ ਨਾ ਪਾਇਆ ਜਾਵੇ, ਕਿਉਂਕਿ ਸਿੱਖ ਅੱਤਵਾਦੀ ਹਨ। ਇਸ ਦੇ ਵਿਰੋਧ ਵਿਚ ਉਸ 'ਤੇ ਕੇਸ ਕੀਤਾ ਗਿਆ ਹੈ, ਜਿਸ ਨੂੰ ਅਮਰੀਕਾ ਦੀ ਅਦਾਲਤ 'ਚ ਪੇਸ਼ੀਆਂ ਭੁਗਤਣੀਆਂ ਪੈਣਗੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement