
ਦਲਿਤ ਭਾਈਚਾਰੇ ਲਈ ਵਰਤੀ ਭੱਦੀ ਸ਼ਬਦਾਵਲੀ !
ਖਡੂਰ ਸਾਹਿਬ: ਹਲਕਾ ਖਡੂਰ ਸਾਹਿਬ ਦਾ ਪਿੰਡ ਖਵਾਸਪੁਰ ਇਸ ਵੇਲੇ ਜੰਗ ਦਾ ਮੈਦਾਨ ਬਣਦਾ ਨਜ਼ਰ ਆ ਰਿਹਾ ਹੈ ਅਤੇ ਕਾਂਗਰਸ ਦੇ ਦੋ ਧੜਿਆਂ ਦੀ ਆਪਸੀ ਖਹਿਬਾਜ਼ੀ ਵਧਦੀ ਜਾ ਰਹੀ ਹੈ। ਦਰਅਸਲ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਦਲਿਤਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਐਸ ਐਚ ਓ ਬਲਜਿੰਦਰ ਸਿੰਘ ਬਾਜਵਾ 'ਤੇ ਗੰਭੀਰ ਇਲਜ਼ਾਮ ਲਾਏ ਹਨ।
Photoਉਹਨਾਂ ਦਸਿਆ ਕਿ ਉਹਨਾਂ ਦੇ ਪਿੰਡ ਦਾ ਸਰਪੰਚ ਐਮ ਐਲ ਨਾਲ ਰਲ ਕੇ ਜ਼ਮੀਨ ਹੜੱਪਣੀ ਚਾਹੁੰਦਾ ਸੀ। ਲੋਕਾਂ ਨੇ ਇਕੱਠੇ ਹੋ ਕੇ ਡੀਸੀ ਕੋਲ ਵੀ ਇਸ ਦੀ ਸ਼ਿਕਾਇਤ ਕੀਤੀ ਹੈ, ਡੀਡੀਪੀਓ ਕੋਲ ਵੀ ਜਾ ਕੇ ਆਏ ਹਨ ਤੇ ਉਹ ਬੀਡੀਓ ਕੋਲ ਵੀ ਗਏ। ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੂੰ ਸੁਣਨ ਨੂੰ ਮਿਲਿਆ ਕਿ ਐਮਐਲ ਦੇ ਦਬਾਅ ਕਰ ਕੇ ਉਹ ਮਜ਼ਬੂਰ ਹਨ। ਕਈ ਅਫ਼ਸਰਾਂ ਨੇ ਉਹਨਾਂ ਨੂੰ ਮੈਸੇਜ ਵੀ ਕੀਤੇ ਹਨ ਕਿ ਐਮਐਲ ਉਹਨਾਂ ਨੂੰ ਦਬਾਅ ਰਿਹਾ ਹੈ।
Photoਐਸ ਐਚ ਓ ਬਲਜਿੰਦਰ ਸਿੰਘ ਬਾਜਵਾ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉਹਨਾਂ ਨੇ ਨਜ਼ਾਇਜ ਹੀ ਲੋਕਾਂ ਤੇ ਲਗਭਗ 20 ਪਰਚੇ ਦਰਜ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਇਸ ਜਗ੍ਹਾ ਤੇ ਆਪਣਾ ਹੱਕ ਸਮਝਦੇ ਹੋਏ ਟੈਂਟ ਲਗਾ ਕੇ ਆਰਜੀ ਕਮਰੇ ਵੀ ਬਣਾਏ ਗਏ ਹਨ।
Photoਦਲਿਤ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਪਿੰਡ ਦਾ ਸਰਪੰਚ ਆਪਣੀ ਸਿਆਸੀ ਤਾਕਤ ਵਰਤ ਕੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਇਸ਼ਾਰਿਆਂ ਤੇ ਧੱਕੇ ਨਾਲ ਦਲਿਤ ਭਾਈਚਾਰੇ ਨੂੰ ਏਥੋਂ ਹਟਾਉਣਾ ਚਾਹੁੰਦਾ ਹੈ ਜੋ ਕਦੇ ਵੀ ਬਰਦਾਸ਼ਤ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਮੌਕੇ 'ਤੇ ਥਾਣਾ ਗੋਇੰਦਵਾਲ ਸਾਹਿਬ ਦੇ ਐਸ ਐਚ ਓ ਬਲਜਿੰਦਰ ਸਿੰਘ ਬਾਜਵਾ ਵੱਲੋਂ ਬੀਤੀ ਰਾਤ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਨਸ਼ੇ ਦੀ ਹਾਲਤ ਵਿਚ ਭੱਦੀ ਸ਼ਬਦਾਵਲੀ ਵਰਤੀ ਗਈ ਹੈ।ਪਰ ਜਦੋਂ ਬਲਜਿੰਦਰ ਬਾਜਵਾ ਨਾਲ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।