ਸੱਤ ਬੈਂਡ ਆਉਣ 'ਤੇ ਨੂੰਹ ਦੀ ਹਵਾ ਹੋਈ ਖ਼ਰਾਬ !
Published : Nov 18, 2019, 4:25 pm IST
Updated : Nov 18, 2019, 4:25 pm IST
SHARE ARTICLE
The wife stopped calling her husband
The wife stopped calling her husband

ਕੈਨੇਡਾ ਪਹੁੰਚ ਪਤੀ ਨੂੰ ਬਲਾਉਣ ਤੋਂ ਕੀਤਾ ਇਨਕਾਰ !

ਨਾਭਾ: ਅਕਸਰ ਹੀ ਕੁੱਝ ਨੌਜਵਾਨ ਵਿਦੇਸ਼ ਜਾਣ ਦੇ ਚੱਕਰ 'ਚ ਧੋਖਾ ਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਨਾਭਾ ਦੀ ਹੀਰਾ ਮਹਿਲ ਕਲੋਨੀ ਤੋਂ ਜਿੱਥੇ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਉਸ ਨੂੰ ਵਿਦੇਸ ਭੇਜਣ ਦੇ ਚੱਕਰ ਵਿਚ ਲੁਧਿਆਣਾ ਦੀ ਲੜਕੀ ਕੋਮਲਪ੍ਰੀਤ ਕੌਰ ਨਾਲ ਵਿਆਹ ਕਰ ਦਿੱਤਾ। ਇੰਨਾ ਹੀ ਨਹੀਂ ਸਹੁਰੇ ਪਰਿਵਾਰ ਨੇ ਨੂੰਹ 'ਤੇ 20 ਲੱਖ ਲਗਾ ਕੇ ਕੈਨੇਡਾ ਵੀ ਭੇਜ ਦਿੱਤਾ ਹੈ, ਪਰ ਹੁਣ ਨੂੰਹ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਮੁਕਰ ਗਈ ਹੈ।

PhotoPhotoਇਸ ਮੌਕੇ 'ਤੇ ਅੰਮ੍ਰਿਤਪਾਲ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਨੂੰਹ ਨੂੰ ਕੈਨੇਡਾ ਭੇਜਣ ਲਈ 20 ਲੱਖ ਖਰਚ ਕੀਤੇ ਗਏ ਹਨ, ਪਰ ਨੂੰਹ ਨੇ ਉਹਨਾਂ ਦੇ ਲੜਕੇ ਨੂੰ ਅਜੇ ਤੱਕ ਆਪਣੇ ਕੋਲ ਨਹੀਂ ਬੁਲਾਇਆ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ 5 ਮਹੀਨੇ ਵਿਚ ਲਗਿਆ ਸੀ। ਇਸ ਤੋਂ ਬਾਅਦ ਲੜਕੀ ਦੇ ਮਾਮਾ ਉਜਾਗਰ ਸਿੰਘ, ਮਾਤਾ ਕੁਲਦੀਪ ਕੌਰ ਤੇ ਪਿਤਾ ਹਰਕਮਲ ਸਿੰਘ ਆਏ। ਉਹਨਾਂ ਦਸਿਆ ਕਿ ਉਹਨਾਂ ਦੀ ਲੜਕੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ।

PhotoPhotoਉਹ ਅਪਣੇ ਲੜਕੇ ਦਾ ਵਿਆਹ ਉਸ ਨਾਲ ਕਰ ਦੇਣ। ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਪਰ ਲੜਕੀ ਹੁਣ ਤਕ ਮੁੰਡੇ ਨੂੰ ਬਾਹਰ ਨਹੀਂ ਲੈ ਕੇ ਗਈ। ਉੱਥੇ ਹੀ ਇਸ ਮੌਕੇ 'ਤੇ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਅਧਾਰ 'ਤੇ ਲੜਕੀ ਅਤੇ 5 ਹੋਰ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

PhotoPhotoਦੱਸ ਦੇਈਏ ਕਿ ਜਿੱਥੇ ਪਹਿਲਾ ਏਜੰਟ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਜਾਦੇ ਸੀ ਅਤੇ ਹੁਣ ਲੜਕੀਆਂ ਵਿਦੇਸ਼ ਦਾ ਲਾਲਚ ਦੇ ਕੇ ਲੱਖਾਂ ਰੁਪਏ ਲੜਕਿਆਂ ਤੋ ਠੱਗ ਰਹੀਆ ਹਨ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਵਿਦੇਸ਼ ਜਾਣ ਦੇ ਚੱਕਰ 'ਚ ਨਿਤ ਦਿਨ ਹੋ ਰਹੀਆਂ ਧੋਖਾਂ ਧੜੀਆਂ ਤੋਂ ਸਬਕ ਕਿਉਂ ਨਹੀਂ ਲੈਂਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement