
ਫਿਟਬਿਟ ਡਿਵਾਈਸ ਅਪਣਾ ਯੂਨੀਕ ਐਡਰੈਸ ਵਾਰ-ਵਾਰ ਨਹੀਂ ਬਦਲਦੇ ਇਸ ਲਈ ਉਹਨਾਂ ਨੂੰ ਟ੍ਰੈਕ ਕਰਨਾ ਜ਼ਿਆਦਾ ਸੌਖਾ ਹੈ
ਨਵੀਂ ਦਿੱਲੀ: ਤਕਨਾਲਜੀ ਨੇ ਅੱਜ ਦੇ ਯੁੱਗ ਵਿਚ ਦੁਨੀਆ 'ਤੇ ਮੱਲਾਂ ਮਾਰੀਆਂ ਹਨ। ਇਸ ਤੋਂ ਬਿਨਾਂ ਅਪਣੇ ਆਪ ਨੂੰ ਵੀ ਅਧੂਰਾ ਸਮਝਣ ਲੱਗ ਪਿਆ ਹੈ। ਤਕਨਾਲਜੀ ਤਾਂ ਜਿਵੇਂ ਇਕ ਤਰ੍ਹਾਂ ਸਾਡਾ ਫੈਸ਼ਨ ਹੀ ਬਣ ਗਿਆ ਹੈ। ਪਰ ਇਸ ਦੇ ਸਾਡੇ ਸ਼ਰੀਰ ਨੂੰ ਵੀ ਬਹੁਤ ਸਾਰੇ ਨੁਕਸਾਨ ਹਨ। ਜੇ ਤੁਸੀਂ ਵੀ ਤਕਨਾਲਜੀ ਨਾਲ ਜੁੜੇ ਰਹਿਣ ਲਈ ਫਟਨੈੱਸ ਬੈਂਡ ਜਾਂ ਸਮਾਰਟ ਬੈਂਡ ਪਹਿਨਦੇ ਹੋ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ।
Fitness Band
ਬਲੂਟੁੱਥ ਨਾਲ ਜੁੜੀ ਇਕ ਖਾਮੀ ਦੇ ਚਲਦੇ ਤੁਹਾਡੇ ਫਿਟਨੈਸ ਬੈਂਡ ਨੂੰ ਟ੍ਰੈਕ ਕਰ ਕੇ ਹੈਕਰ ਤੁਹਾਡੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹਨ। ਬੋਸਟਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਹਾਈ ਪ੍ਰੋਫਾਇਲ ਬਲੂਟੁੱਥ ਗੈਜੇਟਸ ਦੀ ਮਦਦ ਨਾਲ ਹੈਕਰ ਤੁਹਾਡੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹਨ। ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜਦੋਂ ਦੋ ਬਲੂਟੁੱਥ ਡਿਵਾਈਸ ਕੁਨੈਕਟ ਹੁੰਦੇ ਹਨ ਤਾਂ ਇਕ ਸੈਂਟਰਲ ਪਾਰਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਦੂਜਾ ਡਿਵਾਈਸ ਪੇਰਿਫੇਰਲ ਦੀ ਭੂਮਿਕਾ ਵਿਚ ਹੁੰਦਾ ਹੈ।
ਪੇਰਿਫੇਰਲ ਡਿਵਾਈਸ ਇਸ ਕੁਨੈਕਸ਼ਨ ਨਾਲ ਜੁੜਿਆ ਸਾਰਾ ਡਾਟਾ ਅਤੇ ਰੈਂਡਮਾਈਜ਼ਡ ਐਡਰੈਸ ਸੈਂਟਰਲ ਡਿਵਾਈਸ ਨੂੰ ਭੇਜਦਾ ਹੈ। ਜਾਣਕਾਰੀ ਮੁਤਾਬਕ ਸਨਿਫਰ ਐਲੋਗਰਿਦਮ ਦੀ ਮਦਦ ਨਾਲ ਡਿਕੋਡ ਕੀਤਾ ਜਾ ਸਕਦਾ ਹੈ। ਪੇਰਿਫੇਰਲ ਡਿਵਾਈਸ ਵੱਲੋਂ ਭੇਜਿਆ ਗਿਆ ਰੈਂਡਮਾਈਜ਼ਡ ਐਡਰੈਸ ਵਾਰ ਵਾਰ ਰਿੰਕਫਿਗਰ ਹੁੰਦਾ ਰਹਿੰਦਾ ਹੈ। ਇਸ ਦੀ ਮਦਦ ਨਾਲ ਸਨਿਫਰ ਐਲਗੋਰਿਦਮ ਬਲੂਟੁੱਥ ਕੁਨੈਕਸ਼ਨ ਦੀ ਪਛਾਣ ਕਰ ਸਕਦਾ ਹੈ।
Fitness Band
ਹੈਕਰ ਇਸ ਤਰ੍ਹਾਂ ਕੋਈ ਪਰਸਨਲ ਜਾਣਕਾਰੀ ਤਾਂ ਹਾਸਲ ਕਰ ਸਕਦੇ ਹਨ ਪਰ ਥਰਡ ਪਾਰਟੀ ਇਹਨਾਂ ਡਿਵਾਈਸਿਜ਼ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਆਸਾਨੀ ਨਾਲ ਟਰੈਕ ਕਰ ਸਕਦੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂ ਕਿ ਜ਼ਿਆਦਾਤਰ ਯੂਜ਼ਰਜ਼ ਅਪਣੇ ਸਮਾਰਟ ਬੈਂਡ, ਹੈਡਫੋਨਜ਼ ਜਾਂ ਹੈਡਫੋਨ ਹੋਵੇ। ਫਿਟਬਿਟ ਡਿਵਾਈਸ ਅਪਣਾ ਯੂਨੀਕ ਐਡਰੈਸ ਵਾਰ-ਵਾਰ ਨਹੀਂ ਬਦਲਦੇ ਇਸ ਲਈ ਉਹਨਾਂ ਨੂੰ ਟ੍ਰੈਕ ਕਰਨਾ ਜ਼ਿਆਦਾ ਸੌਖਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਬਗ ਤੋਂ ਬਲੂਟੁੱਥ ਨੂੰ ਆਸਾਨੀ ਨਾਲ ਆਫ ਅਤੇ ਆਨ ਕਰ ਕੇ ਬਚਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਤੁਸੀਂ ਨਵਾਂ ਕੁਨੈਕਸ਼ਨ ਤਿਆਰ ਕਰੋਗੇ ਅਤੇ ਸਾਰੀ ਜਾਣਕਾਰੀ ਰਿਕੰਫਿਗਰ ਹੋ ਜਾਵੇਗੀ।