ਮੋਦੀ ਦੀ ਇਕ ਘੁਰਕੀ ਨੇ ਕਾਂਗਰਸ ਦੇ ਵਿਧਾਇਕਾਂ ਦਾ ਜੰਤਰ-ਮੰਤਰ ਵਾਲਾ ਮੋਰਚਾ ਠੁੱਸ ਕਰਵਾ ਦਿਤਾ : ਬੀਰ
Published : Nov 18, 2020, 12:25 am IST
Updated : Nov 18, 2020, 12:25 am IST
SHARE ARTICLE
image
image

ਮੋਦੀ ਦੀ ਇਕ ਘੁਰਕੀ ਨੇ ਕਾਂਗਰਸ ਦੇ ਵਿਧਾਇਕਾਂ ਦਾ ਜੰਤਰ-ਮੰਤਰ ਵਾਲਾ ਮੋਰਚਾ ਠੁੱਸ ਕਰਵਾ ਦਿਤਾ : ਬੀਰ ਦਵਿੰਦਰ ਸਿੰਘ

ਪਟਿਆਲਾ, 17 ਨਵੰਬਰ (ਜਸਪਾਲ ਸਿੰਘ ਢਿੱਲੋਂ): ਪੰਜਾਬ ਵਿਧਾਨ ਸਭਾ ਦੇ ਸਾਬਕਾ ਉਪ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਨੇ ਕਾਂਗਰਸ ਦੇ ਵਿਧਾਇਕਾਂ ਦੇ ਦਿੱਲੀ ਵਿਖੇ ਦਿਤੇ ਧਰਨੇ ਨੂੰ ਆੜੀਂ ਹੱਥੀਂ ਲਿਆ ਹੈ।
ਉਨ੍ਹਾਂ ਅੱਜ ਇਥੇ ਇਕ ਬਿਆਨ 'ਚ ਆਖਿਆ ਕਿ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਵਜ਼ੀਰਾਂ ਅਤੇ ਵਿਧਾਇਕਾਂ ਨੂੰ 4 ਨਵੰਬਰ ਨੂੰ ਮੁਲਾਕਾਤ ਦਾ ਸਮਾਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 3 ਨਵੰਬਰ ਨੂੰ ਇਹ ਵੱਡਾ ਐਲਾਨ ਕੀਤਾ ਸੀ ਕਿ ਉੁਹ ਖ਼ੁਦ ਕਾਂਗਰਸ ਪਾਰਟੀ ਦੇ ਵਜ਼ੀਰਾਂ ਅਤੇ ਵਿਧਾਇਕਾਂ ਸਮੇਤ 4 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਹੱਕ ਵਿਚ, ਮਹਾਤਮਾਂ ਗਾਂਧੀ ਦੀ ਸਮਾਧ, ਰਾਜ-ਘਾਟ ਦਿੱਲੀ ਵਿਖੇ ਇਕ ਰੋਜ਼ਾ ਧਰਨਾ ਦੇਣ ਤੋਂ ਬਾਅਦ, ਚੌਕੀ-ਬਦਲ ਧਰਨਾ ਲਗਾਤਾਰਤਾ ਵਿਚ ਅਣਮਿਥੇ ਸਮੇਂ ਲਈ ਜਾਰੀ ਰੱਖਣਗੇ, ਜਿੱਥੇ ਹਰ ਰੋਜ਼ ਚਾਰ ਵਿਧਾਇਕ ਅਪਣੇ ਸਾਥੀਆਂ Àਤੇ ਕਾਂਗਰਸ ਵਰਕਰਾਂ ਸਮੇਤ ਕਿਸਾਨਾਂ ਦੇ ਹੱਕ ਵਿਚ ਧਰਨੇ ਉੱਤੇ ਬੈਠਿਆ ਕਰਨਗੇ। ਉਨ੍ਹਾਂ ਆਖਿਆ ਕਿ ਇਹ ਚੌਕੀ-ਬਦਲ ਮੋਰਚਾ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੀਕਰ ਜਾਰੀ ਰਹੇਗਾ। ਬਾਅਦ ਵਿਚ ਇਹ ਧਰਨਾ ਦੋ ਕੁ ਘੰਟੇ ਲਈ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦਿੱਲੀ ਪਲਿਸ ਦੇ ਦਖ਼ਲ ਨਾਲ ਰਾਜ-ਘਾਟ ਤੋਂ ਬਦਲ ਕੇ ਜੰਤਰ-ਮੰਤਰ ਵਿਖੇ ਲਾਇਆ ਗਿਆ ਸੀ। ਇਸ ਦੌਰਾਨ ਅਚਨਚੇਤ ਇਕ ਵਚਿੱਤਰ ਗੱਲ ਇਹ ਹੋਈ ਕਿ ਭਾਰਤ ਸਰਕਾਰ ਦੇ ਆਮਦਨ ਤੇ ਕਰ ਵਿਭਾਗ ਅਤੇ ਮਾਲ ਅਤੇ ਚੌਕੀ ਦੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਨੂੰ ਕੁੱਝ ਕਾਨੂੰਨੀ ਉਲੰਘਣਾ ਕਰਨ ਦੇ ਨੋਟਿਸ ਆ ਗਏ ਅਤੇ ਕੈਪਟਨ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ ਦੀਆਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਦਫ਼ਤਰ ਵਲੋਂ ਧੜਾ-ਧੜ ਤਲਬੀਆਂ ਅਤੇ ਪੇਸ਼ੀਆਂ ਲਈ ਬੁਲਾਵੇ ਪੁੱਜਣੇ ਸ਼ੁਰੂ ਹੋ ਗਏ।
ਉਨ੍ਹਾਂ ਕਿਹਾ ਕਿ ਆਮਦਨ ਅਤੇ ਕਰ ਵਿਭਾਗ ਅਤੇ  ਰੈਵਿਨਿਊ ਇੰਟੈਲੀਜੈਂਸ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਨੋਟਿਸ ਭੇਜਣ ਅਤੇ ਤਲਬੀਆਂ ਦੇ ਸਮਾਂ ਨਿਰਧਾਰਨ ਦੇ ਮੱਦੇ ਨਜ਼ਰ ਸਿਆਸੀ ਹਲਕਿਆਂ ਵਿਚ ਸਰਗੋਸ਼ੀਆਂ ਦਾ ਬਾਜ਼ਾਰ ਗਰਮ ਹੈ ਕਿ ਇਹ ਸਾਰੀ ਸਰਕਸੀ-ਕਸਰਤ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ, ਚੁੱਪ ਕਰ ਕੇ ਅਪਣੀ ਪਨਾਹਗਾਹ 'ਸਾਰਾਗੜ੍ਹੀ ਫ਼ਾਰਮ' ਵਿਚ ਵਾਪਸ ਪਰਤ ਜਾਣ ਲਈ ਇਕ ਘੁਰਕੀ ਹੀ ਸੀ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ, ਚੌਕੀ-ਬਦਲ ਮੋਰਚੇ ਦੀ ਲਗਾਤਾਰਤਾ ਦਾ ਐਲਾਨ ਕੀਤੇ  ਬਿਨਾਂ ਹੀ, ਦੋ ਕੁ ਘੰਟੇ ਦਾ ਡਰਾਮਾਂ ਕਰਨ ਤੋਂ ਬਾਅਦ, ਦਿੱਲੀ ਵਿਚ ਲੰਗਰ-ਪਾਣੀ ਛੱਕ ਕੇ, ਅਪਣੇ ਲਾਮ-ਲਸ਼ਕਰ ਸਮੇਤ ਵਾਪਸ ਪਰਤ ਆਏ।
ਪੰਜਾਬ ਪੁੱਜ ਕੇ ਇਹ ਬਹਾਨਾ ਬਣਾ ਲਿਆ ਕਿ ਕੋਈ ਕੋਵਿਡ ਮਹਾਂਮਾਰੀ ਦਾ ਮਰੀਜ਼ ਉਨ੍ਹਾ ਦੇ ਕੋਲੋ ਦੀ ਲੰਘ ਗਿਆ ਹੈ ਜਿਸ ਕਾਰਨ ਪੰਜਾਬ ਦੇ ਬਹਾਦੁਰ ਅਤੇ ਫ਼ੌਜੀ ਕਪਤਾਨ ਮੁੱਖ ਮੰਤਰੀ ਨੇ ਅਪਣੇ ਆਪ ਨੂੰ ਮੁੜ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਮੋਦੀ ਦੀ ਘੁਰਕੀ ਨੇ ਹੀ ਮੁੱਖ ਮੰਤਰੀ ਨੂੰ ਇਕਾਂਤਵਾਸ ਕਰ ਲਿਆ ਹੈ ਜਿਸ ਦਾ ਜਵਾਬ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement