Punjab CM: ਪੰਜਾਬ ਤੇ ਦਿੱਲੀ ਦੇ CM ਨੇ ਪੰਜਾਬ ਵਿਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦੀ ਕੀਤੀ ਸ਼ੁਰੂਆਤ
Published : Nov 18, 2023, 3:53 pm IST
Updated : Nov 18, 2023, 3:53 pm IST
SHARE ARTICLE
Delhi CM Arvind Kejriwal to address rally in Hoshiarpur today
Delhi CM Arvind Kejriwal to address rally in Hoshiarpur today

ਹੁਸ਼ਿਆਰਪੁਰ ਲਈ 867 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਤੇ ਐਲਾਨ ਕੀਤਾ

 

ਹੁਸ਼ਿਆਰਪੁਰ - ਪੰਜਾਬ ਵਿੱਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦਾ ਪਿੜ ਬੰਨ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਲੋਕਾਂ ਨੂੰ 867 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਅਤੇ ਐਲਾਨ ਕਰ ਕੇ ਵੱਡਾ ਤੋਹਫ਼ਾ ਦਿੱਤਾ।

ਦੋਵਾਂ ਆਗੂਆਂ ਨੇ 550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਸਮੇਤ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸ਼ਹੀਦ ਊਧਮ ਸਿੰਘ ਦੇ ਨਾਂ ਉਤੇ ਬਣਨ ਵਾਲੇ ਇਸ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ 100 ਸੀਟਾਂ ਹੋਣਗੀਆਂ ਅਤੇ ਇਸ ਲਈ ਕੌਮੀ ਮੈਡੀਕਲ ਕਮਿਸ਼ਨ ਯੂ.ਜੀ.-ਐਮ.ਐਸ.ਆਰ.-2023 ਤਹਿਤ 420 ਬਿਸਤਰਿਆਂ ਵਾਲਾ ਹਸਪਤਾਲ ਲੋੜੀਂਦਾ ਹੋਵੇਗਾ। ਦੋਵਾਂ ਮੁੱਖ ਮੰਤਰੀਆਂ ਨੇ ਪਿੰਡ ਖੁਰਾਲਗੜ੍ਹ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਮੈਮੋਰੀਅਲ ਅਤੇ ਆਡੀਟੋਰੀਅਮ ਤੇ ਓਪਨ ਥੀਏਟਰ ਵੀ ਲੋਕਾਂ ਨੂੰ ਸਮਰਪਿਤ ਕੀਤਾ।

ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ 148 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰਾਜੈਕਟ ਲੋਕਾਈ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ ਤੇ ਫਲਸਫ਼ੇ ਬਾਰੇ ਜਾਣੂੰ ਕਰਵਾਉਣ ਵਿੱਚ ਸਹਾਈ ਹੋਵੇਗਾ। ਇਸ ਦੌਰਾਨ ਦੋਵਾਂ ਆਗੂਆਂ ਨੇ 30.82 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਜਵਾੜਾ ਤੇ ਕਿਲਾ ਬੈਰੋਂ ਵਿੱਚ ਬਣਨ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਹੁਸ਼ਿਆਰਪੁਰ ਵਿੱਚ ਫ਼ਰਦ ਕੇਂਦਰ ਨਾਲ ਤਹਿਸੀਲ ਇਮਾਰਤ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਉਤੇ 5.29 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਇਮਾਰਤ ਵਿੱਚ ਐਸ.ਡੀ.ਐਮ. ਦਫ਼ਤਰ, ਐਸ.ਡੀ.ਐਮ. ਅਦਾਲਤ, ਤਹਿਸੀਲ ਦਫ਼ਤਰ, ਤਹਿਸੀਲਦਾਰ ਅਦਾਲਤ, ਸਬ ਰਜਿਸਟਰੇਸ਼ਨ ਦਫ਼ਤਰ, ਕੰਟੀਨ, ਵੇਟਿੰਗ ਏਰੀਆ, ਮੀਟਿੰਗ ਰੂਮ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਹੋਣਗੀਆਂ। ਇਸੇ ਤਰ੍ਹਾਂ ਮੁਹੱਲਾ ਕੱਚਾ ਟੋਭਾ, ਨਿਊ ਸ਼ਾਂਤੀ ਨਗਰ, ਪ੍ਰੇਮਗੜ੍ਹ, ਨਿਊ ਬੈਂਕ ਕਲੋਨੀ ਅਤੇ ਬੂਥਗੜ੍ਹ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 1.94 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਦੋਵਾਂ ਆਗੂਆਂ ਨੇ ਬਾਲਾਪੀਰ ਰੋਡ, ਟਾਂਡਾ ਰੋਡ ਤੋਂ ਮੁੱਖ ਸੜਕ ਬੇਗੋਵਾਲ ਦੇ ਨਿਰਮਾਣ ਅਤੇ ਬੇਗੋਵਾਲ ਸ਼ਹਿਰ ਵਿੱਚ ਨਾਲੇ ਦੇ ਦੋਵੇਂ ਪਾਸੇ ਇੰਟਰਲਾਕਿੰਗ ਟਾਇਲਾਂ ਲਾਉਣ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਿਆ, ਜਿਸ ਉਤੇ 1.52 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸੇ ਤਰ੍ਹਾਂ ਫਗਵਾੜਾ ਵਿੱਚ ਵੀ 14 ਕਰੋੜ ਰੁਪਏ ਦੇ ਵੱਖ੍ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਗੜ੍ਹਸ਼ੰਕਰ ਵਿਖੇ 1.36 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦੋਵਾਂ ਮੁੱਖ ਮੰਤਰੀਆਂ ਨੇ 22.68 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ਤੇ ਚਾਰ ਏਕੜ ਰਕਬੇ ਵਿੱਚ ਖੇਡ ਮੈਦਾਨਾਂ ਦੀ ਉਸਾਰੀ ਲਈ ਇਕ ਵੱਡੇ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ।

ਦੋਵਾਂ ਆਗੂਆਂ ਨੇ ਹਥਿਆਰਬੰਦ ਸੈਨਾਵਾਂ ਦੇ ਭਰਤੀ ਇਮਤਿਹਾਨਾਂ ਲਈ ਲੜਕਿਆਂ ਅਤੇ ਲੜਕੀਆਂ ਦੀ ਸਿਖਲਾਈ ਲਈ 26.96 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਐਸ. ਬਹਾਦਰ ਅਮੀ ਚੰਦ ਸੋਨੀ ਇੰਸਟੀਚਿਊਟ ਦਾ ਉਦਘਾਟਨ ਵੀ ਕੀਤਾ ਤਾਂ ਜੋ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਦਾਖਲਾ ਲੈਣ ਦੀ ਸਹੂਲਤ ਦਿੱਤੀ ਜਾ ਸਕੇ।

ਉਨ੍ਹਾਂ ਨੇ 5.75 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ 30 ਬਿਸਤਰਿਆਂ ਵਾਲੇ ਮਦਰ ਐਂਡ ਚਾਈਲਡ ਹਸਪਤਾਲ ਵਿੰਗ ਲਈ ਨਵੀਂ ਇਮਾਰਤ ਵੀ ਸਮਰਪਿਤ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ ਗੜ੍ਹਸ਼ੰਕਰ ਵਿਖੇ 0.80 ਕਰੋੜ ਦੀ ਲਾਗਤ ਨਾਲ ਹਾਲ ਹੀ ਵਿੱਚ ਅੱਪਗ੍ਰੇਡ ਕੀਤਾ ਸਬ ਡਿਵੀਜ਼ਨ ਹਸਪਤਾਲ ਵੀ ਲੋਕਾਂ ਨੂੰ ਸਮਰਪਿਤ ਕੀਤਾ।

ਇਸੇ ਤਰ੍ਹਾਂ ਮਾਹਿਲਪੁਰ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਨੂੰ ਵੀ ਦੋਵਾਂ ਮੁੱਖ ਮੰਤਰੀਆਂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 0.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਕਲੀਨਿਕ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਦੋਵਾਂ ਆਗੂਆਂ ਨੇ ਹਰਿਆਣਾ ਨਗਰ ਕੌਂਸਲ ਲਈ 3.14 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ।

ਦੋਵਾਂ ਮੁੱਖ ਮੰਤਰੀਆਂ ਨੇ 500 ਵਿਅਕਤੀਆਂ ਦੀ ਸਮਰੱਥਾ ਵਾਲਾ ਮਲਟੀਪਰਪਜ਼ ਹਾਲ ਵੀ ਦਸੂਹਾ ਦੇ ਲੋਕਾਂ ਨੂੰ ਸਮਰਪਿਤ ਕੀਤਾ, ਜਿੱਥੇ ਲੋਕ ਮਾਮੂਲੀ ਕੀਮਤ ਉਤੇ ਵਿਆਹ, ਸਮਾਗਮ, ਇਕੱਠ, ਮੀਟਿੰਗਾਂ ਅਤੇ ਹੋਰ ਕੰਮ ਕਰ ਸਕਣਗੇ। ਇਹ ਪ੍ਰਾਜੈਕਟ 1.42 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲ ਸਪਲਾਈ ਸਕੀਮ ਲਈ 100 ਕਰੋੜ ਰੁਪਏ ਦੀ ਲਾਗਤ ਆਈ ਹੈ।

ਕਾਲੋਵਾਲ ਅਤੇ ਮੀਰਪੁਰ ਕੋਟਲੀ ਦੇ ਲੋਕਾਂ ਨੂੰ 1.59 ਕਰੋੜ ਰੁਪਏ ਦੀ ਲਾਗਤ ਵਾਲੇ ਟਿਊਬਵੈੱਲ, ਸਿਵਲ ਵਰਕ ਅਤੇ ਓਐਚਐਸਆਰ ਪ੍ਰਾਜੈਕਟ ਤੋਹਫੇ ਵਜੋਂ ਦਿੱਤੇ ਗਏ ਹਨ। ਟਾਹਲੀ ਅਤੇ ਬਘੌਰਾ (ਚੱਬੇਵਾਲ) ਦੇ ਲੋਕਾਂ ਨੂੰ ਕ੍ਰਮਵਾਰ 0.15 ਕਰੋੜ ਅਤੇ 0.20 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੀ ਤੋਹਫਾ ਦਿੱਤਾ ਗਿਆ।

ਲੋਕਾਂ ਨੂੰ ਪੀਣ ਯੋਗ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੋਵਾਂ ਮੁਖ ਮੰਤਰੀਆਂ ਨੇ ਮੁਕੇਰੀਆਂ ਦੇ ਸੀਬੋ ਚੈਕ, ਭੋਜਪੁਰ, ਅਬਦੁੱਲਾਪੁਰ ਅਤੇ ਕਾਲੂ ਚਾਂਗ ਪਿੰਡਾਂ ਦੇ ਵਸਨੀਕਾਂ ਨੂੰ 1.85 ਕਰੋੜ ਰੁਪਏ ਦੀ ਲਾਗਤ ਨਾਲ ਟਿਊਬਵੈੱਲ, ਸਿਵਲ ਵਰਕ ਅਤੇ ਓ.ਐਚ.ਐਸ.ਆਰ ਸਮੇਤ ਜਲ ਸਪਲਾਈ ਸਕੀਮ ਦਾ ਤੋਹਫ਼ਾ ਵੀ ਦਿੱਤਾ।

ਉਨ੍ਹਾਂ ਨੇ ਢਿਲਵਾਂ ਸ਼ਹਿਰ ਵਿੱਚ 1.53 ਕਰੋੜ ਰੁਪਏ ਅਤੇ ਨਡਾਲਾ ਸ਼ਹਿਰ ਵਿੱਚ 1.18 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਅਤੇ ਐਨ.ਪੀ. ਭੁਲੱਥ ਵਿੱਚ ਨਵੇਂ ਬਣੇ ਕਲਸਟਰ ਫਾਇਰ ਬ੍ਰਿਗੇਡ ਦਫ਼ਤਰ ਦਾ ਉਦਘਾਟਨ ਕੀਤਾ। ਜੋ ਕਿ 0.45 ਕਰੋੜ ਰੁਪਏ ਦੀ ਲਾਗਤ ਨਾਲ ਹੋਰ ਗੁਆਂਢੀ ਯੂ.ਐਲ.ਬੀਜ਼ ਨਡਾਲਾ, ਢਿੱਲਵਾਂ ਅਤੇ ਬੇਗੋਵਾਲ ਨੂੰ ਅਤੇ ਇਕ ਕਰੋੜ ਰੁਪਏ ਦੀ ਲਾਗਤ ਨਾਲ ਨਡਾਲਾ, ਢਿੱਲਵਾਂ, ਭੁਲੱਥ ਅਤੇ ਬੇਗੋਵਾਲ ਦੇ ਆਮ ਆਦਮੀ ਕਲੀਨਿਕਾਂ ਨੂੰ ਜੋੜੇਗਾ।

ਦੋਵਾਂ ਮੁੱਖ ਮੰਤਰੀਆਂ ਨੇ ਹੁਸ਼ਿਆਰਪੁਰ ਦੇ ਲਾਜਵੰਤੀ ਆਊਟਡੋਰ ਸਟੇਡੀਅਮ ਵਿੱਚ ਅੱਠ ਲੇਨ ਅਥਲੈਟਿਕਸ ਸਿੰਥੈਟਿਕ ਟਰੈਕ ਅਤੇ ਸਰਕਾਰੀ ਕਾਲਜ, ਟਾਂਡਾ ਵਿੱਚ ਛੇ-ਛੇ ਕਰੋੜ ਰੁਪਏ ਦੀ ਲਾਗਤ ਨਾਲ ਅੱਠ ਲੇਨ ਅਥਲੈਟਿਕਸ ਸਿੰਥੈਟਿਕ ਟਰੈਕ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਹੁਸ਼ਿਆਰਪੁਰ ਵਿੱਚ 6.77 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵੀ ਐਲਾਨ ਕੀਤਾ।

ਇਸੇ ਤਰ੍ਹਾਂ ਉਨ੍ਹਾਂ ਕਮਿਊਨਿਟੀ ਹੈਲਥ ਸੈਂਟਰ ਗੜ੍ਹਦੀਵਾਲਾ ਨੂੰ 8.05 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ, ਸੀ.ਐਚ.ਸੀ ਟਾਂਡਾ ਨੂੰ 2.40 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਅਤੇ ਸੀ.ਐਚ.ਸੀ ਬੁੱਢਾਬਾਦ ਨੂੰ 2.26 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ।

ਦੋਵਾਂ ਮੁੱਖ ਮੰਤਰੀਆਂ ਨੇ ਇਹ ਵੀ ਕਿਹਾ ਕਿ ਟਾਂਡਾ ਵਿਖੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਐਸ.ਡੀ.ਐਮ. ਦਫ਼ਤਰ ਅਤੇ ਅਦਾਲਤ, ਤਹਿਸੀਲਦਾਰ ਦਫ਼ਤਰ ਅਤੇ ਕਚਹਿਰੀ, ਵੇਟਿੰਗ ਏਰੀਆ, ਮੀਟਿੰਗ ਹਾਲ, ਫ਼ਰਦ ਕੇਂਦਰ, ਰਿਕਾਰਡ ਰੂਮ ਅਤੇ ਹੋਰ ਸਹੂਲਤਾਂ ਨਾਲ ਨਵੀਂ ਤਹਿਸੀਲ ਦੀ ਇਮਾਰਤ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਖਰਖਾਣ, ਪਿੱਪਲਵਾਲਾ, ਬੂਥਗੜ੍ਹ, ਨਾਰੀ, ਸਿੰਘਪੁਰ, ਭਾਮ, ਢੱਡੇ ਕਟਵਾਲ, ਹਰਸਾ ਮਾਨਸਰ, ਅੰਬਾਲਾ ਜੱਟਾਂ, ਕੋਈ, ਝੱਜ, ਕੁਰਾਲਾ ਕਲਾਂ, ਤਲਵੰਡੀ ਡੱਡੀਆਂ, ਬਾਬਕ, ਭੰਬੋਤਰ, ਚਮੂਹੀ

 ਸਾਠਵਾਂ, ਸੰਸਾਰਪੁਰ, ਸਫਦਰਪੁਰ, ਤਲਵਾੜਾ ਸਿਟੀ, ਰਾਮਗੜ੍ਹ ਸੀਕਰੀ, ਦਾਰਾਪੁਰ, ਬਹੇੜਾ, ਮਸਤਪੁਰ, ਮਿਰਜ਼ਾਪੁਰ ਖਡਿਆਲਾ, ਭਾਗੋਵਾਲ ਅਤੇ  ਮਾਹਿਲਪੁਰ ਵਿਖੇ 6.96 ਕਰੋੜ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ-1, ਭੂੰਗਾ, ਟਾਂਡਾ, ਦਸੂਹਾ ਅਤੇ ਸ੍ਰੀ ਹਰਗੋਬਿੰਦਪੁਰ ਬਲਾਕਾਂ ਵਿਖੇ ਨਵੀਆਂ ਲਾਇਬ੍ਰੇਰੀਆਂ ਖੋਲ੍ਹਣ ਉਤੇ 2.56 ਕਰੋੜ ਰੁਪਏ ਖਰਚੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement