
ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ
ਅਜਨਾਲਾ, ਗੁਰਿੰਦਰ ਸਿੰਘ ਬਾਠ: ਖੇਤਾਂ ਵਿੱਚ ਕੰਮ ਕਰਦੀਆਂ ਬੀਬੀਆਂ ਨੇ ਖੇਤਾਂ ਵਿਚ ਸੰਭਾਲਿਆ ਮੋਰਚਾ, ਕਿਹਾ ਕਿ ਮੋਦੀ ਸਰਕਾਰ ਸਾਡੇ ਹੌਸਲਿਆਂ ਨੂੰ ਨਹੀਂ ਡੇਗ ਸਕਦੀ , ਸਾਡਾ ਇਰਾਦਾ ਪੱਕਾ ਹੈ ਅਤੇ ਜਿੱਤ ਵੀ ਯਕੀਨੀ ਹੈ। ਕਿਸਾਨ ਬੀਬੀਆਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ, ਕਿਸਾਨ ਦੇਸ਼ ਦੀ ਰੀਡ ਦੀ ਹੱਡੀ ਹਨ, ਸਰਕਾਰ ਦੇਸ਼ ਦੀ ਰੀਡ ਦੀ ਹੱਡੀ ਨੂੰ ਤੋੜ ਕੇ ਸਭ ਕੁਝ ਤਬਾਹ ਕਰਨਾ ਚਹੁੰਦੀ ਹੈ।
photoਕਿਸਾਨ ਬੀਬੀਆਂ ਨੇ ਕਿਹਾ ਕਿ ਮੋਦੀ ਕੋਲ ਅੰਬਾਨੀ ਦੇ ਪੋਤੇ ਨੂੰ ਦੇਖਣ ਦਾ ਵਕਤ ਤਾਂ ਹੈ ਪਰ ਦਿੱਲੀ ਵਿੱਚ ਬੈਠੇ ਹਜ਼ਾਰਾਂ ਕਿਸਾਨਾਂ ਦੀ ਗੱਲ ਸੁਣਨ ਦਾ ਉਸ ਕੋਲ ਵਕਤ ਨਹੀਂ ਹੈ। ਕੜਾਕੇ ਦੀ ਠੰਡ ਵਿਚ ਦੇਸ਼ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਰਾਤਾਂ ਕੱਟ ਰਹੇ ਹਨ। ਕਿਸਾਨ ਬੀਬੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਨਾਲ ਕਿਸਾਨ ਬਿਲਕੁਲ ਤਬਾਹ ਹੋ ਜਾਵੇਗਾ, ਇਹ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਪੱਖੀ ਹਨ ਅਤੇ ਕਿਸਾਨ ਵਿਰੋਧੀ ਹਨ, ਜਿਸ ਦੇ ਖਿਲਾਫ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ।
farmerਉਨ੍ਹਾਂ ਕਿਹਾ ਕਿ ਸੰਘਰਸ਼ ਨੂੰ ਲੜਨ ਦੀ ਪ੍ਰੇਰਨਾ ਸਾਨੂੰ ਸਾਡੇ ਗੁਰੂਆਂ ਤੋਂ ਮਿਲਦੀ ਹੈ, ਕਿਸਾਨਾਂ ਵਿਚ ਸਰਕਾਰ ਖਿਲਾਫ ਜਜ਼ਬਾ ਠਾਠਾਂ ਮਾਰ ਰਿਹਾ ਹੈ, ਅਸੀਂ ਇਸ ਸੰਘਰਸ਼ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਗੁਰੂ ਨਾਨਕ ਦੇਵ ਜੀ ਦਾ 20 ਰੁਪਇਆਂ ਦਾ ਚਲਾਇਆ ਲੰਗਰ ਅੱਜ ਦਿੱਲੀ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ।
photoਸਾਡੇ ਕਿਸਾਨ ਭਰਾ ਕੇ ਸੰਘਰਸ਼ ਲੜਨ ਲਈ ਦਿੱਲੀ ਗਏ ਹਨ ਅਤੇ ਅਸੀਂ ਬਾਅਦ ਵਿੱਚ ਖੇਤਾਂ ਦੀ ਸਾਂਭ ਸੰਭਾਲ ਅਸੀਂ ਖੁਦ ਕਰਦੀਆਂ ਹਾਂ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਸੰਘਰਸ਼ ਕਰ ਰਹੇ ਲੋਕਾਂ ਨੂੰ ਅਤਿਵਾਦੀ ਕਹਿ ਰਹੀ ਹੈ ਪਰ ਸਾਡਾ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਸੰਘਰਸ਼ ਹੈ, ਇਸ ਲਈ ਸਾਨੂੰ ਕੇਂਦਰ ਸਰਕਾਰ ਦੇ ਅਜਿਹੇ ਦੋਸ਼ਾਂ ਦੀ ਕੋਈ ਪ੍ਰਵਾਹ ਨਹੀਂ ਹੈ।