
ਸੋਸ਼ਲ ਮੀਡੀਆ ਨੇ ਕਈ ਲੋਕਾਂ ਨੂੰ ਇਨ੍ਹਾਂ ਬੇਸਮਝ ਕਰ ਦਿੱਤਾ ਹੈ ਕਿ ਉਹ ਫ਼ੈਮਸ ਹੋਣ ਲਈ ਵੱਡੇ ਤੋਂ ਵੱਡਾ ਖਤਰਾ ਵੀ ਮੂੱਲ ਲੈਣ ਲੱਗੇ ਨੇ, ਅਜਿਹਾ ਹੀ ਜਾਨ ਨੂੰ ਖਤਰੇ ‘ਚ...
ਨਵੀਂ ਦਿੱਲੀ : ਸੋਸ਼ਲ ਮੀਡੀਆ ਨੇ ਕਈ ਲੋਕਾਂ ਨੂੰ ਇਨ੍ਹਾਂ ਬੇਸਮਝ ਕਰ ਦਿੱਤਾ ਹੈ ਕਿ ਉਹ ਫ਼ੈਮਸ ਹੋਣ ਲਈ ਵੱਡੇ ਤੋਂ ਵੱਡਾ ਖਤਰਾ ਵੀ ਮੂੱਲ ਲੈਣ ਲੱਗੇ ਹਨ, ਅਜਿਹਾ ਹੀ ਜਾਨ ਨੂੰ ਖਤਰੇ ‘ਚ ਪਾਉਣ ਵਾਲਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਨੋਜਵਾਨ ਸਮੁੰਦਰ ‘ਚ ਚੱਲਣ ਵਾਲੇ ਕਰੂਜ਼ ਦੀ ਗਿਆਰਵੀਂ ਮੰਜ਼ਲ ਤੋਂ ਪਾਣੀ ‘ਚ ਛਾਲ ਮਾਰਦਾ ਵਿਖਾਈ ਦੇ ਰਿਹਾ ਹੈ।
Naydev
ਆਪਣੇ ਦੋਸਤਾਂ ਨਾਲ ਵੈਂਕੁਵਰ ਤੋਂ ਸਵਾਰ ਹੋਇਆ ਇਹ ਨੋਜਵਾਨ ਬਰਾਹਮਾਸ ‘ਚ ਜਾ ਰਹੇ ਕਰੂਜ਼ ਦੇ ਤਕਰੀਬਨ 110 ਫ਼ੁੱਟ ਉਚਾਈ ਤੋਂ ਛਾਲ ਮਾਰ ਦਿੰਦਾ ਹੈ ਜਿਸ ਦੀ ਵੀਡੀਓ ਉਸ ਦੇ ਨਾਲ ਖੜ੍ਹੇ ਨੋਜਵਾਨ ਬਣਾ ਰਹੇ ਹੁੰਦੇ ਹਨ। ਵੱਡੀ ਗੱਲ ਕਿ ਇਸ ਨੋਜਵਾਨ ਦੀ ਬੇਫ਼ਕੂਫ਼ੀ ਤੇ ਉਸ ਦੇ ਦੋਸਤ ਰੋਕਣ ਦੀ ਬਜਾਏ ਉਸ ਦਾ ਹੱਸ-ਹੱਸ ਕੇ ਸਾਥ ਦੇ ਰਹੇ ਹਨ। ਫ਼ਿਲਹਾਲ 27 ਸਾਲਾਂ ਨਿੱਕ ਨੈਅਦੇਵ ਨਾਂ ਦੇ ਨੋਜਵਾਨ ਦੀ ਇਸ ਨਿਲਾਇਕੀ ਦਾ ਗੰਭੀਰ ਨੋਟਿਸ ਲੈਂਦਿਆ ਰੋਇਲ ਕੈਰਬਿਅਨ ਕਰੂਜ਼ ਨੇ ਉਸ ਨੂੰ ਕਰੂਜ਼ ‘ਤੇ ਵਾਪਿਸ ਆਉਣ ਦੀ ਇਜ਼ਾਜਤ ਨਹੀਂ ਦਿੱਤੀ ‘ਤੇ ਨਾਲ ਹੀ ਹਮੇਸ਼ਾ ਲਈ ਨਿੱਕ ‘ਤੇ ਉਸ ਦੇ ਦੌਸਤਾਂ ਦੇ ਇਸ ਕਰੂਜ਼ ‘ਤੇ ਸਫ਼ਰ ਕਰਨ ‘ਤੇ ਪਾਬੰਦੀ ਲੱਗਾ ਦਿੱਤੀ।
Cruise
ਜ਼ਿਕਰ ਏ ਖ਼ਾਸ ਹੈ ਕਿ ਸੋਸ਼ਲ ਮੀਡੀਆ ‘ਤੇ ਆਪਣੀ ਪਹਿਚਾਣ ਬਣਾਉਣ ਲਈ ਨੋਜਵਾਨ ਆਪਣੀ ਜਾਨ ਨੂੰ ਜੋਖਮ ‘ਚ ਪਾ ਰਹੇ ਹਨ ਤੇ ਕਈ ਇਹ ਕਰਦਿਆਂ ਆਪਣੀ ਜਾਨ ਵੀ ਗਵਾ ਬੈਠਦੇ ਹਨ। ਲੋੜ ਹੈ ਅਜਿਹੀਆਂ ਝੂਠੀਆਂ ਸ਼ੌਹਰਤਾਂ ਨੂੰ ਛੱਡ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨ ਦੀ ਤਾਂ ਕੀਮਤੀ ਜਾਨ ਨੂੰ ਅਜਾਈ ਜਾਣ ਰੋਕਿਆ ਜਾ ਸਕੇ।