ਚੰਡੀਗੜ੍ਹ ਤੋਂ ਵਕੀਲਾਂ ਨੇ ਦਿੱਲੀ ਧਰਨੇ ਲਈ ਭੇਜੀਆਂ ਦਸਮ ਪਿਤਾ ਨਾਲ ਸਬੰਧਿਤ 5000 ਪੁਸਤਕਾਂ
Published : Jan 19, 2021, 2:02 pm IST
Updated : Jan 19, 2021, 2:27 pm IST
SHARE ARTICLE
Chandigarh advocate sent 5000 books for protesting farmers
Chandigarh advocate sent 5000 books for protesting farmers

ਗੁਰੂ ਸਾਹਿਬ ਦੀ ਜੀਵਨੀ ਪੜ੍ਹ ਕੇ ਲੋਕਾਂ ਵਿਚ ਜਾਗੇਗਾ ਸਿਦਕ ਤੇ ਸਿਰੜ

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਦਿੱਲੀ ਮੋਰਚੇ ਵਿਚ ਡਟੇ ਕਿਸਾਨਾਂ ਦੀ ਸਹੂਲਤ ਲਈ ਹਰੇਕ ਵਰਗਾਂ ਦੇ ਲੋਕਾਂ ਵੱਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਵਕੀਲ ਭਾਈਚਾਰਾ ਵੀ ਕਿਸਾਨਾਂ ਦੀ ਵਧ ਚੜ ਕੇ ਹਮਾਇਤ ਕਰ ਰਿਹਾ ਹੈ। ਚੰਡੀਗੜ੍ਹ ਤੋਂ ਵਕੀਲ ਭਾਈਚਾਰੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 5000 ਪੁਸਤਕਾਂ ਦੀ ਛਪਾਈ ਕਰਵਾ ਕੇ ਦਿੱਲੀ ਮੋਰਚੇ ਵਿਚ ਭੇਜੀਆਂ ਹਨ।

Chandigarh advocate sent 5000 books for protesting farmers Chandigarh advocate sent 5000 books for protesting farmers

ਇਸ ਉਪਰਾਲੇ ਦਾ ਮੁੱਖ ਮਕਸਦ ਸੰਘਰਸ਼ ਵਿਚ ਡਟੇ ਕਿਸਾਨਾਂ ਹੀ ਹੌਂਸਲਾ ਅਫਜ਼ਾਈ ਕਰਨਾ ਤੇ ਉਹਨਾਂ ਵਿਚ ਸਿਦਕ ਅਤੇ ਸਿਰੜ ਦੀ ਭਾਵਨਾ ਪੈਦਾ ਕਰਨਾ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਕਿਤਾਬ ਇਕ ਅਜਿਹਾ ਦੋਸਤ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਅਪਣੇ ਜੀਵਨ ਵਿਚ ਸੁਧਾਰ ਕਰ ਸਕਦੇ ਹੋ।

Chandigarh advocate sent 5000 books for protesting farmers Chandigarh advocate sent 5000 books for protesting farmers

ਕੁਝ ਕਿਤਾਬਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ ਤੇ ਜਿਹੜੀਆਂ ਕਿਤਾਬਾਂ ਦਿੱਲੀ ਮੋਰਚੇ ‘ਤੇ ਭੇਜੀਆਂ ਜਾ ਰਹੀਆਂ ਹਨ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ‘ਤੇ ਅਧਾਰਤ ਹੈ। ਮਨੁੱਖਤਾ ਦੇ ਭਲੇ ਲਈ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਕੁਰਬਾਨੀ ਦੀ ਮਿਸਾਲ ਪੂਰੀ ਦੁਨੀਆਂ ਵਿਚ ਕਿਤੇ ਨਹੀਂ ਮਿਲਦੀ। ਇਹ ਅੰਦੋਲਨ ਵੀ ਮਨੁੱਖਤਾ ਦੇ ਭਲੇ ਲਈ ਹੈ, ਅੰਦੋਲਨਕਾਰੀਆਂ ਲਈ ਇਹ ਕਿਤਾਬ ਪੜਨੀ ਬਹੁਤ ਜ਼ਰੂਰੀ ਹੈ।

Chandigarh advocate sent 5000 books for protesting farmers Chandigarh advocate sent 5000 books for protesting farmers

ਨਵੇਂ ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਸੀਨੀਅਰ ਐਡਵੋਕੇਟ ਨੇ ਕਿਹਾ ਕਿ ਇਹਨਾਂ  ਕਾਨੂੰਨਾਂ ਨਾਲ ਦੇਸ਼ ਬਹੁਤ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਵੇਗਾ। ਸਰਕਾਰ ਕੋਲੋਂ ਇਕ ਬਹੁਤ ਵੱਡੀ ਗਲਤੀ ਹੋਈ ਹੈ ਤੇ ਉਹ ਗਲਤੀ ਮੰਨਣ ਲਈ ਤਿਆਰ ਨਹੀਂ। ਖੇਤੀਬਾੜੀ ਸਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਸੰਸਦ ਕੋਲ ਨਹੀਂ ਸੀ ਕਿਉਂਕਿ ਇਹ ਸਟੇਟ ਸਬਜੈਕਟ ਹੈ। ਸਰਕਾਰ ਇਹਨਾਂ ਕਾਨੂੰਨਾਂ ਜ਼ਰੀਏ ਸੰਘੀ ਢਾਂਚੇ ਨੂੰ ਤੋੜਨਾ ਚਾਹੁੰਦੀ ਹੈ, ਇਹੀ ਸਰਕਾਰ ਦਾ ਏਜੰਡਾ ਹੈ। ਸਰਕਾਰੀ ਸਾਰੀ ਪਾਵਰ ਅਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਹੈ।

Farmer ProtestFarmer Protest

ਕਿਸਾਨੀ ਮੋਰਚੇ ਵਿਚ ਸ਼ਾਮਲ ਹੋਏ ਲੋਕਾਂ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਭੇਜੇ ਜਾਣ ਵਾਲੇ ਨੋਟਿਸ ਬਾਰੇ ਗੱਲ ਕਰਦਿਆਂ ਐਡਵੋਕੇਟ ਅਮਰ ਚਾਹਲ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਸਟੇਟ ਸਬਜੈਕਟ ਹੈ। ਇਸ ‘ਤੇ ਸੂਬਾ ਸਰਕਾਰ ਦਾ ਹੱਕ ਸੀ। ਸਰਕਾਰ ਇਹ ਨੋਟਿਸ ਜਾਰੀ ਕਰਕੇ ਮੋਰਚੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Chandigarh advocate sent 5000 books for protesting farmers Chandigarh advocate sent 5000 books for protesting farmers

ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਨੋਟਿਸ ਆ ਰਹੇ ਹੈ, ਉਹ ਲਿਖ ਕੇ ਭੇਜਣ ਕਿ ਉਹਨਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ। ਉਹਨਾਂ ਨੂੰ ਐਨਆਈਏ ਦਫਤਰ ਨਹੀਂ ਜਾਣਾ ਚਾਹੀਦਾ, ਵੀਡੀਓ ਕਾਨਫਰੰਸ ਜਾਂ ਲਿਖਤੀ ਰੂਪ ਵਿਚ ਸੁਣਵਾਈ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਸੀਨੀਅਰ ਵਕੀਲ ਨੇ ਕਿਹਾ ਕਿਸਾਨੀ ਮੋਰਚਾ ਦੇਸ਼ ਦੇ ਲੋਕਾਂ ਦੀ ਭਲਾਈ ਲਈ ਲਗਾਇਆ ਗਿਆ ਹੈ। ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆਂ ਦੀ ਭਲਾਈ ਲਈ ਗੁਰੂ ਗੋਬਿੰਦ ਸਿੰਘ ਤੋਂ ਚੰਗਾ ਲੀਡਰ ਕੋਈ ਨਹੀਂ ਹੋ ਸਕਦਾ। ਉਹਨਾਂ ਦੀ ਜੀਵਨੀ ਪੜ੍ਹਨ ਨਾਲ ਕਿਸਾਨ ਆਗੂ ਤੇ ਹੋਰ ਅੰਦੋਲਨਕਾਰੀ ਕਿਸਾਨਾਂ ਨੂੰ ਸੇਧ ਮਿਲੇਗੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement