
ਟੋਲ ਪਲਾਜ਼ਾ ਬੰਦ ਹੋਣ ਕਾਰਨ 80 ਦੇ ਕਰੀਬ ਕਰਮਚਾਰੀ ਹਨ ਬੇਰੋਜ਼ਗਾਰ , ਤਨਖਾਹ ਤੋਂ ਵਾਂਝੇ...
ਆਨੰਦਪੁਰ ਸਾਹਿਬ: ਸ਼੍ਰੀ ਅਨੰਦਪੁਰ ਸਾਹਿਬ ਦੇ ਨੱਕੀਆਂ ਵਿਖੇ ਪੈਂਦੇ ਰੋਹਨ ਰਾਜਦੀਪ ਟੋਲ ਪਲਾਜ਼ਾ ਦੀ ਗੱਲ ਕੀਤੀ ਜਾਵੇ ਤਾਂ ਇਹ ਟੋਲ ਪਲਾਜ਼ਾ ਕਰੀਬ ਚਾਰ ਮਹੀਨੇ ਤੋਂ ਬੰਦ ਹੈ ਤੇ ਇਸ ਟੋਲ ਪਲਾਜ਼ਾ ਤੇ ਕੰਮ ਕਰਨ ਵਾਲੇ 80 ਦੇ ਕਰੀਬ ਮੁਲਾਜ਼ਿਮ ਤਨਖਾਹ ਨਾ ਮਿਲਣ ਕਰਕੇ ਪ੍ਰੇਸ਼ਾਨ ਹਨ , ਓਹਨਾ ਦਾ ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ।
Toll Plaza
ਟੋਲ ਪਲਾਜ਼ਾ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਤਕਰੀਬਨ ਚਾਰ ਮਹੀਨਿਆਂ ਤੋਂ ਟੋਲ ਪਲਾਜ਼ਾ ਬੰਦ ਹੋਣ ਕਰਕੇ ਰੋਜ਼ਾਨਾ 10 ਲੱਖ ਦੇ ਕਰੀਬ ਘਾਟਾ ਪਿਆ ਰਿਹਾ ਹੈ ਅਤੇ ਇਸ ਬੰਦ ਦੇ ਕਾਰਨ ਸਾਡੇ 80 ਦੇ ਕਰੀਬ ਕਰਮਚਾਰੀ ਤਨਖਾਹਾਂ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਕਿਉਕੇ ਟੋਲ ਬੰਦ ਹੋਣ ਦੇ ਕਾਰਨ ਤਨਖਾਹਾਂ ਦੇਣ ਵਿਚ ਦਿੱਕਤ ਆ ਰਹੀ ਹੈ ਆਪੇ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਅਤੇ ਘਰ ਦਾ ਖਰਚਾ ਨਾ ਚੱਲਣ ਕਰਕੇ ਡਰ ਸਤਾ ਰਿਹਾ ਹੈ।
Toll Plaza
ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹੀ ਟੋਲ ਬੰਦ ਹਨ ਨਾਲ ਲਗਦੇ ਹਿਮਾਚਲ ਐਂਟਰੀ ਦੇ ਸਾਰੇ ਟੋਲ ਖੁੱਲ੍ਹੇ ਹਨ ਅਤੇ ਪੰਜਾਬ ਨੂੰ ਹੀ ਘਾਟਾ ਪੈ ਰਿਹਾ ਹੈ ਅੱਜ ਅਸੀਂ 30 ਦੇ ਕਰੀਬ ਕਰਮਚਾਰੀ ਡੀਸੀ ਮੈਡਮ ਰੋਪੜ ਨੂੰ ਇਕ ਮੰਗ ਪੱਤਰ ਦੇਣ ਜਾ ਰਹੇ ਹਨ ਕਿ ਜਲਦੀ ਤੋਂ ਜਲਦੀ ਤੋਂ ਟੋਲ ਚਾਲੂ ਕੀਤੇ ਜਾਣ ਅਤੇ ਟੋਲ ਚਾਲੂ ਕਰਨ ਦੇ ਲਈ ਸਾਨੂੰ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।