ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਨਾਂਅ ’ਤੇ ਨਿੱਜੀ ਕੰਪਨੀਆਂ ਕਰ ਰਹੀਆਂ ਕਰੋੜਾਂ ਦੀ ਕਮਾਈ
Published : Mar 14, 2019, 6:28 pm IST
Updated : Mar 14, 2019, 6:28 pm IST
SHARE ARTICLE
Advocate Dinesh Chadda
Advocate Dinesh Chadda

ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਚਲਾਉਣ ਵਾਲੀਆਂ ਨਿੱਜੀ ਕੰਪਨੀਆਂ ਇਸ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਕਮਾ ਕੇ ਭਰ ਰਹੀਆਂ ਅਪਣੇ ਢਿੱਡ

ਚੰਡੀਗੜ੍ਹ : ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਕਿਸਾਨਾਂ ਦੇ ਹਿੱਤਾਂ ਲਈ ਸ਼ੁਰੂ ਕੀਤੀ ਗਈ ਸੀ। ਇਸ ਦਾ ਮਕਸਦ ਕਿਸਾਨਾਂ ਦੀ ਫ਼ਸਲ ਦਾ ਕੁਦਰਤੀ ਆਫ਼ਤਾਂ ਕਾਰਨ ਖ਼ਰਾਬ ਹੋ ਜਾਣ ’ਤੇ ਕਿਸਾਨੀ ਨੂੰ ਬਰਕਰਾਰ ਰੱਖਣਾ ਸੀ ਪਰ ਇਸ ਫ਼ਸਲ ਬੀਮਾ ਯੋਜਨਾ ਨੂੰ ਚਲਾਉਣ ਵਾਲੀਆਂ ਨਿੱਜੀ ਕੰਪਨੀਆਂ ਇਸ ਯੋਜਨਾ ਦੇ ਤਹਿਤ ਕਰੋੜਾਂ ਰੁਪਏ ਕਮਾ ਕੇ ਅਪਣੇ ਢਿੱਡ ਭਰ ਰਹੀਆਂ ਹਨ। ਇਸ ਗੱਲ ਦਾ ਖ਼ੁਲਾਸਾ ਐਡਵੋਕੇਟ ਦਿਨੇਸ਼ ਚੱਢਾ ਨੇ ਸਪੋਕਸਮੈਨ ਟੀਵੀ ’ਤੇ ਗੱਲਬਾਤ ਕਰਦਿਆਂ ਕੀਤਾ।

Advocate Dinesh Chadda with young farmerAdvocate Dinesh Chadda on spokesman tv

ਉਨ੍ਹਾਂ ਦੱਸਿਆ ਕਿ ਕਿਸਾਨ ਦੀ ਫ਼ਸਲ ਖ਼ਰਾਬ ਹੋਣ ਤੇ ਸਰਕਾਰ ਵਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਚਲਾਈ ਗਈ। ਇਸ ਯੋਜਨਾ ਦੇ ਤਹਿਤ ਕਈ ਪ੍ਰਾਈਵੇਟ ਕੰਪਨੀਆਂ ਕੰਮ ਕਰ ਰਹੀਆਂ ਹਨ, ਜਿੰਨ੍ਹਾਂ ਵਿਚ ਰਿਲਾਇੰਸ, ਐਚਡੀਐਫ਼ਸੀ, ਆਈਸੀਆਈਸੀਆਈ, ਐਸਬੀਆਈ ਅਤੇ ਬਜਾਜ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਇਨ੍ਹਾਂ ਕੰਪਨੀਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਕੋਲੋਂ 2016-17 ਵਿਚ ਪ੍ਰੀਮੀਅਮ ਦੇ ਨਾਂਅ ’ਤੇ ਕੁੱਲ 22,362 ਕਰੋੜ ਰੁਪਏ ਰਕਮ ਇਕੱਠੀ ਕੀਤੀ ਸੀ ਪਰ ਇਨ੍ਹਾਂ ਕੰਪਨੀਆਂ ਵਲੋਂ ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ’ਤੇ ਮੁਆਵਜ਼ੇ ਵਜੋਂ 15,902 ਕਰੋੜ ਰੁਪੈ ਦੀ ਰਕਮ ਦਿਤੀ ਗਈ। ਉਨ੍ਹਾਂ ਦੱਸਿਆ ਕਿ 2017-18 ਵਿਚ ਇਨ੍ਹਾਂ ਕੰਪਨੀਆਂ ਵਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਕੋਲੋਂ ਪ੍ਰੀਮੀਅਮ ਦੇ ਨਾਂਅ ’ਤੇ 25045 ਕਰੋੜ ਰੁਪਏ ਇਕੱਠਾ ਕੀਤਾ ਗਿਆ।

ਇਸ ਵਿਚੋਂ ਕਿਸਾਨਾਂ ਨੂੰ ਮੁਆਵਜ਼ੇ ਵਜੋਂ 15,702 ਕਰੋੜ ਰੁਪਏ ਦਿਤਾ ਗਿਆ। ਇਹ ਜਾਣਕਾਰੀ ਆਰਟੀਆਈ ਰਾਹੀਂ ਮਿਲਣ ਤੱਕ ਕੰਪਨੀਆਂ ਨੇ 2 ਸਾਲਾਂ ਵਿਚ ਲਗਭੱਗ 17,000 ਕਰੋੜ ਰੁਪਏ ਦਾ ਮੁਨਾਫ਼ਾ ਕਿਸਾਨਾਂ ਨੂੰ ਮੁਆਵਜ਼ੇ ਦੇਣ ਦੇ ਨਾਂਅ ’ਤੇ ਕੀਤਾ। ਇਸ ਸਬੰਧੀ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਫ਼ਸਲ ਬੀਮਾ ਯੋਜਨਾ ਦਾ ਉਨ੍ਹਾਂ ਤੱਕ ਮੁਨਾਫ਼ਾ ਉਦੋਂ ਹੀ ਪਹੁੰਚ ਸਕੇਗਾ ਜੇਕਰ ਸਰਕਾਰ ਖ਼ੁਦ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮੁਆਵਜ਼ਾ ਦੇਵੇ।

Advocate Dinesh Chadda with young farmerAdvocate Dinesh Chadda on spokesman tv

ਨਿੱਜੀ ਕੰਪਨੀਆਂ ਅਪਣੇ ਸੁਆਰਥ ਲਈ ਕੰਮ ਕਰਦੀਆਂ ਹਨ ਜਿੰਨ੍ਹਾਂ ਦਾ ਫ਼ਾਇਦਾ ਕਿਸਾਨਾਂ ਤੱਕ ਨਹੀਂ ਪਹੁੰਚ ਰਿਹਾ। ਉਨ੍ਹਾਂ ਦੱਸਿਆ ਕਿ ਕੁਦਰਤੀ ਆਫ਼ਤਾਂ ਕਾਰਨ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਵੱਲ ਸਰਕਾਰ ਖ਼ੁਦ ਧਿਆਨ ਦੇਵੇ ਤਾਂ ਜੋ ਕਿਸਾਨਾਂ ਤੱਕ ਮੁਆਵਜ਼ਾ ਸਹੀ ਢੰਗ ਨਾਲ ਪਹੁੰਚ ਸਕੇ। ਫ਼ਸਲ ਬੀਮਾ ਯੋਜਨਾ ਸਬੰਧੀ ਗੱਲਬਾਤ ਕਰਦਿਆਂ ਇਕ ਨੌਜਵਾਨ ਕਿਸਾਨ ਨੇ ਦੱਸਿਆ ਕਿ ਫ਼ਸਲ ਬੀਮਾ ਯੋਜਨਾ ਦਾ ਮੁਨਾਫ਼ਾ ਤਾਂ ਸਿਰਫ਼ ਕੰਪਨੀਆਂ ਨੂੰ ਹੀ ਹੈ।

ਜੇਕਰ ਸਰਕਾਰ ਸੱਚ ਵਿਚ ਹੀ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਤੀ ਜਾਵੇ ਤਾਂ ਸਾਰੀ ਸਮੱਸਿਆ ਅਪਣੇ ਆਪ ਹੱਲ ਹੋ ਜਾਵੇਗੀ। ਸਰਕਾਰ ਸਿਰਫ਼ ਕੰਪਨੀਆਂ ਦੇ ਮੁਨਾਫ਼ੇ ਬਾਰੇ ਸੋਚਦੀ ਹੈ ਨਾ ਕਿ ਕਿਸਾਨਾਂ ਬਾਰੇ। ਐਡਵੋਕੇਟ ਦਿਨੇਸ਼ ਚੱਢਾ ਨੇ ਇਨ੍ਹਾਂ ਨਿੱਜੀ ਕੰਪਨੀਆਂ ਬਾਰੇ ਅਹਿਮ ਖ਼ੁਲਾਸੇ ਕਰਦੇ ਹੋਏ ਦੱਸਿਆ ਕਿ ਫ਼ਸਲ ਬੀਮਾ ਯੋਜਨਾ ਦੇ ਨਾਂਅ ’ਤੇ ਸਭ ਤੋਂ ਵੱਧ ਕਮਾਈ 1816 ਕਰੋੜ ਰੁਪਏ ਐਚਡੈਐਫ਼ਸੀ ਨੇ ਕੀਤੀ,

ਰਿਲਾਇੰਸ ਨੇ 1361 ਕਰੋੜ ਰੁਪਏ, ਯੂਨੀਵਰਸਲ ਨੇ 1195 ਕਰੋੜ ਰੁਪਏ, ਆਈਸੀਆਈਸੀਆਈ ਨੇ 1193 ਕਰੋੜ ਰੁਪਏ ਅਤੇ ਐਸਬੀਆਈ ਨੇ 1059 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਹੋਰ ਕਈ ਛੋਟੀ ਕੰਪਨੀਆਂ ਨੇ ਵੀ ਇਸ ਬੀਮਾ ਯੋਜਨਾ ਵਿਚੋਂ ਅਪਣਾ ਮੁਨਾਫ਼ਾ ਕੱਢਿਆ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਨਾਂਅ ’ਤੇ ਇਨ੍ਹਾਂ ਕੰਪਨੀਆਂ ਨੇ ਹਜ਼ਾਰਾਂ ਕਰੋੜ ਰੁਪਏ ਕਮਾਈ ਕੀਤੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲਾਂ ਖ਼ਰਾਬ ਹੋਣ ’ਤੇ ਬਣਦਾ ਮੁਆਵਜ਼ਾ ਵੀ ਅਦਾ ਨਹੀਂ ਕੀਤਾ ਗਿਆ ਜੋ ਕਿ ਕਿਸਾਨਾਂ ਅਤੇ ਕਿਸਾਨੀ ਦੇ ਨਾਲ ਬਹੁਤ ਵੱਡੀ ਨਾਇੰਨਸਾਫ਼ੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement