
ਆਈ. ਸੀ. ਪੀ. ਅਟਾਰੀ ਬਾਰਡਰ ’ਤੇ 32 ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਪਾਕਿਸਤਾਨ ਦੇ ਰਸਤੇ ਭਾਰਤ (ਅਟਾਰੀ ਬਾਰਡਰ) ਆਏ ਹਨ ਪਰ ਇਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ
ਅੰਮ੍ਰਿਤਸਰ- ਆਈ. ਸੀ. ਪੀ. ਅਟਾਰੀ ਬਾਰਡਰ ’ਤੇ 32 ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਪਾਕਿਸਤਾਨ ਦੇ ਰਸਤੇ ਭਾਰਤ (ਅਟਾਰੀ ਬਾਰਡਰ) ਆਏ ਹਨ ਪਰ ਇਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਐਂਟਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਹੁਣ ਪਾਕਿਸਤਾਨ ਸਰਕਾਰ ਵੀ ਇਨ੍ਹਾਂ ਨੂੰ ਵਾਪਸ ਨਹੀਂ ਲੈ ਰਹੀ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਇਹ ਭਾਰਤੀ ਨਾਗਰਿਕ ਜਿਨ੍ਹਾਂ ’ਚ ਕੁਝ ਪੱਤਰਕਾਰ ਵੀ ਸ਼ਾਮਲ ਹਨ ਜੋ ਭਾਰਤ ਤੋਂ ਦੁਬਈ ਗਏ ਸਨ ਪਰ ਵਾਪਸੀ ਦੇ ਸਮੇਂ ਇਨ੍ਹਾਂ ਨੇ ਵਾਇਆ ਪਾਕਿਸਤਾਨ ਦਾ ਰੂਟ ਲਿਆ ਕਿਉਂਕਿ ਕੋਰੋਨਾ ਵਾਇਰਸ ਕਾਰਨ ਦੁਬਈ ਦੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਮੀਗ੍ਰੇਸ਼ਨ ਵਿਭਾਗ ਦਲੀਲ ਦੇ ਰਿਹਾ ਹੈ ਕਿ ਜਿਸ ਰੂਟ ਤੋਂ ਉਹ ਦੁਬਈ ਗਏ ਸਨ, ਉਸੇ ਰੂਟ ਤੋਂ ਵਾਪਸ ਆਉਣ।
Attari Wagah border
ਇਸ ਲਈ ਬਾਕਾਇਦਾ ਇਕ ਬੱਸ ’ਚ ਬਿਠਾ ਕੇ ਸਾਰੇ ਲੋਕਾਂ ਨੂੰ ਭਾਰਤ-ਪਾਕਿ ਜ਼ੀਰੋ ਲਾਈਨ ’ਤੇ ਵੀ ਲਿਜਾਇਆ ਗਿਆ ਪਰ ਉਥੇ ਪਾਕਿਸਤਾਨ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ’ਚ ਐਂਟਰੀ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਸੂਚਨਾ ਲਿਖੇ ਜਾਣ ਤੱਕ ਪੀ. ਐੱਮ. ਓ. ਆਫਿਸ ਨਾਲ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਸੰਪਰਕ ਕਰ ਰਹੇ ਸਨ ਪਰ ਹੁਣ ਤੱਕ ਇਸ ਮਾਮਲੇ ’ਚ ਕੋਈ ਫੈਸਲਾ ਨਹੀਂ ਹੋਇਆ।
Wagah Border
ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਸਟਮ ਵਿਭਾਗ ਵੀ ਦੇਰ ਰਾਤ ਤੱਕ ਫਸਿਆ ਰਿਹਾ ਕਿਉਂਕਿ ਯਾਤਰੀਆਂ ਦੀ ਇਮੀਗ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕਰਨ ਦਾ ਕੰਮ ਕਸਟਮ ਵਿਭਾਗ ਕਰਦਾ ਹੈ।