
ਕਿਹਾ-ਸਾਰੇ ਕਿਸਾਨ ਸੰਗਠਨ ਹਰ ਸੰਘਰਸ਼ ਲਈ ਤਿਆ
ਚੰਡੀਗੜ੍ਹ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅੱਜ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਹੈ ਅਤੇ ਕੇਂਦਰ ਸਰਕਾਰ ਨੇ 4 ਮਈ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ 40-50 ਦਿਨਾਂ ਬਾਅਦ ਸਮਾਂ ਦੇ ਰਹੀ ਹੈ ਇਹ ਵੀ ਇਕ ਚਾਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣਾ ਧੱਕੇਸ਼ਾਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਿਰਾਸਤ ਲਏ ਆਗੂਆਂ ਨੂੰ ਜਲਦੀ ਛੱਡੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਲੀਡਰਾਂ ਨੂੰ ਨਾ ਛੱਡਿਆ ਤਾਂ ਵੱਡਾ ਅੰਦੋਲਨ ਹੋਵੇਗਾ।
ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਐਮਐਸਪੀ ਸਾਡੀ ਮੁੱਢਲੀ ਮੰਗ ਹੈ। ਉਨ੍ਹਾਂ ਨੇ ਕਿਹਾ ਹੈਕਿ ਐਸਕੇਐਮ ਰਾਤ ਨੂੰ ਵਿਚਾਰ -ਚਰਚਾ ਕਰੇਗੀ ਕਿ ਸ਼ੰਭੂ-ਖਨੌਰੀ ਮੋਰਚੇ ਦੀ ਕਿਵੇਂ ਮਦਦ ਹੋ ਸਕੇਗੀ।