Gandhinagar Punjab Student News: ਗਾਂਧੀਨਗਰ 'ਚ ਪੰਜਾਬ ਦੇ ਵਿਦਿਆਰਥੀ ਨੇ ਹੋਸਟਲ 'ਚ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Published : Mar 19, 2025, 2:10 pm IST
Updated : Mar 19, 2025, 2:10 pm IST
SHARE ARTICLE
Punjab Law student commits suicide in Gandhinagar hostel
Punjab Law student commits suicide in Gandhinagar hostel

Gandhinagar Punjab Student News: ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ

Punjab Law student commits suicide in Gandhinagar hostel:  ਗਾਂਧੀਨਗਰ ਦੇ ਰਾਇਸਨ ਸਥਿਤ ਗੁਜਰਾਤ ਨੈਸ਼ਨਲ ਲਾਅ ਯੂਨੀਵਰਸਿਟੀ ਲੜਕਿਆਂ ਦੇ ਹੋਸਟਲ ਵਿੱਚ 21 ਸਾਲਾ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਘਟਨਾ ਸੋਮਵਾਰ ਰਾਤ ਨੂੰ ਵਾਪਰੀ, ਜਦੋਂ ਵੰਸ਼ ਆਪਣੇ ਕਮਰੇ ਨੰਬਰ 31 ਵਿੱਚ ਇਕੱਲਾ ਸੀ। ਆਪਣੀ ਇਕੱਲਤਾ ਦਾ ਫ਼ਾਇਦਾ ਉਠਾਉਂਦੇ ਹੋਏ ਆਪਣੇ ਕਮਰੇ ਦੇ ਦਰਵਾਜ਼ੇ ਦੇ ਹੈਂਡਲ ਨਾਲ ਕੱਪੜਾ ਬੰਨ੍ਹ ਕੇ ਫ਼ਾਹਾ ਲੈ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਗਾਂਧੀਨਗਰ ਪਹੁੰਚ ਗਏ।

ਪਟਿਆਲਾ ਦਾ ਰਹਿਣ ਵਾਲਾ ਵੰਸ਼ ਯੂਨੀਵਰਸਿਟੀ ਵਿੱਚ ਤੀਜੇ ਸਾਲ ਦਾ ਵਿਦਿਆਰਥੀ ਸੀ। ਉਹ ਆਪਣੇ ਰੂਮਮੇਟ ਪ੍ਰੀਤੇਸ਼ ਨਾਲ ਹੋਸਟਲ ਵਿੱਚ ਰਹਿੰਦਾ ਸੀ। ਸੋਮਵਾਰ ਰਾਤ ਕਰੀਬ 11 ਵਜੇ ਜਦੋਂ ਪ੍ਰੀਤੇਸ਼ ਕਮਰੇ 'ਚ ਪਹੁੰਚਿਆ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ।

ਕਾਫ਼ੀ ਦੇਰ ਤੱਕ ਕੋਸ਼ਿਸ਼ ਕਰਨ ਦੇ ਬਾਵਜੂਦ ਜਦੋਂ ਵੰਸ਼ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪ੍ਰੀਤੇਸ਼ ਨੇ ਆਪਣੇ ਹੋਰ ਦੋਸਤਾਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਹੋਸਟਲ ਪ੍ਰਬੰਧਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ। ਅੰਦਰ ਵੰਸ਼ ਦੀ ਲਾਸ਼ ਲਟਕ ਰਹੀ ਸੀ। ਉਸ ਨੂੰ ਤੁਰੰਤ ਐਸਐਮਵੀਐਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਦੇ ਹੀ ਇਨਫੋਸਿਟੀ ਥਾਣੇ ਦੇ ਪੀਆਈ ਵੀਆਰ ਖੇਰ ਅਤੇ ਉਨ੍ਹਾਂ ਦੀ ਟੀਮ ਯੂਨੀਵਰਸਿਟੀ ਪਹੁੰਚ ਗਈ। ਵੰਸ਼ ਦਾ ਮੋਬਾਈਲ ਅਤੇ ਲੈਪਟਾਪ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਦੇ ਫ਼ੋਨ ਦੀ ਸੀਡੀਆਰ (ਕਾਲ ਡਾਟਾ ਰਿਕਾਰਡ) ਦੀ ਜਾਂਚ ਕੀਤੀ ਜਾ ਰਹੀ ਹੈ। ਕਮਰੇ 'ਚੋਂ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਵੰਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗਾਂਧੀਨਗਰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਰਾਤ ਨੂੰ ਹੀ ਵੰਸ਼ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ। ਵੰਸ਼ ਦਾ ਚਾਚਾ ਅਤੇ ਮਾਮਾ ਪਟਿਆਲਾ ਤੋਂ ਗਾਂਧੀਨਗਰ ਪਹੁੰਚ ਗਏ। ਪਰਿਵਾਰ ਅੱਜ ਲਾਸ਼ ਨੂੰ ਪੰਜਾਬ ਲੈ ਕੇ ਜਾਵੇਗਾ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement