ਟਿਕਟ ਨਾ ਮਿਲਣ ਤੋਂ ਨਾਰਾਜ਼ ਵਾਲਮੀਕੀ ਭਾਈਚਾਰੇ ਨੂੰ ਕਾਂਗਰਸ ਪਾਰਟੀ ਨੇ ਇੰਝ ਮਨਾਇਆ
Published : Apr 19, 2019, 5:10 pm IST
Updated : Apr 19, 2019, 5:10 pm IST
SHARE ARTICLE
captain amrinder singh
captain amrinder singh

ਪੰਜਾਬ ਦੀ ਚਾਰ ਰਿਜ਼ਰਵ ਸੀਟਾਂ 'ਤੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਵਾਲਮੀਕਿ ਭਾਈਚਾਰੇ ਨੂੰ ਮੁੱਖ ਮੰਤਰੀ ਕੈਪਟਨ...

ਚੰਡੀਗੜ੍ਹ : ਪੰਜਾਬ ਦੀ ਚਾਰ ਰਿਜ਼ਰਵ ਸੀਟਾਂ 'ਤੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਵਾਲਮੀਕਿ ਭਾਈਚਾਰੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਬੋਰਡ, ਨਿਗਮਾਂ ਦੀ ਚੇਅਰਮੈਨੀ ਦਾ ਭਰੋਸਾ ਦਿਵਾ ਕੇ ਮਨਾ ਤਾਂ ਲਿਆ ਹੈ ਲੇਕਿਨ ਇਸ ਨਾਲ ਮੁੱਖ ਮੰਤਰੀ ਦੇ ਲਈ ਮੁਸ਼ਕਲਾਂ ਖੜ੍ਹੀ ਹੋ ਗਈਆਂ ਹਨ। ਸੂਬੇ ਦੀ ਹੋਰ ਸੀਟਾਂ 'ਤੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਅਤੇ ਬਗਾਵਤ 'ਤੇ ਉਤਰੇ ਨੇਤਾਵਾਂ ਵਿਚ ਇਹ ਆਸ ਜਗਣ ਲੱਗੀ ਹੈ

CongressCongress

ਕਿ ਉਨ੍ਹਾਂ ਦੇ ਵਿਰੋਧ ਨੂੰ ਦੇਖਦੇ ਹੋਏ ਕੈਪਟਨ ਉਨ੍ਹਾਂ ਵੀ ਅਪਣੀ ਸਰਕਾਰ ਵਿਚ ਕੋਈ ਉਚਾ ਅਹੁਦਾ ਜਾਂ ਕਿਸੇ ਬੋਰਡ, ਨਿਗਮ ਦੀ ਚੇਅਰਮੈਨੀ ਆਫਰ ਕਰ ਸਕਦੇ ਹਨ। ਪੰਜਾਬ ਕਾਂਗਰਸ ਦੁਆਰਾ ਜਲੰਧਰ, ਹੁਸ਼ਿਆਰਪੁਰ ਅਤੇ ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਸੰਸਦੀ ਸੀਟਾਂ 'ਤੇ ਰਾਖਵੇਂ ਵਰਗ ਦੇ ਨੇਤਾਵਾਂ ਨੂੰ ਟਿਕਟ ਨਾ ਦੇਣ ਤੋਂ ਬਾਅਦ ਸੂਬੇ ਦੇ ਵਾਲਮੀਕਿ ਸੰਗਠਨ ਕਾਂਗਰਸ ਦੇ ਖ਼ਿਲਾਫ਼ ਉਠ ਖੜ੍ਹੇ ਹੋਏ ਸੀ।

Punjab Lok Sabha ElectionPunjab Lok Sabha Election

ਇਨ੍ਹਾਂ ਸੰਗਠਨਾਂ ਨੇ ਇਤਰਾਜ਼ ਜਤਾਇਆ ਸੀ ਕਿ ਰਿਜ਼ਰਵ ਸੀਟਾਂ 'ਤੇ ਪਾਰਟੀ ਨੇ ਰਵਿਦਾਸ ਭਾਈਚਾਰੇ ਦੇ ਨੇਤਾਵਾਂ ਨੂੰ ਤਾਂ ਟਿਕਟ ਦਿੱਤੇ ਲੇਕਿਨ ਵਾਲਮੀਕਿ ਭਾਈਚਾਰੇ ਤੋਂ ਕਿਸੇ ਨੇਤਾ ਨੂੰ ਤਰਜੀਹ ਨਹੀਂ ਦਿੱਤੀ ਗਈ। ਕੈਪਟਨ ਨੂੰ ਖੁਦ ਅੱਗੇ ਆਉਣਾ ਪਿਆ ਅਤੇ ਉਨ੍ਹਾਂ ਨੇ ਵਾਲਮੀਕਿ ਭਾਈਚਾਰੇ ਦੀ ਇਸ ਮੰਗ ਨੂੰ ਮੰਨ ਲਿਆ। ਹੁਣ ਮਾਮਲਾ ਬਾਕੀ ਸੀਟਾਂ 'ਤੇ ਅਸੰਤੁਸ਼ਟਾਂ ਨੂੰ ਮਨਾਉਣ ਦਾ ਹੈ। ਕੈਪਟਨ ਨੇ ਵਾਲਮੀਕਿ  ਭਾਈਚਾਰੇ ਲਈ ਜੋ ਤਰੀਕਾ ਅਪਣਾਇਆ, ਮੰਨਿਆ ਜਾ ਰਿਹਾ ਕਿ ਅਜਿਹਾ ਹੀ ਤਰੀਕਾ ਹੋਰ ਅਸੰਤੁਸ਼ਟਾਂ ਨੂੰ ਮਨਾਉਣ ਦੇ ਲਈ ਇਸਤੇਮਾਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement