
ਕਰੋਨਾ ਵਾਇਰਸ ਦੇ ਨਾਲ ਲੜਨ ਲਈ ਸਰਕਾਰ ਦੁਆਰਾ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨੀਂ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖ ਸਕੀਏ
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਦੇ ਲਈ ਸਰਕਾਰਾਂ ਵੱਲੋਂ ਆਪਣੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਸਰਕਾਰ ਵੱਲ਼ੋਂ ਵਾਰ-ਵਾਰ ਅਪੀਲ ਵੀ ਕੀਤੀ ਜਾਂਦੀ ਹੈ ਕਿ ਸੋਸ਼ਲ ਡਿਸਟੈਂਸ ਨੂੰ ਬਣਾਉਂਣ ਲਈ ਆਪਣੇ ਘਰਾਂ ਵਿਚ ਰਹੋ ਪਰ ਬਹੁਤ ਸਾਰੇ ਲੋਕ ਸਰਕਾਰ ਦੇ ਆਦੇਸ਼ਾਂ ਦੀ ਉਲਘਣਾ ਕਰਕੇ ਲੌਕਡਾਊਨ ਵਿਚ ਘਰ ਤੋਂ ਬਾਹਰ ਫਿਰ ਰਹੇ ਹਨ। ਜਿਸ ਨਾਲ ਉਹ ਆਪਣੇ ਨਾਲ-ਨਾਲ ਦੂਜਿਆਂ ਦਾ ਵੀ ਨੁਕਸਾਨ ਕਰਦੇ ਹਨ।
Coronavirus
ਅਜਿਹਾ ਹੀ ਇਕ ਮਾਮਲਾ ਦਿੱਲੀ ਦੇ ਵਿਚ ਹੋਸਪੋਟ ਐਲਾਨੇ ਜਹਾਂਗੀਰੀਪੁਰ ਵਿਚ ਸਾਹਮਣੇ ਆਇਆ ਹੈ ਜਿਥੇ ਇਕ ਹੀ ਪਰਿਵਾਰ ਦੇ 26 ਮੈਂਬਰ ਕਰੋਨਾ ਪੌਜਟਿਵ ਮਿਲਣ ਤੇ ਸਿਹਤ ਕਰਮੀਆਂ ਦੇ ਹੋਸ਼ ਉੱਡ ਗਏ। ਦੱਸ ਦੱਈਏ ਕਿ ਇਨ੍ਹਾਂ ਮਿਲੇ ਪੌਜਟਿਵ ਮਰੀਜ਼ਾਂ ਵਿਚ ਨੌਜਵਾਨਾਂ ਦੇ ਨਾਲ-ਨਾਲ ਬੱਚੇ ਵੀ ਸ਼ਾਮਿਲ ਹਨ। ਇਸ ਪਰਿਵਾਰ ਦੇ ਲੋਕ ਹੋਮ ਕੁਆਰੰਟੀਨ ਹੋਣ ਦੇ ਬਾਵਜੂਦ ਵੀ ਹੋਰ ਲੋਕਾਂ ਦੇ ਘਰਾਂ ਵਿਚ ਜਾ ਰਹੇ ਸਨ ਅਤੇ ਇਕ-ਦੂਜੇ ਨੂੰ ਮਿਲ ਰਹੇ ਜਿਸ ਦਾ ਨਤੀਜ਼ਾ ਇਹ ਨਿਕਲਿਆ ਕਿ ਪਰਿਵਾਰ ਦੇ 26 ਮੈਂਬਰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।
Coronavirus
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਦੇ ਜਹਾਂਗੀਰੀਪੁਰ ਵਿਚ ਇਕ ਦੀ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੀ ਰਿਪੋਰਟ ਪੌਜਟਿਵ ਆਈ ਸੀ। ਜਿਸ ਤੋਂ ਬਾਅਦ ਉੱਥੇ 60 ਤੋਂ ਜਿਆਦਾ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ। ਇਨ੍ਹਾਂ ਵਿਚ ਹੁਣ 26 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ। ਦੱਸ ਦੱਈਏ ਕਿ ਭਾਵੇਂ ਤੁਸੀਂ ਹੋਮ ਕੁਆਰੰਟੀਨ ਜਾਂ ਕੰਟਨਮੈਂਟ ਜ਼ੋਨ ਵਿਚ ਤਾਂ ਤੁਸੀਂ ਆਪਣੀ ਤੰਦਰੁਸਤੀ ਲਈ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ।
Coronavirus
ਇਸ ਤੋਂ ਇਲਾਵਾ ਇਕ ਘਰ ਵਿਚ ਰਹਿੰਦੇ ਹੋਏ ਵੀ ਦੂਜੇ ਮੈਂਬਰਾਂ ਤੋਂ ਘੱਟ ਤੋਂ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਹਾਗੀਰੀਪੁਰ ਦੇ ਪਰਿਵਾਰ ਨੇ ਇਸ ਵਿਚ ਲਾਹਪ੍ਰਵਾਹੀ ਵਰਤੀ ਜਿਸ ਦਾ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਕਰੋਨਾ ਵਾਇਰਸ ਦੇ ਨਾਲ ਲੜਨ ਲਈ ਸਰਕਾਰ ਦੁਆਰਾ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨੀਂ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖ ਸਕੀਏ
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।