
ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਅਣਪਛਾਤੇ ਦੀ ਮੌਤ
ਫਗਵਾੜਾ, 18 ਅਪ੍ਰੈਲ (ਤੇਜੀ): ਫਗਵਾੜਾ ਨੇੜੇ ਮੌਲੀ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਹੋਏ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਜੀਆਰਪੀ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਮਿਬਕ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈਂਦੇ ਹੋਏ ਉਸ ਦੀ ਤਲਾਸ਼ੀ ਲਈ ਪਰ ਉਸ ਪਾਸੋਂ ਕੋਈ ਵੀ ਪਛਾਣ ਪੱਤਰ ਜਾਂ ਕੁਝ ਹੋਰ ਸਾਮਾਨ ਬਰਾਮਦ ਨਹੀਂ ਹੋਇਆ। ਇਸ ਸਬੰਧੀ ਦੱਸਦਿਆਂ ਜੀਆਰਪੀ ਚੌਕੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਮਿਬਕ ਦੀ ਲਾਸ਼ ਨੂੰ ਫਗਵਾੜਾ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ 72 ਘੰਟੇ ਲਈ ਰੱਖਵਾ ਦਿਤਾ ਗਿਆ ਹੈ, ਜਿਸ ਦੀ ਉਮਰ ਕਰੀਬ 45 ਸਾਲ ਹੈ ਤੇ ਉਸ ਨੇ ਭਗਵੇ ਕਪੜੇ ਪਾਏ ਹੋਏ ਸਨ, ਉਸ ਦੀ ਸ਼ਨਾਖਤ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ।