
ਝੋਨੇ ਵਾਸਤੇ 16 ਘੰਟੇ ਬਿਜਲੀ ਸਪਲਾਈ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੁਰੂ ਕੀਤਾ ਸੰਘਰਸ਼ ਅੱਜ ਅੱਠਵੇਂ ਦਿਨ ....
ਰਾਮਪੁਰਾ ਫੂਲ : ਝੋਨੇ ਵਾਸਤੇ 16 ਘੰਟੇ ਬਿਜਲੀ ਸਪਲਾਈ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੁਰੂ ਕੀਤਾ ਸੰਘਰਸ਼ ਅੱਜ ਅੱਠਵੇਂ ਦਿਨ ਵਿੱਚ ਸਾਮਲ ਹੋ ਗਿਆ। ਸੂਬਾ ਕਮੇਟੀ ਦੇ ਸੱਦੇ 'ਤੇ ਕਿਸਾਨਾਂ ਵੱਲੋਂ 12 ਤੋ 3 ਵਜੇ ਤੱਕ ਸਥਾਨਕ ਪਾਵਰਕਾਮ ਦੇ ਕਾਰਜਕਾਰੀ ਇੰਜੀਨਅਰ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਧਰਨੇ ਵਿੱਚ ਅੋਰਤਾਂ ਨੇ ਵੀ ਭਰਵੀ ਸਮੂਲੀਅਤ ਕੀਤੀ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਘਿਰਾਓ ਦੀ ਭਿਣਕ ਪੈਣ ਤੇ ਐਕਸੀਅਨ ਆਪਣੇ ਦਫਤਰ ਵਿੱਚੋਂ ਪਹਿਲਾਂ ਹੀ ਖਿਸਕ ਗਏ। ਜਿਸ ਕਾਰਨ ਕਿਸਾਨ ਵਿਚ ਰੋਹ ਪੈਦਾ ਹੋ ਗਿਆ
ਕਿਉਕਿ ਸਬ-ਡਵੀਜ਼ਨ ਨਾਲ ਸਬੰਧਿਤ ਸਮੱÎਿਸਆਵਾਂ ਸਬੰਧੀ ਐਕਸੀਅਨ ਨਾਲ ਕਿਸਾਨਾਂ ਦੇ ਵਫਦ ਨੇ ਮੀਟਿੰਗ ਕਰਨੀ ਸੀ ਪਰ ਐਕਸੀਅਨ ਉਸ ਤੋਂ ਪਹਿਲਾ ਹੀ ਦਫਤਰ ਵਿਚੋ ਗੈਰ ਹਾਜ਼ਰ ਹੋ ਗਏ। ਇਸ ਮੋਕੇ ਆਗੂਆਂ ਨੇ ਐਲਾਨ ਕੀਤਾ ਕਿ ਸੂਬੇ ਦੇ ਸੱਦੇ ਅਨੁਸਾਰ ਐਕਸੀਅਨ ਦਫਤਰ ਦੇ ਘਿਰਾਓ ਦਾ ਸਮਾਂ 3 ਵਜੇ ਤੱਕ ਦਾ ਹੈ ਪਰ ਜੇਕਰ ਐਕਸੀਅਨ ਕਿਸਾਨਾਂ ਦੀ ਗੱਲ ਸੁਣਨ ਨਹੀ ਆਉਦੇ ਤਾਂ ਘਿਰਾਓ ਲੰਬਾ ਕਰਨਾ ਪੈ ਸਕਦਾ ਹੈ। ਜਿਸਦੀ ਜਿੰਮੇਵਾਰੀ ਐਕਸੀਅਨ ਰਾਮਪੁਰਾ ਦੀ ਹੋਵੇਗੀ। ਅੱਜ ਦੇ ਧਰਨੇ ਨੂੰ ਮੋਠੂ ਸਿੰਘ, ਜਗਜੀਤ ਸਿੰਘ ਭੁੰਦੜ, ਨਛੱਤਰ ਸਿੰਘ ਕੋਟੜਾ, ਜਸਵੰਤ ਸਿੰਘ ਘੜੈਲਾ, ਹਰੀ ਸਿੰਘ ਰਾਮਨਿਵਾਸ ਆਦਿ ਹਾਜਰ ਸਨ।
ਕੀ ਕਹਿਣਾ ਹੈ ਪਾਵਰਕਾਮ ਦੇ ਐਕਸ਼ੀਅਨ ਦਾ : ਜਦ ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਲੁੱਧਰ ਕੁਮਾਰ ਬਾਂਸਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਮਹਿਰਾਜ ਵਿਖੇ ਰੱਖੇ ਇੱਕ ਸਮਾਗਮ ਵਿੱਚ ਸਾਮਲ ਹੋਣ ਲਈ ਉਹ ਉਥੇ ਗਏ ਹੋਏ ਹਨ ਪਰ ਉਹਨਾ ਨੇ ਆਪਣਾ ਐਸ.ਡੀ.ਓ ਕਿਸਾਨਾਂ ਨਾਲ ਗੱਲ ਕਰਨ ਲਈ ਭੇਜਿਆ ਸੀ ਪਰ ਕਿਸਾਨਾਂ ਨੇ ਗੱਲਬਾਤ ਕਰਨ ਤੋ ਇੰਨਕਾਰ ਕਰ ਦਿੱਤਾ।