
ਪਿਤਾ ਵੀ ਭਾਰਤੀ ਫ਼ੌਜ 'ਚ ਨਿਭਾਅ ਚੁੱਕੇ ਹਨ ਸੇਵਾਵਾਂ
ਹੁਸ਼ਿਆਰਪੁਰ: ਪੰਜਾਬ 'ਚ ਜਨਮੇ 19 ਸਾਲਾ ਪੰਜਾਬੀ ਗੱਭਰੂ ਸਿਮਰਨਜੀਤ ਸਿੰਘ ਨੇ ਵਿਦੇਸ਼ੀ ਧਰਤੀ 'ਤੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ। ਸਿਮਰਨਜੀਤ ਸਿੰਘ ਨੇ ਅਮਰੀਕੀ ਫ਼ੌਜ 'ਚ ਭਰਤੀ ਹੋ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਸ ਦੇ ਪਿਤਾ ਵੀ ਭਾਰਤੀ ਫ਼ੌਜ 'ਚ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੀ ਪ੍ਰੇਰਿਤ ਸਦਕਾ ਸਿਮਰਨਜੀਤ ਨੂੰ ਫ਼ੌਜ 'ਚ ਭਰਤੀ ਹੋਣ ਦਾ ਜਜ਼ਬਾ ਜਾਗਿਆ। ਸਿਮਰਨਜੀਤ ਨੇ ਇੰਨੀ ਛੋਟੀ ਉਮਰ 'ਚ ਅਪਣੀ ਪ੍ਰਾਪਤੀ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿਤਾ ਹੈ।
ਇਹ ਵੀ ਪੜ੍ਹੋ: ਅਬੋਹਰ ਦੀ ਏਕਤਾ ਵਾਸ਼ਿੰਗਟਨ ਵਿਚ ਹੋਣ ਵਾਲੀ ਮਿਸ ਵਰਲਡ ਪ੍ਰਤੀਯੋਗਿਤਾ ਲਈ ਰਾਸ਼ਟਰੀ ਨਿਰਦੇਸ਼ਕ ਨਿਯੁਕਤ
ਅਮਰੀਕੀ ਫ਼ੌਜ 'ਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਸਿਮਰਨਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਹਲਕੇ ਅਧੀਨ ਆਉਂਦੇ ਜੱਦੀ ਪਿੰਡ ਉੱਚੀ ਬਸੀ ਪਹੁੰਚਿਆ। ਪਰਿਵਾਰਕ ਮੈਂਬਰ ਅਤੇ ਪੂਰੇ ਪਿੰਡ ਵਲੋਂ ਸਿਮਰਨਜੀਤ ਦਾ ਢੋਲ ਢਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਪੂਰਾ ਪਿੰਡ ਆਤਿਸ਼ਬਾਜ਼ੀ ਨਾਲ ਗੂੰਜ ਉਠਿਆ, ਢੋਲ ਦੇ ਡਗੇ 'ਤੇ ਪੂਰੇ ਪਰਿਵਾਰ ਨੇ ਬੋਲੀਆਂ ਦੇ ਨਾਲ ਭੰਗੜਾ ਵੀ ਪਾਇਆ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਨੌਜਵਾਨਾਂ ਦੀ ਟਰਾਲੇ ਨਾਲ ਟਕਰਾਈ ਥਾਰ, ਇਕ ਦੀ ਮੌਤ
ਸਿਮਰਨਜੀਤ ਨੇ ਦਸਿਆ ਕਿ ਇਕੱਲਾ ਮੈਂ ਹੀ ਦਰਸਾਤਧਾਰੀ ਸਿੱਖ ਹਾਂ। ਅਪਣੀ ਇਸ ਕਾਮਯਾਬੀ 'ਤੇ ਮੈਨੂੰ ਬਹੁਤ ਮਾਣ ਹੈ। ਸਿਮਰਨਜੀਤ ਨੇ ਕਿਹਾ ਕਿ ਉਹ ਬਾਕੀਆਂ ਨਾਲੋਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਸਖ਼ਤ ਮਿਹਨਤ ਵੀ ਕਰਨੀ ਪਈ। ਇਸ ਦੇ ਲਈ ਉਸ ਨੇ 17 ਸਾਲ ਦੀ ਉਮਰ ਵਿਚ ਤਿਆਰੀ ਸ਼ੁਰੂ ਕਰ ਦਿਤੀ ਸੀ ਅਤੇ 18 ਸਾਲ ਦੀ ਉਮਰ ਵਿਚ ਉਸ ਦੀ ਜਾਰਜੀਆ ਵਿਚ ਸ਼ਿਪਮੈਂਟ ਹੋਈ ਸੀ। 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਹੁਣ ਉਸ ਦੀ ਨਿਊਯਾਰਕ ਵਿਚ ਪੋਸਟਿੰਗ ਹੋਈ ਹੈ।
ਇਹ ਵੀ ਪੜ੍ਹੋ: ਉੱਤਰਾਖੰਡ : ਰੀਠਾ ਸਾਹਿਬ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦੀ ਪਲਟੀ ਬੱਸ, 25 ਜ਼ਖ਼ਮੀ
ਵਿਦੇਸ਼ ਜਾਣ ਦੇ ਚਾਹਵਾਨ ਨੌਜੁਆਨਾਂ ਨੂੰ ਸਨੇਹਾ ਦਿੰਦਿਆਂ ਸਿਮਰਨਜੀਤ ਨੇ ਕਿਹਾ ਕਿ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਉਸ ਦੇ ਲਈ ਲਗਨ ਨਾਲ ਮਿਹਨਤ ਕਰੋ, ਕਾਮਯਾਬੀ ਜ਼ਰੂਰ ਮਿਲੇਗੀ। ਸਿਮਰਨਜੀਤ ਦੇ ਮਾਤਾ-ਪਿਤਾ ਨੇ ਅਪਣੇ ਪੁੱਤਰ ਦੀ ਕਾਮਯਾਬੀ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਅਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੌਜੁਆਨਾਂ ਨੂੰ ਸੁਨੇਹਾ ਦਿਤਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਕੇ ਉਨ੍ਹਾਂ ਦਾ ਨਾਂਅ ਰੌਸ਼ਨ ਕਰੋ।