
ਕਿਹਾ, ਮੁੱਖ ਮੰਤਰੀ ਦੇ ਟਵੀਟ ਨੂੰ ਲੈ ਕੇ ਖ਼ੁਦ ਸਰਕਾਰ ਵੀ ਸਪੱਸ਼ਟ ਨਹੀਂ
ਚੰਡੀਗੜ੍ਹ: ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵਾਂ ਐਕਟ ਬਣਾਉਣ ਦੇ ਐਲਾਨ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਅਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਦਨ ਨੇ ਇਕ ਮਤਾ ਪੇਸ਼ ਕੀਤਾ ਸੀ ਕਿ ਜਿਹੜੇ ਚੈਨਲ ਸ੍ਰੀ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ। ਇਹ ਗੱਲ ਕਾਂਗਰਸ 4 ਸਾਲ ਪਹਿਲਾਂ ਹੀ ਕਰ ਚੁਕੀ ਹੈ।
ਇਹ ਵੀ ਪੜ੍ਹੋ: ਅਸਿਸਟੈਂਟ ਪ੍ਰੋਫੈਸਰਾਂ ਦੀਆਂ ਕੱਢੀਆਂ ਅਸਾਮੀਆਂ, ਕੈਬਨਿਟ ਮੀਟਿੰਗ 'ਚ ਲਏ ਗਏ ਕਈ ਵੱਡੇ ਫੈਸਲੇ
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜਿਸ ਨੂੰ ‘ਆਪ’ ਇਤਿਹਾਸਕ ਫ਼ੈਸਲਾ ਕਹਿ ਰਹੀ ਹੈ, ਇਹ ਗੱਲ ਤਾਂ ਅਸੀਂ 4 ਸਾਲ ਪਹਿਲਾਂ ਕਹਿ ਚੁਕੇ ਹਾਂ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਕਾਰ ਨੇ ਕੋਈ ਨਵਾਂ ਬਿੱਲ ਲੈ ਕੇ ਆਉਣਾ ਹੈ ਜਾਂ ਮਤਾ ਪੇਸ਼ ਕਰਨਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਤੋਂ 24 ਕੈਰੇਟ ਦੀ ਸ਼ੁੱਧਤਾ ਵਾਲਾ 38 ਲੱਖ ਰੁਪਏ ਦਾ ਸੋਨਾ ਬਰਾਮਦ
ਪੰਜਾਬ ਸਰਕਾਰ ਮਤੇ ਜ਼ਰੀਏ ਕੋਈ ਵੀ ਚੀਜ਼ ਕਹਿਣਾ ਚਾਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦਣ ਲਈ ਕਿਹਾ ਜਾਣਾ ਚਾਹੀਦਾ ਹੈ ਜਾਂ ਇਸ ਸਬੰਧੀ ਕੇਂਦਰ ਨੂੰ ਸਿਫਾਰਸ਼ ਭੇਜੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵਿਚ ਸਿੱਧੀ ਦਖ਼ਲ ਨਹੀਂ ਦੇ ਸਕਦੀ। ਬਾਜਵਾ ਨੇ ਕਿਹਾ ਕਿ ਫ਼ਿਲਹਾਲ ਮੁੱਖ ਮੰਤਰੀ ਦੇ ਟਵੀਟ ਨੂੰ ਲੈ ਕੇ ਸਰਕਾਰ ਖ਼ੁਦ ਵੀ ਸਪੱਸ਼ਟ ਨਹੀਂ ਹੈ।