ਸੜਕ ਹਾਦਸੇ 'ਚ ਦੋ ਮੌਤਾਂ, ਅੱਧਾ ਦਰਜਨ ਰਾਹਗੀਰ ਜ਼ਖ਼ਮੀ
Published : Jul 19, 2019, 11:06 am IST
Updated : Jul 20, 2019, 10:25 am IST
SHARE ARTICLE
Road accident
Road accident

ਇਕ ਘੰਟੇ ਤਕ ਫਸੀ ਰਹੀ ਸਰਹੱਦ-ਏ-ਭਾਰਤ ਪਾਕਿਸਤਾਨ ਬੱਸ

ਲੁਧਿਆਣਾ (ਅੰਮ੍ਰਿਤਪਾਲ ਸਿੰਘ ਸੋਨੂੰ, ਮਨੌਜ ਸ਼ਰਮਾ) : ਬੀਤੇ ਵੀਰਵਾਰ ਸਵੇਰੇ ਲੁਧਿਆਣਾ-ਸ਼ੇਰਪੁਰ ਚੌਕ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਲੋਕਾਂ ਦੀ ਮੌਤ ਅਤੇ ਅੱਧਾ ਦਰਜਨ ਦੇ ਕਰੀਬ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸਾ ਇਨਾਂ ਭਿਆਨਕ ਸੀ ਕਿ ਆਸ ਪਾਸ ਖੜ੍ਹੇ ਲੋਕਾਂ ਦਾ ਦਿਲ ਦਹਿਲ ਗਿਆ। ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਤੁਰਤ ਨਜ਼ਦੀਕੀ ਹਸਪਤਾਲਾਂ ਵਿਚ ਪਹੁੰਚਾਇਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਸ਼ੇਰਪੁਰ ਇੰਚਾਰਜ ਕ੍ਰਿਸ਼ਨ ਲਾਲ ਨੇ ਦਸਿਆ ਕਿ ਸਾਹਨੇਵਾਲ ਪਾਸੋਂ ਇਕ ਕੰਟੇਨਰ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ।

Accident Accident

ਜਦੋਂ ਉਹ ਡਾਬਾ ਮੋੜ ਤੋਂ ਸ਼ੇਰਪੁਰ ਚੌਕ ਲਈ ਮੁੜਨ ਲੱਗਾ ਤਾਂ ਅਚਾਨਕ ਕੰਟੇਨਰ ਦਾ ਸੰਤੁਲਨ ਵਿਗੜ ਗਿਆ ਤਾਂ ਉਹ ਅੱਗੇ ਜਾ ਰਹੀ ਮਹਿੰਦਰਾ ਜੀਪ ਨਾਲ ਟਕਰਾ ਗਿਆ ਜਿਸ ਨਾਲ ਕੰਟਨੇਰ ਚੌਕ ਵਿਚ ਖੜੇ ਸਵਾਰੀਆਂ ਵਾਲੇ ਇਕ ਆਟੋ ਉਪਰ ਢਹਿ ਪਿਆ, ਜਿਸ ਕਾਰਨ ਆਟੋ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਆਟੋ ਚਾਲਕ ਦੀ ਪਛਾਣ ਭੋਲਾ ਗੁਪਤਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਕ ਸਾਈਕਲ ਸਵਾਰ ਦੀ ਕੰਟੇਨਰ ਹੇਠਾਂ ਆਉਣ ਨਾਲ ਮੌਤ ਹੋ ਗਈ ਜਿਸ ਦੀ ਪਛਾਣ ਨਹੀਂ ਹੋ ਸਕੀ।

Ludhiana Ludhiana

ਜਦਕਿ ਇਕ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੀ ਪਛਾਣ ਅਰਜਨ ਸਿੰਘ (ਉਮਰ 40 ਸਾਲ) ਪੁੱਤਰ ਨੇਤਰ ਸਿੰਘ ਵਾਸੀ ਅਮਰਦਾਸ ਕਲੌਨੀ ਗਿਆਸਪੁਰਾ ਦੇ ਰੂਪ ਵਿਚ ਹੋਈ ਹੈ ਜਦਕਿ 4 ਵਿਅਕਤੀ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਫ਼ੈਕਟਰੀ ਵਿਚ ਕੰਮ 'ਤੇ ਜਾ ਰਹੇ ਇਕ ਵਿਅਕਤੀ ਦਾ ਕੰਟੇਨਰ ਹੇਠਾਂ ਆਉਣ ਨਾਲ ਸੱਜਾ ਪੈਰ ਫਿਸ ਗਿਆ ਹੈ ਅਤੇ ਡਾਕਟਰਾਂ ਮੁਤਾਬਕ ਉਸਦਾ ਪੈਰ ਕੱਟਣਾ ਵੀ ਪੈ ਸਕਦਾ ਹੈ ਪੀੜਤ ਦੀ ਪਛਾਣ ਕਮੇਸ਼ਵਰ ਮਿਸ਼ਰਾ ਵਜੋਂ ਹੋਈ ਹੈ। ਬਾਕੀ ਦੇ ਜ਼ਖ਼ਮੀ ਤਿੰਨ ਵਿਅਕਤੀਆਂ ਨੂੰ ਮਾਮੂਲੀ ਖਰੋਚਾਂ ਆਇਆਂ। ਪੁਲਿਸ ਨੇ ਅਣਪਛਾਤੇ ਡਰਾਈਵਰ ਵਿਰੁਧ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿਤੀ ਹੈ। 

AccidentAccident

ਹਾਦਸੇ ਤੋਂ ਕੁਝ ਦੇਰ ਬਾਅਦ ਦਿੱਲੀ-ਅੰਮ੍ਰਿਤਸਰ ਹਾਈਵੇ ਪੂਰੀ ਤਰ੍ਹਾਂ ਜਾਮ ਹੋ ਗਿਆ ਸੀ। ਇਸ ਦੌਰਾਨ ਰੋਜ਼ਾਨਾ ਦੀ ਤਰ੍ਹਾਂ ਦਿੱਲੀ ਰੋਡ ਤੋਂ ਆਉਣ ਵਾਲੀ ਸਰਹਦ-ਏ-ਭਾਰਤ ਪਾਕਿਸਤਾਨ ਵਾਲੀ ਬੱਸ ਇਸ ਜਾਮ ਵਿਚ ਫਸ ਗਈ ਜਿਸ ਨੂੰ ਵੀ ਕੱਢਣ ਲਈ ਆਸਪਾਸ ਦੇ ਥਾਣਿਆਂ ਦੀ ਸਾਰੀ ਫ਼ੋਰਸ ਲੱਗ ਗਈ। ਇਕ ਘੰਟੇ ਦੀ ਮੁਸ਼ੱਕਤ ਕਰਨ ਤੋਂ ਬਾਅਦ ਬੱਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਬੜੀ ਹੀ ਮੁਸਤੈਦੀ ਨਾਲ ਮਾਹੌਲ ਨੂੰ ਤਣਾਅ ਪੂਰਨ ਹੋਣ ਤੋਂ ਬਚਾ ਲਿਆ।  

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement