
ਕਾਰ ਤੇ ਟਰੱਕ ਦੀ ਭਿਆਨਕ ਟੱਕਰ
ਬਠਿੰਡਾ: ਆਏ ਦਿਨ ਪੰਜਾਬ ‘ਚ ਭਿਆਨਕ ਸੜਕ ਹਾਦਸਿਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਿਸ ਦੌਰਾਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਦੱਸ ਦਈਏ ਕਿ ਇਹਨਾਂ ਸੜਕ ਹਾਦਸਿਆਂ ਦਾ ਮੁਖ ਕਾਰਨ ਤੇਜ਼ ਰਫਤਾਰ ਹੈ। ਅਜਿਹਾ ਹੀ ਇੱਕ ਹੋਰ ਸੜਕੀ ਹਾਦਸਾ ਬਠਿੰਡਾ ਦੇ ਪਿੰਡ ਗੋਨਿਆਣਾ ਕੋਲ ਵਾਪਰਿਆ ਹੈ, ਜਿਸ ‘ਚ ਜ਼ੀਰਾ ਸ਼ਹਿਰ ਦੇ 2 ਨੌਜਵਾਨਾਂ ਦੀ ਮੌਤ ਹੋ ਗਈ।
Bathinda road accident, 2 killed
ਮਿਲੀ ਜਾਣਕਾਰੀ ਮੁਤਾਬਕ ਦਵਿੰਦਰ ਸ਼ਰਮਾ ਪੁੱਤਰ ਤੀਰਥ ਲਾਲ ਸ਼ਰਮਾ ਮਸੀਤ ਵਾਲੀ ਗਲੀ ਜ਼ੀਰਾ, ਸੁਖਵਿੰਦਰ ਬੇਰੀ ਪੁੱਤਰ ਸੁੱਖਾ ਐੱਫ. ਸੀ. ਆਈ. ਲੇਬਰ ਜ਼ੀਰਾ ਅਤੇ ਵਿਸ਼ਾਲ ਟੰਡਨ ਤਿੰਨੇ ਆਪਣੀ ਆਈ. ਟਵੰਟੀ ਗੱਡੀ ‘ਤੇ ਸਵਾਰ ਹੋ ਕੇ ਬਠਿੰਡਾ ਨੂੰ ਕਿਸੇ ਕੰਮ ਲਈ ਜਾ ਰਹੇ ਸਨ ਕਿ ਰਸਤੇ ‘ਚ ਗੋਨਿਆਣਾ ਨਜ਼ਦੀਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜੋ ਇੰਨੀ ਜ਼ਬਰਦਸਤ ਸੀ ਕਿ ਮੌਕੇ ‘ਤੇ ਹੀ ਦਵਿੰਦਰ ਸ਼ਰਮਾ ਅਤੇ ਸੁਖਵਿੰਦਰ ਬੇਰੀ ਦੀ ਮੌਤ ਹੋ ਗਈ।
ਤੀਸਰੇ ਸਾਥੀ ਵਿਸ਼ਾਲ ਟੰਡਨ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ‘ਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਫੈਲ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।