
ਮੁਲਜ਼ਮ ਪਤੀ ਨੇ ਆਪਣਾ ਗੁਪਤ ਅੰਗ ਵੀ ਵੱਢਿਆ
ਸਿਧਾਰਥ ਨਗਰ : ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸਿਧਾਰਥ ਨਗਰ ਦੇ ਪਥਰਾ ਖੇਤਰ ਦੇ ਕਕਰਾਪੋਖਰ ਪਿੰਡ 'ਚ ਸਨਿਚਰਵਾਰ ਤੜਕੇ ਇਕ ਨੌਜਵਾਨ ਨੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣਾ ਗੁਪਤ ਅੰਗ ਵੱਢ ਦਿੱਤਾ। ਪੁਲਿਸ ਨੇ ਨੌਜਵਾਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਪੁਲਿਸ ਨੇ ਪਤੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Husband murdered his wife due to refused to make a relationship
ਜਾਣਕਾਰੀ ਮੁਤਾਬਕ ਕਕਰਾਪੋਖਰ ਪਿੰਡ ਵਾਸੀ ਅਨਵਾਰੁਲ ਹਸਨ (22) ਦਾ ਵਿਆਹ 10 ਮਹੀਨੇ ਪਹਿਲਾਂ ਗੁਆਂਢ 'ਚ ਰਹਿਣ ਵਾਲੇ ਚਾਚਾ ਅਮੀਰੁੱਲਾਹ ਦੀ ਬੇਟੀ ਮਹਿਨਾਜ਼ (21) ਨਾਲ ਹੋਇਆ ਸੀ। ਸ਼ੁਕਰਵਾਰ ਦੀ ਰਾਤ ਪਤੀ-ਪਤਨੀ ਆਪਣੇ ਕਮਰੇ 'ਚ ਸੁੱਤੇ ਪਏ ਸਨ। ਜਿਹੜੇ ਮਕਾਨ 'ਚ ਦੋਵੇਂ ਰਹਿ ਰਹੇ ਸਨ, ਉਹ ਕੁਝ ਦਿਨ ਪਹਿਲਾਂ ਹੀ ਬਣਿਆ ਸੀ। ਪਰਵਾਰ ਦੇ ਬਾਕੀ ਮੈਂਬਰ ਪੁਰਾਣੇ ਮਕਾਨ 'ਚ ਸੌ ਰਹੇ ਸਨ। ਸਨਿਚਰਵਾਰ ਸਵੇਰੇ 5 ਵਜੇ ਜਦੋਂ ਮਹਿਨਾਜ਼ ਦੀ ਮਾਂ ਨਵੇਂ ਮਕਾਨ ਵੱਲ ਗਈ ਤਾਂ ਉਸ ਨੇ ਵੇਖਿਆ ਕਿ ਦਰਵਾਜ਼ਾ ਖੁਲ੍ਹਿਆ ਪਿਆ ਸੀ। ਕਮਰੇ 'ਚ ਉਸ ਦੀ ਬੇਟੀ ਮਰੀ ਪਈ ਸੀ ਅਤੇ ਜਵਾਈ ਖ਼ੂਨ ਨਾਲ ਲੱਥ-ਪੱਥ ਪਿਆ ਸੀ। ਉਸ ਨੇ ਸ਼ੋਰ ਮਚਾਇਆ ਤਾਂ ਆਸਪਾਸ ਦੇ ਲੋਕ ਇਕੱਤਰ ਹੋ ਗਏ।
Husband murdered his wife due to refused to make a relationship
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪੁੱਜੀ। ਪੁਲਿਸ ਨੇ ਔਰਤ ਨੂੰ ਪੋਸਟਮਾਰਟਮ ਲਈ ਭੇਜਿਆ ਅਤੇ ਜ਼ਖ਼ਮੀ ਪਤਨੀ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ। ਮ੍ਰਿਤਕਾ ਦੀ ਮਾਂ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਪਤੀ-ਪਤਨੀ ਵਿਚਕਾਰ ਲੜਾਈ-ਝਗੜਾ ਚੱਲਦਾ ਰਹਿੰਦਾ ਸੀ। ਉਸ ਨੇ ਦੋਸ਼ ਲਗਾਇਆ ਕਿ ਅਨਵਾਰੁਲ ਦਾਜ ਲਈ ਉਸ ਦੀ ਬੇਟੀ ਨੂੰ ਪ੍ਰੇਸ਼ਾਨ ਕਰਦਾ ਸੀ।
Husband murdered his wife due to refused to make a relationship
ਉਧਰ ਪੱਤਰਕਾਰਾਂ ਨੂੰ ਅਨਵਾਰੁਲ ਨੇ ਕਿਹਾ, "ਜਦੋਂ ਮੇਰੀ ਪਤਨੀ ਨੇ ਸਰੀਰਕ ਸਬੰਧ ਬਣਾਉਣ ਤੋਂ ਮਨਾ ਕਰ ਦਿੱਤਾ ਤਾਂ ਮੈਂ ਗੁੱਸੇ 'ਚ ਉਸ ਦੀ ਹੱਤਿਆ ਕਰ ਦਿੱਤੀ। ਮੈਂ ਆਪਣਾ ਗੁਪਤ ਅੰਗ ਵੀ ਵੱਢ ਦਿੱਤਾ।"