ਅੱਜ ਹੋਵੇਗਾ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਸਸਕਾਰ, ਬੀਤੀ ਰਾਤ ਹੋਇਆ ਸੀ ਦੇਹਾਂਤ 
Published : Jul 19, 2022, 8:31 am IST
Updated : Jul 19, 2022, 8:31 am IST
SHARE ARTICLE
Bhupinder Singh
Bhupinder Singh

ਉਹਨਾਂ ਕਿਹਾ ਸੀ ਕਿ ਘਰ ਵਿਚ ਇੰਨਾ ਸੰਗੀਤ ਸੀ ਕਿ ਮੈਨੂੰ ਡਰ ਸੀ ਕਿ ਮੈਂ ਵੱਖਰਾ ਕੀ ਕਰ ਸਕਾਂਗਾ ਅਤੇ ਮੈਨੂੰ ਇੱਜ਼ਤ ਨਹੀਂ ਮਿਲੇਗੀ।

 

ਅੰਮ੍ਰਿਤਸਰ - ਪ੍ਰਸਿੱਧ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਭੁਪਿੰਦਰ ਦੀ ਪਤਨੀ ਮਿਤਾਲੀ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ। ਉਹਨਾਂ ਨੂੰ ਪੇਟ ਦੀ ਬੀਮਾਰੀ ਸੀ। ਗਾਇਕੀ ਦੀ ਦੁਨੀਆਂ ਵਿਚ ਆਪਣਾ ਵਖਰਾ ਸਥਾਨ ਰੱਖਣ ਵਾਲੇ ਭੁਪਿੰਦਰ ਸਿੰਘ ਅਸਲ ਵਿਚ ਗਾਇਕ ਨਹੀਂ ਬਣਨਾ ਚਾਹੁੰਦੇ ਸੀ। ਉਨ੍ਹਾਂ ਨੇ 2016 'ਚ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਸੀ ਕਿ ਘਰ ਵਿਚ ਇੰਨਾ ਸੰਗੀਤ ਸੀ ਕਿ ਮੈਨੂੰ ਡਰ ਸੀ ਕਿ ਮੈਂ ਵੱਖਰਾ ਕੀ ਕਰ ਸਕਾਂਗਾ ਅਤੇ ਮੈਨੂੰ ਇੱਜ਼ਤ ਨਹੀਂ ਮਿਲੇਗੀ।

Bhupinder Singh Bhupinder Singh

ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ- 'ਮੇਰੇ ਘਰ 'ਚ ਇੰਨਾ ਜ਼ਿਆਦਾ ਮਿਊਜ਼ਿਕ ਸੀ ਕਿ ਮੈਂ ਕਦੇ ਵੀ ਸੰਗੀਤ ਨਾਲ ਜੁੜਨਾ ਨਹੀਂ ਚਾਹੁੰਦਾ ਸੀ। ਮੇਰੇ ਪਿਤਾ ਨੱਥਾ ਸਿੰਘ ਅੰਮ੍ਰਿਤਸਰ ਵਿਚ ਸੰਗੀਤ ਦੇ ਪ੍ਰੋਫੈਸਰ ਸਨ। ਮੇਰਾ ਵੱਡਾ ਭਰਾ ਛੋਟੀ ਉਮਰ ਤੋਂ ਹੀ ਸਾਜ਼ ਵਜਾਉਂਦਾ ਸੀ। ਮੈਨੂੰ ਲੱਗਦਾ ਸੀ ਕਿ ਜੇ ਮੈਂ ਸੰਗੀਤ ਨਾਲ ਜੁੜ ਗਿਆ ਤਾਂ ਮੈਨੂੰ ਕਦੇ ਸਨਮਾਨ ਨਹੀਂ ਮਿਲੇਗਾ।

Bhupinder Singh Bhupinder Singh

ਉਹਨਾਂ ਨੇ ਅੱਗੇ ਕਿਹਾ- 'ਇਸੇ ਕਰ ਕੇ ਮੈਂ ਸੰਗੀਤ ਵਿਚ ਕਰੀਅਰ ਨਹੀਂ ਬਣਾਉਣਾ ਚਾਹੁੰਦਾ ਸੀ। ਇੱਕ ਸਮਾਂ ਅਜਿਹਾ ਆਇਆ ਕਿ ਮੈਂ ਗਾਉਣਾ ਛੱਡ ਦਿੱਤਾ। ਇਸ ਤੋਂ ਬਾਅਦ ਮੈਂ ਹਵਾਈਅਨ ਗਿਟਾਰ ਸਿੱਖਣਾ ਸ਼ੁਰੂ ਕੀਤਾ ਅਤੇ ਇਸ ਵਿਚ ਬਹੁਤ ਔਖੇ ਗੀਤ ਵਜਾਉਣੇ ਸ਼ੁਰੂ ਕਰ ਦਿੱਤੇ। ਇਸ ਵਿਚ ਮੈਂ ਸ਼ਾਸਤਰੀ ਸੰਗੀਤ ਵੀ ਵਜਾਉਣਾ ਸ਼ੁਰੂ ਕਰ ਦਿੱਤਾ। ਗਿਟਾਰ ਵਜਾਉਂਦੇ ਸਮੇਂ, ਸੰਗੀਤ ਵਿਚ ਮੇਰੀ ਦਿਲਚਸਪੀ ਇਕ ਵਾਰ ਫਿਰ ਤੋਂ ਜਾਗ ਪਈ ਅਤੇ ਮੈਂ ਦੁਬਾਰਾ ਗਾਉਣਾ ਸ਼ੁਰੂ ਕਰ ਦਿੱਤਾ। ਗਿਟਾਰ ਮੈਨੂੰ ਗਾਇਕੀ ਵੱਲ ਵਾਪਸ ਲੈ ਆਇਆ।

Bhupinder Singh Bhupinder Singh

ਭੁਪਿੰਦਰ ਸਿੰਘ ਦੇ ਗਾਇਕ ਵਜੋਂ ਮਸ਼ਹੂਰ ਗੀਤ
ਆਨੇ ਸੇ ਉਸਕੇ ਆਏ ਬਹਾਰ, ਫਿਲਮ - ਜੀਨੇ ਕੀ ਰਾਹ (1996)
ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਅੱਜ ਬੀ ਹੈ, ਫਿਲਮ - ਐਤਬਾਰ (1985)
ਥੋੜ੍ਹੀ ਜ਼ਮਾਨ ਥੋੜ੍ਹਾ ਆਸਮਾਨ, ਫਿਲਮ- ਸਿਤਾਰਾ (1980)
ਬੀਤੀ ਨਾ ਬਿਤਾਈ ਰੈਨਾ, ਫਿਲਮ - ਪਰਿਚੈ (1972)
ਦਿਲ ਢੂੰਡਤਾ ਹੈ, ਫਿਲਮ - ਮੌਸਮ (1975)
ਨਾਮ ਗੁਮ ਜਾਏਗਾ, ਫਿਲਮ - ਕਿਨਾਰਾ (1977)
ਏਕ ਅਕੇਲਾ ਇਸ ਸ਼ਹਿਰ ਮੇ, ਫਿਲਮ - ਘਰੌਂਡਾ (1977)
ਹਜ਼ੂਰ, ਇਸ ਕਦਰ ਭੀ ਨਾ ਇਤਨਾ ਕਰ ਚਲੇ, ਫਿਲਮ - ਮਾਸੂਮ (1983)
ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ, ਫਿਲਮ - ਬਾਜ਼ਾਰ (1982)
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਫਿਲਮ - ਅਹਿਸਤਾ ਅਹਿਸਤਾ (1981)

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Jan 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM
Advertisement