
ਤਬਾਹੀ ਦੌਰਾਨ ਵੀ ਲੋਕ ਕਰ ਰਹੇ ਨੇ ‘ਮੌਤ’ ਨਾਲ ਮਜ਼ਾਕ
ਪੰਜਾਬ: ਲਗਾਤਾਰ ਪੈ ਰਹੇ ਮੀਂਹ ਨੇ ਜਿਥੇ ਪੰਜਾਬ ਚ ਤਬਾਹੀ ਮਚਾਈ ਹੋਈ ਹੈ ਉਥੇ ਹੀ ਬਾਹਰੀ ਸੂਬੀਆਂ ਚ ਲੋਕਾਂ ਨੂੰ ਘਰ ਤੋਂ ਬੇਘਰ ਕਰ ਦਿੱਤਾ ਤੇ ਨਹਿਰਾਂ ਦਰਿਆਵਾਂ ਦਾ ਪਾਣੀ ਵੀ ਬੜੀ ਤੇਜ਼ੀ ਨਾਲ ਵਹਿ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਕੰਬ ਜਾਏਗਾ ਪਰ ਸੋਸ਼ਲ ਮੀਡੀਆ ਉੱਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਲੋਕ ਮੌਤ ਨੂੰ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ।
Video Viral
ਇਹ ਦਿਲ ਕਬਾਊ ਤਸਵੀਰਾਂ ਦੇਖ ਹਰ ਇਕ ਵਿਅਕਤੀ ਘਬਰਾ ਜਾਏਗਾ ਪਰ ਇਹ ਸ਼ਖਸ਼ ਬਿਨ੍ਹਾਂ ਡਰ ਤੋਂ ਅੱਗੇ ਵਧਦਾ ਜਾ ਰਿਹਾ ਹੈ ਤੇ ਪਿਛੇ ਪਿਛੇ ਕੁਝ ਲੋਕ ਇਸ ਦੀ ਵੀਡੀਓ ਬਣਾ ਰਹੇ ਹਨ। ਪਰ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਤਾਂ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਟ ਕੀਤੇ ਜਾਣ ਲੱਗੇ। ਦੱਸ ਦਈਏ ਹੜ੍ਹ ਆਉਂਣ ਨਾਲ ਦੇਸ਼ ਵਿਚ ਅਨੇਕਾਂ ਲੋਕਾਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਚ ਲੋਕ ਘਰ ਤੋਂ ਬੇਘਰ ਹੋ ਗਏ ਪਰ ਇਹ ਵਿਅਕਤੀ ਆਪਣੀ ਕਿਮਤੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਖੁਦ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ ਜੇਕਰ ਥੋੜੀ ਜਿਹੀ ਵੀ ਅਣਗਹਿਲੀ ਇਸ ਸਮੇਂ ਹੋ ਜਾਂਦੀ ਤਾਂ ਵਿਅਕਤੀ ਪਾਣੀ ਵਿਚ ਵਹਿ ਜਾਂਦਾ।
ਲੋਕਾਂ ਨੂੰ ਅਜਿਹੀਆ ਹਰਕਤਾਂ ਕਰਨ ਤੋਂ ਗੁਰੇਜ ਕਰਨਾ ਚਾਹਿੰਦਾ ਹੈ। ਦਸ ਦਈਏ ਕਿ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਵਿਚ ਵੀ ਲਗਾਤਾਰ ਬਾਰਿਸ਼ ਹੋਈ ਹੈ ਜਿਸ ਨਾਲ ਸਾਰੇ ਪਾਸੇ ਪਾਣੀ ਹੀ ਪਾਣੀ ਹੋਇਆ ਪਿਆ ਹੈ। ਲੋਕਾਂ ਨੂੰ ਅਪਣੇ ਘਰ ਤਕ ਛੱਡਣੇ ਪੈ ਰਹੇ ਹਨ। ਬਹੁਤ ਸਾਰੇ ਲੋਕਾਂ ਦੀ ਬਾਰਿਸ਼ ਕਾਰਨ ਮੌਤ ਵੀ ਹੋ ਚੁੱਕੀ ਹੈ ਅਤੇ ਲੋਕ ਬੇਘਰ ਵੀ ਹੋ ਚੁੱਕੇ ਹਨ। ਪਰ ਇਸ ਦੇ ਚਲਦੇ ਕੁੱਝ ਲੋਕ ਅਜਿਹੇ ਵੀ ਹਨ ਜੋ ਮੌਤ ਨੂੰ ਮਾਸੀ ਕਹਿ ਰਹੇ ਹਨ। ਉਹਨਾਂ ਨੂੰ ਅਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।