ਤੇਰਾ-ਤੇਰਾ ਵਾਲੇ ਇਸ ਹਸਪਤਾਲ ਵਿੱਚ ਮਿਲਦੀ ਹੈ 13 ਰੁਪਏ ਦੀ ਹਰ ਦਵਾਈ
Published : Aug 19, 2020, 1:42 pm IST
Updated : Aug 19, 2020, 1:42 pm IST
SHARE ARTICLE
Chandigarh Tera Tera Hospital Medicine Medicine Rs 13 Each
Chandigarh Tera Tera Hospital Medicine Medicine Rs 13 Each

ਪਰ ਉਹਨਾਂ ਨੇ ਬਿਨਾਂ ਕਿਸੇ ਤੋਂ ਡਰੇ ਅਪਣੀ...

ਚੰਡੀਗੜ੍ਹ: ਲੁਧਿਆਣਾ ਵਿਚ ਗੁਰੂ ਨਾਨਕ ਮੋਦੀਖਾਨਾ ਖੋਲ੍ਹਿਆ ਗਿਆ ਸੀ ਜੋ ਕਿ ਹੁਣ ਤਕ ਪੂਰੀ ਤਰ੍ਹਾਂ ਵਿਵਾਦਾਂ ਵਿਚ ਘਿਰਿਆ ਹੋਇਆ ਹੈ।  ਮੋਦੀਖਾਨੇ ਦੇ ਸੇਵਾਦਾਰ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਵਾਈਆਂ ਦੇ ਅਸਲ ਰੇਟਾਂ ਅਤੇ ਬਜ਼ਾਰ ਦੇ ਰੇਟਾਂ ਬਾਰੇ ਜਾਣੂ ਕਰਵਾਇਆ ਗਿਆ ਸੀ। ਉਹਨਾਂ ਨੂੰ ਕਈ ਮੈਡੀਕਲ ਦੁਕਾਨਦਾਰਾਂ ਤੇ ਕੰਪਨੀਆਂ ਦੇ ਮਾਲਕਾਂ ਨੇ ਟਿੱਪਣੀਆਂ ਵੀ ਕੀਤੀਆਂ ਸਨ।

Harjit Singh SabarwalHarjit Singh Sabarwal

ਪਰ ਉਹਨਾਂ ਨੇ ਬਿਨਾਂ ਕਿਸੇ ਤੋਂ ਡਰੇ ਅਪਣੀ ਸੇਵਾ ਜਾਰੀ ਰੱਖੇ। ਹੁਣ ਉਹਨਾਂ ਦੇ ਇਸ ਚੰਗੇ ਕਰਮ ਨੂੰ ਦੇਖਦੇ ਹੋਏ ਹੋਰਨਾਂ ਕਈ ਲੋਕਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ। ਚੰਡੀਗੜ੍ਹ ਦੇ 45 ਸੈਕਟਰ ਵਿਚ ‘ਤੇਰਾ ਹੀ ਤੇਰਾ ਮਿਸ਼ਨ ਹਸਪਤਾਲ’ ਖੋਲ੍ਹਿਆ ਗਿਆ ਹੈ। ਇਸ ਵਿਚ ਕਈ ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ ਜੋ ਕਿ ਬਹੁਤ ਹੀ ਘਟ ਰੇਟ ਤੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਦਵਾਈਆਂ ਵੀ ਬਹੁਤ ਹੀ ਸਸਤੀ ਕੀਮਤ ਤੇ ਉਪਲੱਬਧ ਕਰਵਾਈਆਂ ਜਾਂਦੀਆਂ ਹਨ।

MedicineMedicine

ਮੁੱਖ ਸੇਵਾਦਾਰ ਹਰਜੀਤ ਸਿੰਘ ਸਬਰਵਾਲ ਨਾਲ ਸਪੋਕਸਮੈਨ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਹਰਜੀਤ ਸਿੰਘ ਸਬਰਵਾਲ ਨੇ ਦਸਿਆ ਕਿ ਉਹਨਾਂ ਨੇ ਇਕ ਅੱਖਾਂ ਦਾ ਹਸਪਤਾਲ ਖੋਲ੍ਹਿਆ ਹੋਇਆ ਹੈ ਜਿੱਥੇ ਕਿ ਅੱਖਾਂ ਨਾਲ ਸਬੰਧਿਤ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਅੱਖਾਂ ਦਾ ਇਲਾਜ ਬਿਲਕੁੱਲ ਮੁਫ਼ਤ ਹੈ ਤੇ ਮਰੀਜ਼ਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ।

Customer Customer

ਉੱਥੇ ਆਉਣ ਵਾਲੇ ਮਰੀਜ਼ਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਉਹਨਾਂ ਦੇ ਆਉਣ-ਜਾਣ ਦੇ ਕਰਾਏ ਦਾ ਵੀ ਪੂਰਾ ਪ੍ਰਬੰਧ ਹੈ। ‘ਤੇਰਾ ਹੀ ਤੇਰਾ ਮਿਸ਼ਨ ਹਸਪਤਾਲ’ ਹਸਪਤਾਲ ਵਿਚ 7 ਮਾਹਰ ਡਾਕਟਰ ਸੇਵਾ ਵਿਚ ਲਗਾਏ ਗਏ ਹਨ ਜੋ ਕਿ ਹਰ ਟੈਸਟ ਤੇ ਇਲਾਜ ਬਿਲਕੁੱਲ ਮੁਫ਼ਤ ਕਰਦੇ ਹਨ। ਇਸ ਹਸਪਤਾਲ ਵਿਚ ਅਲਟ੍ਰਾਸਾਊਂਡ 113 ਰੁਪਏ, ਐਮਆਰਆਈ 1313 ਰੁਪਏ, ਸਿਟੀਸਕੈਨ ਅਤੇ ਹੋਰ ਕਈ ਟੈਸਟ ਕੀਤੇ ਜਾਂਦੇ ਹਨ। ਡਾਕਟਰਾਂ ਵੱਲੋਂ ਜਿਹੜੀ ਵੀ ਦਵਾਈ ਲਿਖੀ ਜਾਂਦੀ ਹੈ ਉਹ ਹਸਪਤਾਲ ਦੇ ਅੰਦਰੋਂ ਹੀ 13 ਰੁਪਏ ਵਿਚ ਮਿਲ ਜਾਂਦੀ ਹੈ।

Customer Customer

ਹਰਜੀਤ ਸਿੰਘ ਨਾਲ ਜਿਹੜੇ ਡਾਕਟਰ ਤੇ ਹੋਰ ਸਟਾਫ ਕੰਮ ਕਰ ਰਹੇ ਹਨ ਉਹ ਸੇਵਾ  ਤੇ ਨਹੀਂ ਹਨ ਬਲਕਿ ਉਹਨਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ। ਜੇ ਸਕੈਨਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਸਵੇਰੇ 7.30 ਤੋਂ ਹੋ ਜਾਂਦੀ ਹੈ ਜਿਸ ਵਿਚ ਲੈਬ ਦੀ ਸਕੈਨਿੰਗ, ਈਕੋ, ਐਮਆਰਆਈ, ਸਿਟੀਸਕੈਨਿੰਗ, ਐਕਸਰੇ ਹੁੰਦੇ ਹਨ। ਓਪੀਡੀ ਸਵੇਰੇ ਸਾਢੇ 9 ਵਜੇ ਸ਼ੁਰੂ ਹੁੰਦੀ ਹੈ। 3 ਡਾਕਟਰ ਸਵੇਰੇ ਸਾਢੇ 9 ਵਜੇ ਤੋਂ 2 ਵਜੇ ਤਕ ਤੇ 4 ਡਾਕਟਰ 3 ਤੋਂ 6 ਵਜੇ ਤਕ ਡਿਊਟੀ ਨਿਭਾਉਂਦੇ ਹਨ।

Customer Customer

ਇਸ ਹਸਪਤਾਲ ਵਿਚ 90 ਪ੍ਰਤੀਸ਼ਤ ਦਵਾਈਆਂ ਐਥੀਕਲ ਹਨ ਜੋ ਕਿ ਪੂਰਨ ਤੌਰ ਤੇ ਬ੍ਰੈਂਡਡ ਹਨ। ਉਹਨਾਂ ਅੱਗੇ ਦਸਿਆ ਕਿ 3 ਮਹੀਨਿਆਂ ਤਕ ਸਰਜਰੀ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਦਾ ਖਰਚ ਸਰਕਾਰੀ ਹਸਪਤਾਲਾਂ ਤੋਂ ਵੀ ਘਟ ਹੋਵੇਗਾ।

ਉੱਥੇ ਹੀ ਜਦੋਂ ਗਾਹਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਗਾਹਕਾਂ ਨੇ ਵੀ ਇਸ ਉਪਰਾਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ, ਉਹਨਾਂ ਕਿਹਾ ਕਿ ਇਸ ਨਾਲ ਗਰੀਬਾਂ ਦੀ ਇਲਾਜ ਸੰਭਵ ਹੋ ਜਾਵੇਗਾ ਤੇ ਉਹਨਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ। ਸੋ ਲੋੜ ਹੈ ਇਸ ਸਮੇਂ ਅਜਿਹੇ ਹੋਰ ਹਸਪਤਾਲ ਖੋਲ੍ਹੇ ਜਾਣ ਤਾਂ ਪੰਜਾਬ ਦੇ ਜੋ ਜਿਹੜੇ ਲੋਕ ਬਿਮਾਰੀਆਂ ਨਾਲ ਜੂਝ ਰਹੇ ਹਨ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਪੰਜਾਬ ਦੀ ਤੰਦਰੁਸਤੀ ਬਹਾਲ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement