
8 ਸਾਲ 'ਚ BJP ਨੇ ਬਹੁਤ ਰੇਡਾਂ ਕਰਵਾਈਆਂ ਪਰ ਕੁਝ ਨਹੀਂ ਮਿਲਿਆ - ਰਾਘਵ ਚੱਢਾ
ਚੰਡੀਗੜ੍ਹ: ਦਿੱਲੀ ਵਿੱਚ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ।
photo
ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਨੇ ਪਹਿਲੇ ਪੰਨੇ 'ਤੇ ਉਨ੍ਹਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉਨ੍ਹਾਂ ਦੇ ਘਰ ਸੀ.ਬੀ.ਆਈ. ਭੇਜ ਦਿਤੀ, ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ?
Raghav Chadha
ਇਸ ਤੋਂ ਇਲਾਵਾ ਰਾਘਵ ਚੱਢਾ ਨੇ ਵੀ ਇਸ ਬਾਰੇ ਟਵੀਟ ਕਰਦਿਆਂ ਲਿਖਿਆ ਹੈ ਕਿ ਇਸ ਤਰ੍ਹਾਂ ਦੀ ਜਾਂਚ ਅਤੇ ਰੇਡ ਪਹਿਲਾਂ ਵੀ ਬਹੁਤ ਵਾਰ ਹੋ ਚੁੱਕੀ ਹੈ ਅਤੇ ਹੁਣ ਵਿਚ ਭਾਜਪਾ ਵਲੋਂ ਰੇਡ ਕਰਵਾਈ ਗਈ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ''ਸਿੱਖਿਆ ਕ੍ਰਾਂਤੀ ਦੇ ਨਾਇਕ ਮਨੀਸ਼ ਸਿਸੋਦੀਆ ਦੇ ਘਰ ਭਾਜਪਾ ਦੀ CBI ਨੇ ਰੇਡ ਕੀਤੀ ਹੈ। 8 ਸਾਲ 'ਚ ਉਨ੍ਹਾਂ ਬਹੁਤ ਰੇਡਾਂ ਕਰਵਾਈਆਂ ਪਰ ਕੁਝ ਨਹੀਂ ਮਿਲਿਆ, ਅੱਗੇ ਵੀ ਕਰਵਾਉਂਦੇ ਰਹੋ ਅਸੀਂ ਪੂਰਾ ਸਹਿਯੋਗ ਕਰਾਂਗੇ।