
ਕੇਂਦਰੀ ਗ੍ਰਹਿ ਮੰਤਰਾਲਾ ਰਾਹਤ ਦੇਵੇਗਾ ਤਾਂ ਸੋਧੇ ਨਿਯਮ ਲਾਗੂ ਕਰਾਂਗੇ : ਪਰਿੰਦਾ
ਚੰਡੀਗੜ੍ਹ(ਸਰਬਜੀਤ ਢਿੱਲੋ) : ਸਿਟੀ ਟ੍ਰੈਫ਼ਿਕ ਪੁਲਿਸ ਵਲੋਂ ਸਿੱਖ ਔਰਤਾਂ ਦੇ ਨਵੇਂ ਫ਼ੈਸਲੇ ਅਧੀਨ ਉਦੋਂ ਤਕ ਦੋਪਹੀਆ ਵਾਹਨ ਚਲਾਉਂਦਿਆਂ (ਅੰਮ੍ਰਿਤਧਾਰੀ ਔਰਤਾਂ ਛੱਡ ਕੇ) ਚਲਾਨ ਬਿਨਾਂ ਹੈਲਮਟ ਹੁੰਦੇ ਰਹਿਣਗੇ ਜਦੋਂ ਤਕ ਕੇਂਦਰੀ ਗ੍ਰਹਿ ਮੰਤਰਾਲਾ ਇਸ ਲਈ ਨਵੇਂ ਸਿਰਿਉਂ ਛੋਟ ਨਹੀਂ ਦੇ ਦਿੰਦਾ। ਇਹ ਵਿਚਾਰ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰਿੰਦਾ ਆਈ.ਏ.ਐਸ. ਵਲੋਂ ਸ੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਬੁਟੇਰਲਾ ਸਮੇਤ ਸਲਾਹਕਾਰ ਨੂੰ ਮਿਲਣ ਗਏ ਇਕ ਸਾਂਝੇ ਵਫ਼ਦ ਨੂੰ ਆਖੇ।
Sikh women in Chandigarh are not exempted from helmets
ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਭਾਈ ਹਰਦੀਪ ਸਿੰਘ ਜਿਹੜੇ ਨਗਰ ਨਿਗਮ 'ਚ ਚੁਣੇ ਹੋਏ ਕੌਂਸਲਰ ਹੋਣ ਸਦਕਾ ਐਤਕੀਂ ਸੀਨੀਅਰ ਡਿਪਟੀ ਮੇਅਰ ਵੀ ਬਣੇ ਹਨ। ਉਨ੍ਹਾਂ ਵਲੋਂ ਪਾਰਟੀ ਦੇ ਆਧਾਰ 'ਤੇ ਇਕ ਮੈਮੋਰੰਡਮ ਵੀ ਸਲਾਹਕਾਰ ਨੂੰ ਸੌਂਪਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਸਿੱਖ ਔਰਤਾਂ ਨੂੰ ਪਹਿਲਾਂ ਵਾਂਗ ਹੀ ਸਿਰਾਂ 'ਤੇ ਲੋਹ ਟੋਪ ਪਾਉਣ (ਹੈਲਮਟ) ਤੋਂ ਛੋਟ ਦੇਣ ਦੀ (ਨਿਯਮ 'ਚ ਸੋਧ ਕਰਕੇ) ਮੰਗ ਦੁਹਰਾਈ ਸੀ ਪ੍ਰੰਤੂ ਪ੍ਰਸ਼ਾਸਨ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ।
Sikh women in Chandigarh are not exempted from helmets
ਸ੍ਰੀ ਪਰਿੰਦਾ ਵਲੋਂ ਵਫ਼ਦ ਨੂੰ ਭਰੋਸਾ ਦਿਤਾ ਕਿ ਉਹ ਇਸ ਸਬੰਧੀ ਕੇਂਦਰ ਸਰਕਾਰ ਕੋਲ ਸਿੱਖਾਂ ਦਾ ਮੰਗ ਪੱਤਰ ਭੇਜ ਦੇਣਗੇ। ਉਪਰੋਂ ਜਵਾਬ ਮਿਲਣ ਬਾਅਦ ਹੀ ਛੋਟ ਦਿਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ 2019 'ਚ ਮੋਟਰ ਵਹੀਕਲ ਐਕਟ 'ਚ ਸੋਧ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ 'ਤੇ ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਦੇ ਨਾਲ ਨਾਲ ਸਮੁੱਚੀਆਂ ਔਰਤਾਂ ਤੇ ਬਾਲਗ ਲੜਕੀਆਂ ਨੂੰ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ।
ਦਸਣਾ ਬਣਦਾ ਹੈ ਕਿ 1 ਸਤੰਬਰ 2019 ਤੋਂ ਨਵੇਂ ਨੋਟੀਫ਼ਿਕੇਸ਼ਨ ਰਾਹੀਂ ਟ੍ਰੈਫ਼ਿਕ ਪੁਲਿਸ ਨਿਯਮਾਂ 'ਚ ਸੋਧ ਕਰਕੇ ਸਿਟੀ ਵਲੋਂ ਭਾਰੀ ਪੈਨਲਟੀਆਂ ਲਾਉਣ ਲੱਗੀ ਹੈ।