
ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਪਿੰਡਾਂ ਦੀਆਂ ਇਕਾਈਆਂ ਦੀ ਕੀਤੀ ਚੋਣ
ਮਾਣੂਕੇ, 18 ਸਤੰਬਰ (ਕੇ ਜੱਟਪੁਰੀ): ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਜਗਰਾਉ ਦੇ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ ਅਤੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਅੱਜ ਪਿੰਡ ਭੰਮੀਪੁਰਾ ਕਲਾਂ ਅਤੇ ਰਸੂਲਪੁਰ (ਮੱਲ੍ਹਾ) ਦੀਆਂ ਇਕਾਈਆਂ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ |
ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਪਿੰਡ ਭੰਮੀਪੁਰਾ ਕਲਾਂ ਵਿਚ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਦਵਿੰਦਰ ਸਿੰਘ, ਸਕੱਤਰ ਮਾਸਟਰ ਮਨਦੀਪ ਸਿੰਘ, ਸਹਾਇਕ ਸਕੱਤਰ ਗੁਰਜੀਤ ਸਿੰਘ, ਖਜਾਨਚੀ ਬੂਟਾ ਸਿੰਘ, ਸਹਾਇਕ ਖਜਾਨਚੀ ਮਨਜਿੰਦਰ ਸਿੰਘ, ਪ੍ਰੈਸ ਸਕੱਤਰ ਨਿਰਭੈ ਸਿੰਘ, ਕਾਰਜਕਾਰੀ ਕਮੇਟੀ ਵਿਚ ਸਰੂਪ ਸਿੰਘ, ਤਰਲੋਕ ਸਿੰਘ, ਪ੍ਰਸੋਤਮ ਸਿੰਘ, ਤਰਸੇਮ ਸਿੰਘ, ਮੋਹਣ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਗੁਰਸੇਵਕ ਸਿੰਘ, ਆਤਮਾ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਪਾਲ ਸਿੰਘ ਨੰਬੜਦਾਰ, ਪਿੰਡ ਰਸੂਲਪੁਰ ਦਾ ਸਰਪ੍ਰਸਤ ਸਰਗੁਣ ਸਿੰਘ, ਪ੍ਰਧਾਨ ਸਤਿੰਦਰਪਾਲ ਸਿੰਘ ਸੀਬਾ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਸਾਧੂ ਸਿੰਘ, ਸਹਾਇਕ ਸਕੱਤਰ ਵਰਿੰਦਰ ਸਿੰਘ, ਖਜਾਨਚੀ ਅਜਮੇਰ ਸਿੰਘ, ਕਾਰਜਕਾਰੀ ਕਮੇਟੀ ਸੇਵਕ ਸਿੰਘ, ਜਸਮੇਲ ਸਿੰਘ, ਰੁਪਿੰਦਰ ਸਿੰਘ, ਦਰਸਨ ਸਿੰਘ, ਮਨਜੀਤ ਸਿੰਘ, ਸੁਖਜਿੰਦਰ ਸਿੰਘ, ਜਸਪਾਲ ਸਿੰਘ, ਪ੍ਰਲਾਦ ਸਿੰਘ, ਸਵਰਨ ਸਿੰਘ, ਅੰਗਰੇਜ ਸਿੰਘ ਨੂੰ ਮੈਬਰ ਨਿਯੁਕਤ ਕੀਤਾ ਗਿਆ |