Jalandhar News : ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ’ਚ ਪੰਜ ਪਿੰਡਾਂ ਦੇ ਪੰਚ ਤੇ ਸਰਪੰਚ ਈਡੀ ਅੱਗੇ ਹੋਏ ਪੇਸ਼ 

By : BALJINDERK

Published : Sep 19, 2024, 12:11 pm IST
Updated : Sep 19, 2024, 12:11 pm IST
SHARE ARTICLE
Enforcement Directorate
Enforcement Directorate

Jalandhar News : ਇਸ ਮਾਮਲੇ ਵਿਚ ਦੋਸ਼ੀਆਂ ਨੂੰ ਹੋਏ ਸੀ ਸੰਮਨ ਜਾਰੀ

Jalandhar News : ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ਵਿਚ ਪੰਜ ਪਿੰਡਾਂ ਦੇ ਆਰੋਪੀ ਪੰਚ ਤੇ ਸਰਪੰਚ  ਕੱਲ ਈਡੀ ਦੇ ਸਾਹਮਣੇ ਜਲੰਧਰ ਵਿਖੇ ਪੇਸ਼ ਹੋਏ। ਦੱਸ ਦਈਏ ਕਿ 2020 ਦਾ ਇੱਕ ਪ੍ਰੋਜੈਕਟ ਜਿਸ ਵਿਚ ਰਾਜਪੁਰਾ ਦੇ ਪੰਜ ਪਿੰਡ ਪਵਰਾ, ਤਖਤੂ ਮਾਜਰਾ ਆਕੜੀ, ਸਿਹਰਾ ਅਤੇ ਸੇਹਰੀ ਦੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਅਤੇ ਇਸ ਦੇ ਬਦਲੇ ਜੋ ਫੰਡ ਦਿੱਤੇ ਗਏ ਸਨ ਉਹਨਾਂ ’ਚ ਹੋਏ 44 ਕਰੋੜ ਰੁਪਏ ਦੇ ਘਟਾਲੇ ਨੂੰ ਲੈ ਕੇ ਵਿਜੀਲੈਂਸ ਪਟਿਆਲਾ ਵਿਖੇ ਜਸਵਿੰਦਰ ਸਿੰਘ ਆਕੜੀ ਦੇ ਦੁਆਰਾ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਜਿਸ ਦੇ ਆਧਾਰ ’ਤੇ ਉੱਪਰ ਤਕਰੀਬਨ 70 ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਹੋਇਆ ਸੀ। ਜਿਨਾਂ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦੇ ਪੁੱਤਰ ਜੋਲੀ ਜਲਾਲਪੁਰ ਦਾ ਨਾਮ ਵੀ ਨਾਮਜ਼ਦ ਕੀਤਾ ਗਿਆ ਸੀ।

ਇਹ ਵੀ ਪੜੋ :Delhi News : ਏਸ਼ਿਆਈ ਖੇਡਾਂ ਦੀ ਤਗਮਾ ਜੇਤੂ ਕਿਰਨ ਬਾਲਿਆਨ ਡੋਪ ਟੈਸਟ ਵਿਚੋਂ ਹੋਈ ਫੇਲ੍ਹ

ਇਸ ਮਾਮਲੇ ਦੇ ਵਿੱਚ BDO, ਜੇਈ, ਪੰਚਾਇਤ ਸੈਕਟਰੀ ਬੀਡੀਪੀਓ ਸ਼ੰਭੂ ਅਤੇ ਹੋਰ ਵੀ ਕਈ ਫਰਮਾ ਜਿਨਾਂ ਕੋਲ ਇਸ ਪ੍ਰੋਜੈਕਟ ਦੇ ਅਧੀਨ ਕੰਮ ਦਾ ਠੇਕਾ ਸੀ ਅਤੇ ਪੰਜੇ ਪਿੰਡਾਂ ਦੇ ਪੰਚ ਸਰਪੰਚ ਵੀ ਨਾਮਜ਼ਦ ਕੀਤੇ ਗਏ ਸਨ ਅਤੇ ਕਈਆਂ ਦੇ ਦੁਆਰਾ ਹਾਈਕੋਰਟ ਵਿਚ ਜਮਾਨਤ ਵੀ ਕਰਵਾਈ ਗਈ ਸੀ ਅਤੇ ਕਈ ਵੀ ਜੇਲ੍ਹ ਵਿਚ ਬੰਦ ਹਨ।

ਇਹ ਵੀ ਪੜੋ : Gurdaspur News : ਗੁਰਦਾਸਪੁਰ ’ਚ ਦਿਖਿਆ ਚੀਤਾ, ਲੋਕਾਂ ’ਚ ਦਹਿਸ਼ਤ ਮਾਹੌਲ  

ਇਸ ਮਾਮਲੇ ਦਾ ਮੁੱਦਾ ਪਿਛਲੇ ਦਿਨੀਂ ਵਿਧਾਨ ਸਭਾ ਵਿਚ ਘਨੌਰ ਦੇ ਐਮਐਲਏ ਗੁਰਲਾਲ ਘਨੌਰ ਦੇ ਦੁਆਰਾ ਚੁੱਕਿਆ ਗਿਆ ਸੀ। ਉਨ੍ਹਾਂ ਦੁਆਰਾ ਇਹ ਵੀ ਗੱਲ ਰੱਖੀ ਗਈ ਸੀ ਕਿ ਜੋ ਘਪਲਾ ਇਹਨਾਂ ਦੇ ਦੁਆਰਾ ਕੀਤਾ ਗਿਆ ਹੈ, ਉਹਨਾਂ ਦੀ ਜਲਦ ਤੋਂ ਜਲਦ ਰਿਕਵਰੀ ਹੋਣੀ ਚਾਹੀਦੀ ਹੈ। ਜਿਸ ਤੋਂ ਬਾਅਦ ਹੁਣ ਈਡੀ ਦੇ ਦੁਆਰਾ ਇਸ ਮਾਮਲੇ ਵਿਚ ਸਾਰੇ ਹੀ ਦੋਸ਼ੀਆਂ ਨੂੰ ਸੰਮਨ ਜਾਰੀ ਕਰਕੇ ਜਲੰਧਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਜਿਸ ਦੇ ਚਲਦੇ ਕੱਲ ਪੰਜੇ ਪਿੰਡਾਂ ਦੇ ਸਰਪੰਚ ਅਤੇ ਪੰਚਾਂ ਦੀ ਜਲੰਧਰ ਈਡੀ ਸਾਹਮਣੇ ਪੇਸ਼ੀ ਹੋਈ।

(For more news apart from Panch and Sarpanch of five villages appear before ED in Patiala Rajpura Industrial Smart City scam case News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement