Fatehgarh Sahib News: ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ ਪਰ ਉਸ ਦੇ ਪਿਤਾ ਨੇ 1 ਹਜ਼ਾਰ ਰੁਪਏ ਹੀ ਦਿੱਤੇ
Fatehgarh Sahib Murder News: ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ਵਿਖੇ ਇਕ ਪੁੱਤਰ ਨੇ ਬੇਰਹਮੀ ਨਾਲ ਅਪਣੇ ਪਿਤਾ ਦਾ ਕਤਲ ਕਰ ਦਿਤਾ। ਕਤਲ ਦਾ ਕਾਰਨ ਸਿਰਫ਼ ਇੰਨਾ ਸੀ ਕਿ ਪੁੱਤਰ ਅਪਣੇ ਜਨਮ ਦਿਨ ’ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ ਪਰ ਉਸ ਦਾ ਪਿਤਾ ਉਸ ਨੂੰ 1 ਹਜ਼ਾਰ ਰੁਪਏ ਦੇ ਰਹੇ ਸਨ।
ਇਸ ਦੌਰਾਨ ਗੁੱਸੇ ਵਿਚ ਆ ਕੇ ਪੁੱਤਰ ਨੇ ਕੈਂਚੀ ਨਾਲ ਤਿੱਖੇ ਵਾਰ ਕਰ ਕੇ ਪਿਤਾ ਦਾ ਕਤਲ ਕਰ ਦਿਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ (44) ਵਾਸੀ ਪੌਤ ਵਜੋਂ ਹੋਈ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਉਸ ਦੇ ਪੁੱਤਰ ਵਰਿੰਦਰਜੀਤ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਹੈ। ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
ਫ਼ਤਿਹਗੜ੍ਹ ਸਾਹਿਬ ਤੋਂ ਪਪ ਦੀ ਰਿਪੋਰਟ
"(For more news apart from “Fatehgarh Sahib Murder News, ” stay tuned to Rozana Spokesman.)
