
ਇਨਕਮ ਟੈਕਸ ਡਿਪਾਰਟਮੈਂਟ ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਦੇ ਇਕ ਮਸ਼ਹੂਰ ਚਾਟਵਾਲੇ ਕੋਲ 1 ਕਰੋਡ਼ 20 ਲੱਖ ਰੁਪਏ ਦੀ ਅਣਐਲਾਣੀ ਜਾਇਦਾਦ ਦਾ ਪਤਾ ਚੱ...
ਲੁਧਿਆਣਾ : (ਭਾਸ਼ਾ) ਇਨਕਮ ਟੈਕਸ ਡਿਪਾਰਟਮੈਂਟ ਨੂੰ ਪੰਜਾਬ ਦੇ ਸ਼ਹਿਰ ਪਟਿਆਲਾ ਦੇ ਇਕ ਮਸ਼ਹੂਰ ਚਾਟਵਾਲੇ ਕੋਲ 1 ਕਰੋਡ਼ 20 ਲੱਖ ਰੁਪਏ ਦੀ ਅਣਐਲਾਣੀ ਜਾਇਦਾਦ ਦਾ ਪਤਾ ਚੱਲਿਆ। ਵੀਰਵਾਰ ਨੂੰ ਡਿਪਾਰਟਮੈਂਟ ਨੇ ਉੱਥੇ ਦਾ ਸਰਵੇ ਕੀਤਾ ਤਾਂ ਚਾਟਵਾਲੇ ਨੇ ਇੰਨੀ ਵੱਡੀ ਅਣਐਲਾਣੀ ਜਾਇਦਾਦ ਦਾ ਖੁਲਾਸਾ ਕੀਤਾ। ਇਹ ਚਾਟ ਵਾਲਾ ਕੇਟਰਰ ਦਾ ਕੰਮ ਵੀ ਕਰਦਾ ਹੈ। ਯਾਦ ਰਹੇ ਕਿ ਇਸ ਮਹੀਨੇ ਲੁਧਿਆਣਾ ਦੇ ਇਕ ਪਕੌੜੇ ਵਾਲੇ ਨੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੇ ਦੌਰਾਨ 60 ਲੱਖ ਰੁਪਏ ਆਤਮ ਸਮਰਪਣ ਕੀਤੇ ਸਨ।
ਫਿਰ ਵੀ ਅਣਐਲਾਣੀ ਕਮਾਈ ਦਾ ਖੁਲਾਸਾ ਕਰਨ ਦੇ ਆਧਾਰ 'ਤੇ ਹੁਣ ਚਾਟ ਵਾਲੇ ਨੂੰ ਲਗਭਗ 52 ਲੱਖ ਰੁਪਏ ਦਾ ਟੈਕਸ ਦੇਣਾ ਹੋਵੇਗਾ। ਚਾਟ ਵਾਲੇ ਦੇ ਇੱਥੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਹੀ ਸਰਵੇ ਸ਼ੁਰੂ ਕੀਤਾ ਸੀ। ਟੀਮ ਲੁਧਿਆਣਾ - 3 ਅਤੇ ਪਟਿਆਲਾ ਕਮਿਸ਼ਨਰੀ ਦੇ ਚੀਫ ਕਮਿਸ਼ਨਰ ਪਰਨੀਤ ਸਚਦੇਵ ਦੀ ਅਗਵਾਈ ਵਿਚ ਸਰਵੇ ਕਰ ਰਹੀ ਸੀ। ਉਸ ਦੌਰਾਨ ਪਾਇਆ ਗਿਆ ਕਿ ਚਾਟ ਵਾਲੇ ਨੇ ਨਾ ਸਿਰਫ ਅਪਣੀ ਆਮਦਨੀ ਦੇ ਵੱਡੇ ਹਿੱਸੇ ਨੂੰ ਗੁਪਤ ਰੱਖਿਆ ਅਤੇ ਉਸ ਦੀ ਜਾਇਦਾਦ ਵਿਚ ਨਿਵੇਸ਼ ਕੀਤਾ, ਸਗੋਂ ਉਸ ਨੇ ਦੋ ਸਾਲਾਂ ਤੋਂ ਇਨਕਮ ਟੈਕਸ ਰਿਟਰਨ (ਆਈਟੀਆਰ) ਵੀ ਫਾਇਲ ਨਹੀਂ ਕੀਤੀ।
ਆਈਟੀ ਡਿਪਾਰਟਮੈਂਟ ਦੇ ਸੂਤਰਾਂ ਨੇ ਦੱਸਿਆ ਕਿ ਚਾਟ ਵਾਲੇ ਨੇ ਦੋ ਪਾਰਟੀ ਹਾਲ ਬਣਾਏ ਸਨ। ਉਹ ਕਿਸੇ ਸਮਾਗਮ ਵਿਚ ਚਾਟ ਉਪਲੱਬਧ ਕਰਾਉਣ ਲਈ 2.5 ਤੋਂ 3 ਲੱਖ ਰੁਪਏ ਤੱਕ ਚਾਰਜ ਕਰਦਾ ਸੀ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਟੈਕਸ ਚੋਰੀ ਦੀ ਰਕਮ ਹੋਰ ਵੱਧ ਸਕਦੀ ਹੈ ਕਿਉਂਕਿ ਜ਼ਿਆਦਾ ਤਰ ਖਰੀਦ - ਵਿਕਰੀ ਦਾ ਕੋਈ ਲਿਖਤੀ ਹਿਸਾਬ - ਕਿਤਾਬ ਨਹੀਂ ਰੱਖਿਆ ਗਿਆ ਹੈ। ਡਿਪਾਰਟਮੈਂਟ ਦੇ ਸੂਤਰਾਂ ਨੇ ਕਿਹਾ ਕਿ ਚਾਟ ਵਾਲੇ 'ਤੇ ਕਾਰਵਾਈ ਦੀ ਕਾਰਵਾਹੀ ਛੇਤੀ ਸ਼ੁਰੂ ਹੋਵੇਗੀ।