ਚੋਣ ਰੈਲੀ ਦੌਰਾਨ ਓਵੈਸੀ ਨੇ ਸਟੇਜ ‘ਤੇ ਕੀਤਾ ਡਾਂਸ
Published : Oct 19, 2019, 12:35 pm IST
Updated : Oct 19, 2019, 1:04 pm IST
SHARE ARTICLE
Member of parliament Asaduddin Owaisi
Member of parliament Asaduddin Owaisi

ਓਵੈਸੀ ਨੂੰ ਚੜਿਆ ਜੋਸ਼ !

ਚੋਣਾਂ ਦੇ ਦੌਰਾਨ ਅਕਸਰ ਹੀ ਰਾਜਨੀਤਕ ਆਗੂਆਂ ਵਲੋਂ ਇਕ ਦੂਜੇ ਦੇ ਵਿਰੁੱਧ ਦੋਸ਼ਾਂ ਦਾ ਸਿਲਸਿਲਾ ਤੇਜ ਕਰ ਦਿੱਤਾ ਜਾਂਦਾ ਹੈ ਓਥੇ ਹੀ ਕਈ ਵਾਰੀ ਇਹਨਾਂ ਹੀ ਆਗੂਆਂ ਦੀਆਂ ਪੋਲਾਂ ਵੀ ਖੁੱਲਦੀਆਂ ਨੇ ਤੇ ਕਈ ਵਾਰੀ ਇਹਨਾਂ ਆਗੂਆਂ ਦਾ ਵੱਖਰਾ ਹੀ ਅੰਦਾਜ ਵੇਖਣ ਨੂੰ ਮਿਲਦਾ ਹੈ ਅਜਿਹਾ ਹੀ ਕੁਛ ਮਹਾਰਾਸ਼ਟਰਾ ਵਿਖੇ ਵੇਖਣ ਨੂੰ ਮਿਲਿਆ। 
Asaduddin OwaisiAsaduddin Owaisi

ਜੀ ਹਾਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮ (ਏਆਈਐਮਆਈਐਮ) ਦੇ ਚੀਫ ਅਸਦੁਦੀਨ ਓਵੈਸੀ ਦਾ ਇੱਕ ਵਖਰਾ ਰੂਪ ਵੇਖਣ ਨੂੰ ਮਿਲਿਆ ਹੈ ਤੇ ਇਹ ਵੀਡੀਓ ਕਾਫੀ ਟਰੈਂਡਿੰਗ ਵਿਚ ਚਲ ਰਿਹਾ ਹੈ। ਇਸ ਵੀਡੀਓ ‘ਚ ਓਵੈਸੀ ਰੈਲੀ ਖ਼ਤਮ ਕਰਨ ਤੋਂ ਬਾਅਦ ਮੰਚ ਤੋਂ ਉਤਰਦੇ ਹੋਏ ਇੱਕ ਗਾਣੇ ‘ਤੇ ਠੁਮਕੇ ਲੱਗਾਉਂਦੇ ਨਜ਼ਰ ਆਏ। ਦਰਅਸਲ ਓਵੈਸੀ ਦੀ ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਚੋਣ ਰੈਲੀ ਸੀ। 
Asaduddin OwaisiAsaduddin Owaisi

ਰੈਲੀ ਦੌਰਾਨ ਜਿਥੇ ਓਵੈਸੀ ਨੇ ਸਟੇਜ ਤੇ ਖੜ ਜਿਥੇ ਪ੍ਰਧਾਨ ਮੰਤਰੀ ਮੋਦੀ ਤੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਓਥੇ ਹੀ ਰੈਲੀ ਤੋਂ ਬਾਦ ਸਟੇਜ ਤੋਂ ਉਤਰ ਕੇ ਨਾਚ ਵੀ ਕੀਤਾ। ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਕਾਫੀ ਉਤਸ਼ਾਹਿਤ ਅਤੇ ਜੋਸ਼ ‘ਚ ਸੀ। ਓਵੈਸੀ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1993 ਮੁੰਬਈ ਦੰਗਿਆਂ ‘ਤੇ ਸ਼੍ਰੀ ਕ੍ਰਿਸ਼ਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ। ਮੋਦੀ ਨੇ ਮੁੰਬਈ ਧਮਾਕਿਆਂ ਦੇ ਪੀੜਤਾਂ ਨਾਲ ਨਿਆ ਨਹੀਂ ਕੀਤਾ”।

ਉਨ੍ਹਾਂ ਨੇ ਇਲਜ਼ਾਮ ਲੱਗਾਇਆ ਕਿ ਪੀਐਮ ਮੋਦੀ ਆਪਣੇ ਚੋਣ ਭਾਸ਼ਣਾਂ ‘ਚ ਇੱਕ ਖਾਸ ਵਰਗ ਨੂੰ ਸੁਨੇਹਾ ਦੇਣ ‘ਚ ਨਾਕਾਮਯਾਬ ਰਹੇ”। ਓਵੈਸੀ ਨੇ ਕਿਹਾ  ਕਿ ਜਿਹੜਾ ਵੀ ਸੱਪ ਓਹਨਾ ਨੂੰ ਵੇਖਦਾ ਹੈ ਉਹ ਓਹਨਾ ਨੂੰ ਵੇਖ ਕੇ ਡਰਦਾ ਹੈ ਕਿ ਕੀਤੇ ਓਵੈਸੀ ਉਸਦਾ ਜਹਿਰ ਨਾ ਕੱਢ ਲਵੇ।

ਦੱਸ ਦਈਏ ਕਿ ਓਵੈਸੀ ਆਪਣੇ ਕਿਸੇ ਨੇ ਕਿਸੇ ਬਿਆਨ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ ਤੇ ਮਹਾਰਾਸ਼ਟਰ ‘ਚ 21 ਅਕਤੂਬਰ ਨੂੰ ਚੋਣਾਂ ਹਨ ਅਤੇ 24 ਅਕਤੂਬਰ ਨੂੰ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਵੇਖਣਾ ਹੋਵੇਗਾ ਕਿ ਅਸਦਉਦੀਨ ਓਵੈਸੀ ਦਾ ਇਹ ਡਾਂਸ ਕਿੰਨਾ ਕੁ ਰੰਗ ਲਿਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement