
ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਕੀਤਾ ਪਰਚਾ ਦਰਜ
ਰਾਮਾਂ ਮੰਡੀ : ਪੰਜਾਬ ਵਿੱਚ ਅਕਸਰ ਹੀ ਵਿਆਹਾਂ ਮੌਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਬਹੁਤ ਥਾਵਾਂ ‘ਤੇ ਅਜਿਹੇ ਘਟਨਾਵਾ ਪਰ ਜਾਂਦੀਆਂ ਹਨ, ਜਿੱਥੇ ਵਿਆਹ ਦੌਰਾਨ ਲੱਗੇ ਡੀਜੇ ‘ਤੇ ਸ਼ਰਾਬ ਦੇ ਨਸ਼ੇ ਵਿੱਚ ਨੱਚਦੇ ਨੌਜਵਾਨਾਂ ਵੱਲੋਂ ਫਾਇਰ ਕਰਨ ਤੇ ਨੇੜਲੇ ਸਾਕ ਸਬੰਧੀਆਂ ਜਾਂ ਡਾਂਸਰ ਵਗੈਰਾਂ ਦੇ ਮਰਨ ਦੀਆਂ ਵੀ ਖ਼ਬਰਾਂ ਮਿਲੀਆਂ ਹਨ ।
Firing at Marriage
ਅਜਿਹੀ ਹੀ ਘਟਨਾ ਰਾਮਾ ਸਥਾਨਕ ਸ਼ਹਿਰ ਦੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਵਿਆਹ ਸਮਾਗਮ ਦੌਰਾਨ ਇਕ ਨੌਜਵਾਨ ਵਲੋਂ ਹਵਾਈ ਫਾਇਰ ਕਰਨ ਦੌਰਾਨ ਲਾੜੇ ਦੀ ਮਾਤਾ ਸਮੇਤ 3 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। । ਸੂਚਨਾ ਮਿਲਦੇ ਹੀ ਰਾਮਾਂ ਪੁਲਿਸ ਐੱਸ. ਐੱਚ. ਓ. ਨਵਪ੍ਰੀਤ ਸਿੰਘ, ਏ. ਐੱਸ. ਆਈ. ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਉਕਤ ਘਟਨਾ 'ਤੇ ਪਹੁੰਚੇ, ਜਿੱਥੇ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ।
Firing at Marriage
ਪੁਲਿਸ ਨੇ ਦੱਸਿਆ ਕਿ ਪਿੰਡ ਨਿਹਾਲ ਸਿੰਘ ਵਾਸੀ ਸਿਮਰਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਦਾ ਵਿਆਹ ਸੀ। ਵਿਆਹ ਦੌਰਾਨ ਉਸਦਾ ਰਿਸ਼ਤੇਦਾਰ ਜੋ ਕਿ ਹਵਾਈ ਫਾਇਰ ਕਰ ਰਿਹਾ ਸੀ, ਕਿ ਅਚਾਨਕ ਗੋਲੀ ਵੱਜਣ ਨਾਲ ਵਿਆਹ 'ਚ ਸ਼ਾਮਿਲ ਵਿਆਹ ਵਾਲੇ ਲੜਕੇ ਦੀ ਮਾਂ ਬਲਜੀਤ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਅਤੇ ਵਿਆਹ 'ਚ ਸ਼ਾਮਲ ਰਾਮਾਂ ਮੰਡੀ ਵਾਸੀ ਜੋਬਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ,
marriage palceਜਿਨ੍ਹਾਂ ਨੂੰ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਤੁਰੰਤ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਜਸਵੀਰ ਸਿੰਘ ਵਾਸੀ ਰਾਮਾਂ ਮੰਡੀ ਦੇ ਬਿਆਨਾਂ ਦੇ ਆਧਾਰ 'ਤੇ ਰਾਮਾਂ ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।