ਫਾਇਰ ਬ੍ਰਿਗੇਡ ਦੀ ਮਦਦ ਨਾਲ ਅਧਿਆਪਕਾ ਨੂੰ ਥੱਲੇ ਉਤਾਰਿਆ ਗਿਆ
ਮੁਹਾਲੀ: ਸੁਹਾਣਾ ’ਚ ਪਾਣੀ ਦੀ ਟੈਂਕੀ 'ਤੇ ਚੜ ਕੇ 15 ਦਿਨ ਤੋਂ ਪ੍ਰਦਰਸ਼ਨ ਕਰ ਰਹੀ ਅਧਿਆਪਕ ਯੂਨੀਅਨ ਦੀ ਮੈਂਬਰ ਵੀਰਪਾਲ ਕੌਰ ਦੀ ਹਾਲਤ ਖਰਾਬ ਹੋਣ ਦੀ ਹਾਲਤ 'ਚ ਮੰਗਲਵਾਰ ਰਾਤ 11.30 ਵਜੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ।
ਫਾਇਰ ਬ੍ਰਿਗੇਡ ਦੀ ਮਦਦ ਨਾਲ ਅਧਿਆਪਕਾ ਨੂੰ ਥੱਲੇ ਉਤਾਰਿਆ ਗਿਆ। ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਵੀਰਪਾਲ ਦੀ ਹਾਲਤ ਸਵੇਰ ਤੋਂ ਹੀ ਖਰਾਬ ਸੀ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਸਵੇਰੇ 10 ਵਜੇ ਦੇ ਕਰੀਬ ਦੱਸ ਦਿੱਤਾ ਸੀ। ਲੇਕਿਨ ਪ੍ਰਸ਼ਾਸਨ ਨੇ ਰਾਤ 10 ਵਜੇ ਦੇ ਕਰੀਮ ਟੀਮ ਮੌਕੇ ’ਤੇ ਭੇਜੀ।
ਕਰੀਬ 11.30 ਵਜੇ ਅਧਿਆਪਕਾ ਨੂੰ ਟੈਂਕੀ ਤੋਂ ਥੱਲੇ ਉਤਾਰਿਆ ਗਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਅਧਿਆਪਕਾ ਵੀਰਪਾਲ ਕੌਰ ਦੇ ਪੇਟ ’ਚ ਦਰਦ ਸੀ ਤੇ ਬੀਪੀ ਵੀ ਉੱਪਰ ਹੇਠ ਹੋ ਰਿਹਾ ਸੀ।